Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

File No.DIPR-PRSS0PRS1(356)/1694/2020-DPRO Amritsar

I/31242/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਮਿਸ਼ਨ ਫਤਿਹ ਤਹਿਤ ਇੰਡੀਅਨ ਸਪੋਰਟਸ ਜਿੰਮ ਨੇ ਲਗਾਇਆ ਗਿਆ ਖੂਨਦਾਨ ਕੈਂਪ

ਅੰਮ੍ਰਿਤਸਰ, 4 ਜੂਨ ( )-ਕੋਵਿਡ ਸੰਕਟ ਦੇ ਚੱਲਦੇ ਬਲੱਡ ਬੈਂਕ ਦੀ ਖੂਨ ਦੀ ਲੋੜ ਪੂਰੀ ਕਰਨ ਲਈ ਮਿਸ਼ਨ ਫਤਿਹ ਤਹਿਤ ਇੰਡੀਅਨ ਸਪੋਰਟਸ ਜਿੰਮ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਹਿਯੋਗ ਨਾਲ ਕ੍ਰਿਪਾਲ ਕਲੋਨੀ ਮਜੀਠਾ ਰੋਡ ਵਿਖੇ ਖੂਨਦਾਨ ਕੈਂਪ ਲਗਾ ਕੇ 60 ਯੂਨਿਟ ਖੂਨ ਦਾ ਯੋਗਦਾਨ ਪਾਇਆ ਹੈ। ਡਾ. ਨੀਰਜ ਸ਼ਰਮਾ ਇੰਚਾਰਜ ਬਲੱਡ ਬੈਂਕ ਨੇ ਦੱਸਿਆ ਕਿ ਲਗਾਤਾਰ ਕਰਫਿਊ ਤੇ ਲਾਕ ਡਾਊਨ ਦੇ ਕਾਰਨ ਬੈਂਕ ਵਿਚ ਖੂਨ ਦਾ ਸਟਾਕ ਬਣਾਈ ਰੱਖਣ ਲਈ ਗੈਰ ਸਰਕਾਰੀ ਸੰਸਥਾਵਾਂ ਤੇ ਹੋਰ ਜਥੇਬੰਦੀਆਂ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨਾਂ ਦੱਸਿਆ ਕਿ ਇੰਡੀਅਨ ਸਪੋਰਟਸ ਜਿੰਮ ਮਜੀਠਾ ਰੋਡ ਅੰਮ੍ਰਿਤਸਰ ਵਿਚ ਸ੍ਰੀ ਪੱਪੂ ਮਹਾਜਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਜਿੰਮ ਦੇ ਮੈਂਬਰਾਂ ਤੇ ਹੋਰ ਖੂਨ ਦਾਨੀਆਂ ਨੇ ਵੱਧ ਚੜ੍ਹ • ਕੇ ਹਿੱਸਾ ਲਿਆ। ਇਸ ਮੌਕੇ 60 ਯੂਨਿਟ ਖੂਨ ਦਾਨ ਹੋਇਆ। ਉਨਾਂ ਦੱਸਿਆ ਕਿ ਇਸ ਮੌਕੇ ਸੁਪਰਡੈਂਟ ਮੈਡੀਕਲ ਕਾਲਜ ਸ੍ਰੀ ਰਮਨ ਸ਼ਰਮਾ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਸਿੰਘ, ਸ੍ਰੀ ਗੌਰਵ ਅਗਰਵਾਲ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। ਬਲੱਡ ਬੈਂਕ ਵੱਲੋਂ ਕੈਂਪ ਪ੍ਰਬੰਧਕਾਂ ਨੂੰ ਸਨਮਾਨ ਚਿੰਨ ਵੀ ਦਿੱਤਾ ਗਿਆ।

ਕੈਪਸ਼ਨ

ਖੂਨਦਾਨ ਕੈਂਪ ਮੌਕੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਦੇ ਡਾ. ਰਮਨ ਸ਼ਰਮਾ, ਡਾ. ਨਰਿੰਦਰ ਸਿੰਘ ਅਤੇ ਹੋਰ।