Benchmarks
View scores and output across OCR models spanning many document categories.
Want to run these evals on your own documents?
Talk to SalesAlberta
ਨਿਊਜ਼ ਰਿਲੀਜ਼
ਬੱਜਟ 2023: ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ
28 ਫਰਵਰੀ, 2023
ਬੱਜਟ 2023 ਸਕੂਲਾਂ ਵਿੱਚ ਵਧ ਰਹੇ ਦਾਖਲਿਆਂ ਨਾਲ ਨਿਪਟਣ, ਵਿਭਿੰਨ ਪ੍ਰਕਾਰ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਅਤੇ ਕਿਫਾਇਤ ਵਧਾਉਣ ਲਈ ਸਿੱਖਿਆ ਖੇਤਰ ਵਿੱਚ ਇਕ ਇਤਿਹਾਸਕ ਨਿਵੇਸ਼ ਕਰਦਾ ਹੈ।
ਬੱਜਟ 2023 ਅਗਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਮੰਤਰਾਲੇ ਦੇ ਆਪਰੇਟਿੰਗ ਬੱਜਟ ਵਿੱਚ 2 ਬਿਲੀਅਨ ਡਾਲਰ ਦੇ ਨੇੜੇ ਤੇੜੇ ਦਾ ਵਾਧਾ ਕਰਦਾ ਹੈ। ਇਹ ਪੈਸਾ 3,000 ਤੱਕ ਦੇ ਸਕੂਲ ਸਟਾਫ ਦੀ ਭਰਤੀ ਕਰਨ 'ਚ ਮਦਦ ਕਰੇਗਾ ਜਿਸ ਵਿੱਚ ਅਧਿਆਪਕ, ਵਿਦਿਅਕ ਸਹਾਇਕ, ਬੱਸ ਡਰਾਈਵਰ ਅਤੇ ਸਕੂਲ ਸਹਾਇਤਾ ਸਟਾਫ ਸ਼ਾਮਲ ਹੋਣਗੇ।
2023-24 ਦੇ ਸਕੂਲੀ ਸਾਲ ਵਿੱਚ ਐਲਬਰਟਾ ਕਿੰਡਰਗਾਰਟਨ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆਂ ਦੀ ਸਿੱਖਿਆ 'ਤੇ ਲਗਭਗ 8.8 ਬਿਲੀਅਨ ਡਾਲਰ ਖਰਚ ਕਰੇਗਾ, ਜੋ ਹਰ ਸਕੂਲੀ ਦਿਨ ਲਈ 44 ਮਿਲੀਅਨ ਡਾਲਰ ਦੇ ਬਰਾਬਰ ਹੈ। ਤਿੰਨ ਸਾਲਾਂ ਦੌਰਾਨ ਦਾਖਲਿਆਂ ਵਿੱਚ ਵਾਧੇ ਲਈ 820 ਮਿਲੀਅਨ ਡਾਲਰਾਂ ਦੀ ਫੰਡਿੰਗ ਹੈ।
ਇਹ ਨਿਵੇਸ਼ ਵਧ ਰਹੇ ਦਾਖਲਿਆਂ ਨਾਲ ਨਿਪਟਦਾ, ਵਿਦਿਆਰਥੀਆਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਕਰਦਾ ਅਤੇ ਸਕੂਲਾਂ ਨੂੰ ਮਹਿੰਗਾਈ ਨਾਲ ਲੜਨ 'ਚ ਮਦਦ ਕਰਦਾ ਹੈ," ਐਲਬਰਟਾ ਸਰਕਾਰ ਦੀ ਸਿੱਖਿਆ ਮੰਤਰੀ ਐਡਰੀਆਨਾ ਲਾਗਰੈਂਜ ਨੇ ਕਿਹਾ।
ਹੋਰ ਅਧਿਆਪਕਾਂ ਅਤੇ ਸਹਾਇਕਾਂ ਨੂੰ ਭਰਤੀ ਕਰਨਾਂ ਕਲਾਸਾਂ ਦੇ ਆਕਾਰ ਨੂੰ ਘਟਾਉਣ 'ਚ ਮਦਦ ਕਰੇਗਾ।
ਬੱਜਟ 2023 ਵਿੱਚ ਐਲਬਰਟਾ ਦੇ ਸਭ ਤੋਂ ਕਮਜ਼ੋਰ ਵਿਦਿਆਰਥੀਆਂ ਲਈ ਲਰਨਿੰਗ ਸੁਪੋਰਟ ਫੰਡਿੰਗ ਵਜੋਂ ਲਗਭਗ 1.5 ਬਿਲੀਅਨ ਡਾਲਰ ਸ਼ਾਮਲ ਹਨ। ਇਸ ਵਿੱਚ ਦੂਜੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਪੜ੍ਹਾਈ ਅਤੇ ਸ਼ਰਨਾਰਥੀ ਵਿਦਿਆਰਥੀਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਮਦਦ ਸ਼ਾਮਲ ਹੈ।
"ਸਾਡੇ ਬੱਚੇ ਸਾਡਾ ਭਵਿੱਖ ਹਨ ਅਤੇ ਬੱਜਟ 2023 ਇਹ ਯਕੀਨੀ ਬਣਾਉਂਦਾ ਹੈ ਕਿ ਹਰ ਬੱਚੇ ਨੂੰ ਕਲਾਸਰੂਮ ਵਿੱਚ ਸਹਾਇਤਾ ਦਿੱਤੀ ਜਾਵੇ," ਐਲਬਰਟਾ ਸਰਕਾਰ ਦੇ ਵਿੱਤ ਮੰਤਰੀ ਟਰੈਵਿਸ ਟੋਵਜ਼ ਨੇ ਕਿਹਾ।
ਹੋਰ ਵਧੇਰੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਫੰਡ ਕੀਤੀ ਸਕੂਲ ਟ੍ਰਾਂਸਪੋਰਟ ਸਵਾਰੀ ਦੇਣ ਲਈ ਸਕੂਲ ਅਥਾਰਿਟੀਆਂ ਨੂੰ ਤਿੰਨ ਸਾਲਾਂ ਦੌਰਾਨ 414 ਮਿਲੀਅਨ ਡਾਲਰ ਵੀ ਪ੍ਰਾਪਤ ਹੋਣਗੇ।
ਸਬੰਧਿਤ ਜਾਣਕਾਰੀ
Alberta.ca/Budget
ਮੀਡੀਆ ਪੁੱਛਗਿੱਛ
Charlotte Taillon
charlotte.taillon@gov.ab.ca
780-932-5381
ਪ੍ਰੈੱਸ ਸੈਕਟਰੀ, ਖਜ਼ਾਨਾਂ ਬੋਰਡ ਅਤੇ ਵਿੱਤ
Classification: Public