EMPLOYMENT DEVELOPMENT DEPARTMENT
P.O. BOX 2530
RANCHO CORDOVA, CA 95741-2530
EDD
Employment
Development
Department
State of California
ਪਛਾਣ ਦੀ ਤਸਦੀਕ ਲਈ ਸਵੀਕਾਰ ਕਰਨ ਯੋਗ ਦਸਤਾਵੇਜ਼
(ਜਦੋਂ ਤਕ ਕਿਸੇ ਹੋਰ ਤਰੀਕੇ ਨਾਲ ਨਾ ਨੋਟ ਕੀਤਾ ਜਾਵੇ ਕਾਪੀਆਂ ਜਮ੍ਹਾਂ ਕਰੋ)
ਤੁਹਾਨੂੰ ਹੇਠਾਂ ਦਿੱਤੇ ਗਏ “ਫ਼ੋਟੋ ਪਛਾਣ” ਕਾਲਮ 'ਚੋਂ ਇਕ ਦਸਤਾਵੇਜ਼ ਅਤੇ “ਪਛਾਣ-ਸਬੰਧੀ ਹੋਰ ਦਸਤਾਵੇਜ਼" ਕਾਲਮ 'ਚੋਂ ਇਕ ਜਾਂ ਵੱਧ ਦਸਤਾਵੇਜ਼ ਮੁਹੱਈਆ ਕਰਨੇ ਚਾਹੀਦੇ ਹਨ। ਜਮ੍ਹਾਂ ਕੀਤੇ ਗਏ ਸਭ ਦਸਤਾਵੇਜ਼
ਇੰਚ ਦੇ ਕਾਗਜ਼ 'ਤੇ ਕਾਪੀ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ 'ਚ ਹਰ ਪੰਨੇ 'ਤੇ ਤੁਹਾਡਾ ਸਮਾਜਕ ਸੁਰੱਖਿਆ ਨੰਬਰ ਸ਼ਾਮਲ ਹੋਣਾ ਚਾਹੀਦਾ ਹੈ।
|
ਫ਼ੋਟੋ ਪਛਾਣ
|
|
ਇਨ੍ਹਾਂ ਨਿਮਨਲਿਖਤ 'ਚੋਂ ਇਕ ਦਸਤਾਵੇਜ਼ ਦੀ ਸਾਫ਼ ਅਤੇ ਪੜ੍ਹਨ ਯੋਗ ਕਾਪੀ ਮੁਹੱਈਆ ਕਰੋ।
|
-
ਡ੍ਰਾਈਵਰ ਲਾਇਸੈਂਸ ਜਾਂ ਕਿਸੇ ਸਟੇਟ/ਸਥਾਨਕ/ਸੰਘੀ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਆਈ.ਡੀ. ਕਾਰਡ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ ਸ਼ਾਮਲ ਹੋਵੇ।
-
ਤੁਹਾਨੂੰ ਕਿਸੇ ਸਟੇਟ/ਸਥਾਨਕ/ਸੰਘੀ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਸਰਕਾਰੀ ਦਸਤਾਵੇਜ਼ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ ਸ਼ਾਮਲ ਹੋਵੇ।
-
ਯੂ.ਐੱਸ. ਪਾਸਪੋਰਟ ਜਾਂ ਯੂ.ਐੱਸ. ਪਾਸਪੋਰਟ ਕਾਰਡ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ ਸ਼ਾਮਲ ਹੋਵੇ।
-
ਅਵਧੀ ਪੂਰੀ ਹੋਏ ਬਿਨ੍ਹਾਂ ਵਾਲਾ ਵਿਦੇਸ਼ੀ ਪਾਸਪੋਰਟ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ ਸ਼ਾਮਲ ਹੋਵੇ।
-
ਯੂ.ਐੱਸ. ਮਿਲਟਰੀ ਕਾਰਡ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ (ਸਾਮ੍ਹਣੇ ਅਤੇ ਪਿੱਛੇ) ਸ਼ਾਮਲ ਹੋਵੇ।
-
ਮਿਲਟਰੀ ਨਿਰਭਰ ਦਾ ID ਕਾਰਡ ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ (ਸਾਮ੍ਹਣੇ ਅਤੇ ਪਿੱਛੇ) ਸ਼ਾਮਲ ਹੋਵੇ।
-
ਯੂ.ਐੱਸ. ਨਾਗਰਿਕਤਾ ਅਤੇ ਆਵਾਸ ਸੇਵਾਵਾਂ ਵੱਲੋਂ ਜਾਰੀ ਕੀਤਾ ਗਿਆ ਪਰਦੇਸੀ ਪੰਜੀਕਰਨ ਜਾਂ ਸਥਾਈ ਨਿਵਾਸੀ ਕਾਰਡ (ਫ਼ਾਰਮ I-551) ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ (ਸਾਮ੍ਹਣੇ ਅਤੇ ਪਿੱਛੇ) ਸ਼ਾਮਲ ਹੋਵੇ।
-
ਸਰਟੀਫ਼ਿਕੇਟ ਆਫ਼ ਨੈਚੁਰਲਾਈਜ਼ੇਸ਼ਨ (ਫ਼ਾਰਮ N-550)।
-
ਯੂ.ਐੱਸ. ਨਾਗਰਿਕਤਾ ਅਤੇ ਆਵਾਸ ਸੇਵਾਵਾਂ ਵੱਲੋਂ ਜਾਰੀ ਕੀਤਾ ਗਿਆ ਰੁਜ਼ਗਾਰ ਪ੍ਰਮਾਣਕਤਾ ਦਸਤਾਵੇਜ਼ (ਫ਼ਾਰਮ I-766) ਜਿਸ 'ਚ ਤੁਹਾਡਾ ਨਾਂ, ਤੁਹਾਡੀ ਜਨਮ ਦੀ ਮਿਤੀ, ਅਤੇ ਤੁਹਾਡੀ ਤਸਵੀਰ ਸ਼ਾਮਲ ਹੋਵੇ।
|
|
ਪਛਾਣ-ਸਬੰਧੀ ਹੋਰ ਦਸਤਾਵੇਜ਼
|
|
ਇਨ੍ਹਾਂ ਨਿਮਨਲਿਖਤ 'ਚੋਂ ਇਕ ਜਾਂ ਵੱਧ ਦਸਤਾਵੇਜ਼ਾਂ ਦੀ ਸਾਫ਼ ਅਤੇ ਪੜ੍ਹਨ ਯੋਗ ਕਾਪੀ ਜਾਂ ਮੂਲ ਦਸਤਾਵੇਜ਼ (ਜਿਵੇਂ ਨਿਰਦਿਸ਼ਟ ਕੀਤਾ ਗਿਆ ਹੈ) ਮੁਹੱਈਆ ਕਰੋ।*
|
|
ਰੁਜ਼ਗਾਰ-ਸਬੰਧੀ ਡਾਟਾ
-
ਤੁਹਾਨੂੰ ਪਿਛਲੇ ਸਾਲ ਜਾਰੀ ਕੀਤੇ ਗਏ ਘੱਟੋ-ਘੱਟ ਇਕ W-2 ਦੀ ਕਾਪੀ;
ਜਾਂ
-
ਪਹਿਲੀ ਵਾਰੀ ਤੁਹਾਡਾ ਦਾਅਵਾ ਦਾਇਰ ਕਰਨ ਦੀ ਮਿਤੀ ਤੋਂ ਪਹਿਲਾਂ ਬਾਰਾਂ ਮਹੀਨਿਆਂ ਦੇ ਅੰਦਰ ਤੁਹਾਡੇ ਮਾਲਕ ਵੱਲੋਂ ਤੁਹਾਨੂੰ ਜਾਰੀ ਕੀਤਾ ਗਿਆ ਘੱਟੋ-ਘੱਟ ਇਕ ਚੈੱਕ ਸਟੱਬ ਜਾਂ ਭੁਗਤਾਨ ਦਾ ਬਿਓਰਾ। ਚੈੱਕ ਸਟੱਬ ਜਾਂ ਭੁਗਤਾਨ ਦਾ ਬਿਓਰਾ ਇਨ੍ਹਾਂ ਨਾਲ ਪਹਿਲਾਂ ਤੋਂ ਛਾਪਿਆ ਗਿਆ ਹੋਣਾ ਚਾਹੀਦਾ ਹੈ:
-
ਤੁਹਾਡਾ ਪਹਿਲਾ ਨਾਂ ਜਾਂ ਤੁਹਾਡਾ ਅਖ਼ੀਰਲਾ ਨਾਂ; ਅਤੇ
-
ਤੁਹਾਡਾ ਸਮਾਜਿਕ ਸੁਰੱਖਿਆ ਨੰਬਰ, ਤੁਹਾਡੇ ਸਮਾਜਿਕ ਸੁਰੱਖਿਆ ਨੰਬਰ ਦੇ ਘੱਟੋ-ਘੱਟ ਪਿਛਲੇ ਚਾਰ ਅੰਕ, ਜਾਂ ਤੁਹਾਡਾ ਕਰਮਚਾਰੀ ਪਛਾਣ ਨੰਬਰ; ਅਤੇ
-
ਤੁਹਾਡੇ ਮਾਲਕ ਦਾ ਨਾਂ; ਅਤੇ
-
ਚੈੱਕ ਸਟੱਬ ਜਾਂ ਭੁਗਤਾਨ ਦਾ ਬਿਓਰਾ ਜਾਰੀ ਕਰਨ ਦੀ ਮਿਤੀ ਜਾਂ ਭੁਗਤਾਨ ਦੀ ਮਿਆਦ ਜਿਸ ਲਈ ਚੈੱਕ ਸਟੱਬ ਜਾਂ ਭੁਗਤਾਨ ਦਾ ਬਿਓਰਾ ਜਾਰੀ ਕੀਤਾ ਗਿਆ ਸੀ।
|
|
ਜਾਂ
ਪਤੇ ਦੀ ਤਸਦੀਕ
-
ਇਕ ਬਰਕਰਾਰ ਮੂਲ ਉਪਯੋਗੀ ਸੇਵਾ ਦਾ ਬਿਲ (ਜਿਵੇਂ, ਬਿਜਲੀ, ਗੈਸ, ਕੂੜਾ, ਪਾਣੀ, ਜਾਂ ਸੀਵਰ), ਕੇਬਲ ਟੀ.ਵੀ. ਦਾ ਬਿਲ, ਟੈਲੀਫ਼ੋਨ ਦਾ ਬਿਲ, ਬੈਂਕ ਨਾਲ ਪੱਤਰ ਵਿਹਾਰ, ਮੌਜੂਦਾ ਰਿਹਾਇਸ਼ੀ/ਕਿਰਾਏਦਾਰੀ ਸਮਝੌਤਾ ਜਾਂ ਮੌਰਗਿਜ ਬਿਓਰਾ ਜੋ ਤੁਹਾਡਾ ਨਾਂ ਅਤੇ ਮੌਜੂਦਾ ਰਿਹਾਇਸ਼ੀ ਪਤਾ ਦਰਸਾਉਂਦਾ ਹੋਵੇ;
ਜਾਂ
-
ਜੇਕਰ ਤੁਹਾਡਾ ਕੋਈ ਰਿਹਾਇਸ਼ੀ ਪਤਾ ਨਹੀਂ ਹੈ, ਪਰ ਤੁਹਾਡੇ ਕੋਲ ਪੀ.ਓ. ਬਾਕਸ ਜਾਂ ਨਿੱਜੀ ਡਾਕ ਬਾਕਸ ਹੈ, ਤਾਂ ਤੁਹਾਨੂੰ ਇਹ ਵਿਖਾਉਣ ਵਾਲੀ ਪੰਜੀਕਰਨ ਤਸਦੀਕ ਮੁਹੱਈਆ ਕਰਨੀ ਪਵੇਗੀ ਕਿ ਤੁਸੀਂ ਬਾਕਸ ਦੇ ਕਿਰਾਏਦਾਰ ਜਾਂ ਅਧਿਕ੍ਰਿਤ ਉਪਭੋਗਤਾ ਹੋ।
|
|
ਜਾਂ
ਸਮਾਜਿਕ ਸੁਰੱਖਿਆ ਸੰਖਿਆ ਦੀ ਤਸਦੀਕ
ਆਪਣਾ ਮੂਲ ਸਮਾਜਿਕ ਸੁਰੱਖਿਆ ਕਾਰਡ ਜਾਂ ਉਸਦੀ ਕਾਪੀ ਨਾ ਭੇਜੋ। ਉਹ ਇਸ ਸ਼ਰਤ ਨੂੰ ਪੂਰਾ ਨਹੀਂ ਕਰੇਗਾ।
-
ਤੁਹਾਡੇ ਸਮਾਜਿਕ ਸੁਰੱਖਿਆ ਬਿਓਰੇ ਦੀ ਸੰਪੂਰਨ ਕਾਪੀ, ਜੋ ਤੁਹਾਨੂੰ ਸਲਾਨਾ ਤੌਰ 'ਤੇ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਤੋਂ ਪ੍ਰਾਪਤ ਹੁੰਦੀ ਹੈ;
|
|
ਜਾਂ
ਜਨਮ ਦੀ ਮਿਤੀ ਦੀ ਤਸਦੀਕ
ਕਿਸੇ ਸਥਾਨਕ, ਸਟੇਟ, ਜਾਂ ਸੰਘੀ ਏਜੰਸੀ, ਜਾਂ ਵਿਦੇਸੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਕ ਅਧਿਕਾਰਕ ਜਨਮ ਦਾ ਪ੍ਰਮਾਣਪੱਤਰ, ਜਾਂ ਤੁਹਾਡੇ ਜਨਮ ਦਾ ਅਧਿਕਾਰਕ ਪ੍ਰਮਾਣੀਕਰਣ।
ਜਨਮ ਦਾ ਅਜਿਹਾ ਪ੍ਰਮਾਣਪੱਤਰ ਜਿਸ 'ਤੇ “ਜਾਣਕਾਰੀ, ਪਛਾਣ ਸਥਾਪਤ ਕਰਨ ਲਈ ਜਾਇਜ਼ ਦਸਤਾਵੇਜ਼ ਨਹੀਂ ਹੈ” ਲਿਖਿਆ ਹੋਵੇ, ਤਸਦੀਕ ਲਈ ਮਨਜ਼ੂਰ ਨਹੀਂ ਕੀਤਾ ਜਾਵੇਗਾ।
|
* ਜੇਕਰ ਹੋਰ ਦਸਤਾਵੇਜ਼ਾਂ ਦੀ ਲੋੜ ਹੈ, ਤਾਂ ਰੁਜ਼ਗਾਰ ਵਿਕਾਸ ਮਹਿਕਮਾ (EDD) ਤੁਹਾਨੂੰ ਸੰਪਰਕ ਕਰੇਗਾ। ਭਵਿੱਖੀ ਹਵਾਲੇ ਲਈ ਇਸਨੂੰ ਸੇਵ ਰੱਖੋ।
DE 1326CD/P Rev. 6 (4-14) (INTERNET)
1 ਦਾ ਪੰਨਾ 1
MIC 38/CU