Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

Ombudsman
Fairness for all

Ombudsman logo featuring a stylized leaf design.
Ombudsman logo featuring a stylized leaf design.

ਚੀਫ਼ ਓਮਬਡਸਮੈਨ (ਮੁੱਖ ਲੋਕਪਾਲ) ਦੁਆਰਾ ਕੀਤੀ ਜਾਣ ਵਾਲੀ
ਆਉਣ ਵਾਲੀ ਜਾਂਚ

ਭੂਮਿਕਾ

ਚੀਫ਼ ਓਮਬਡਸਮੈਨ ਡਿਟੇਨਸ਼ਨ (ਬੰਦੀਘਰ) ਦੀਆਂ ਸਿਹਤ ਅਤੇ ਅਪਾਹਜਤਾ ਥਾਵਾਂ ਵਿੱਚ ਲੋਕਾਂ ਨਾਲ ਕੀਤੇ ਜਾਣ ਵਾਲੇ ਵਤੀਰੇ ਦੀ ਜਾਂਚ ਕਰਨ ਲਈ ਜੁੰਮੇਵਾਰ ਹੈ – ਉਹ ਥਾਵਾਂ ਜਿੱਥੇ ਲੋਕ ਆਪਣੀ ਮਰਜ਼ੀ ਮੁਤਾਬਕ ਉਸ ਥਾਂ ਨੂੰ ਛੱੜ ਕੇ ਜਾ ਨਹੀਂ ਸਕਦੇ ਹਨ। ਇਸ ਵਿੱਚ ਪ੍ਰਬੰਧਿਤ ਆਈਸੋਲੇਸ਼ਨ (ਇਕਾਂਤਵਾਸ) ਅਤੇ ਕੁਆਰੰਟੀਨ ਕੇਂਦਰ ਸ਼ਾਮਿਲ ਹਨ।

ਚੀਫ਼ ਓਮਬਡਸਮੈਨ ਇੰਸਪੈਕਟਰਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਉਨ੍ਹਾਂ ਵਲੋਂ ਕੇਂਦਰ ਵਿੱਚ ਇਸ ਕਾਰਨ ਦਾਖਲ ਹੋਣ ਤਾਂ ਜੋ ਉਹ ਇਸ ਬਾਰੇ ਜਾਣਕਾਰੀ ਇੱਕਠੀ ਕਰ ਸਕਣ ਕਿ ਕੇਂਦਰ ਲੋਕਾਂ ਦੁਆਰਾ ਉੱਥੇ ਬਿਤਾਏ ਸਮੇਂ ਦੌਰਾਨ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਅਤੇ ਸੁਰੱਖਿਆ ਕਿਵੇਂ ਕਰ ਰਿਹਾ ਹੈ।

ਜਾਂਚ ਦੌਰਾਨ ਕੀ ਹੋਵੇਗਾ

ਇਹ ਅੰਦਾਜਾ ਲਗਾਇਆ ਜਾਂਦਾ ਹੈ ਕਿ ਜਾਂਚ ਵਿੱਚ ਕਰੀਬ ਦੋ ਘੰਟਿਆਂ ਦਾ ਸਮਾਂ ਲਗੇਗਾ, ਅਤੇ ਚੀਫ਼ ਓਮਬਡਸਮੈਨ ਦੇ ਇੰਸਪੈਕਟਰਾਂ ਦੀ ਛੋਟੀ ਟੀਮ ਕਿਸੇ ਰੁਕਾਵਟ ਨੂੰ ਘੱਟ ਤੋਂ ਘੱਟ ਕਰਨ ਦਾ ਜਤਨ ਕਰੇਗੀ।

ਇੰਸਪੈਕਟਰ ਕੇਂਦਰ ਵਿਚੋਂ ਇਹ ਦੇਖਦੇ ਹੋਏ ਲੰਘਣਗੇ ਕਿ ਕੇਂਦਰ ਕਿਵੇਂ ਸੰਚਾਲਨ ਕਰਦਾ ਹੈ। ਉਹ ਕੁੱਝ ਕਮਰਿਆਂ ਦੇ ਦਰਵਾਜੇ ਖੜਕਾ ਕੇ ਅੰਦਰ ਜਾਣਗੇ ਤਾਂ ਜੋ ਉਹ ਵੇਖ ਸਕਣ ਕਿ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ ਅਤੇ ਉਹ ਕੇਂਦਰ ਵਿੱਚ ਉਪਲਬਧ ਹਾਲਾਤਾਂ ਦੀ ਬਿਹਤਰ ਸਮਝ ਪ੍ਰਾਪਤ ਕਰ ਸਕਣ।

ਇੰਸਪੈਕਟਰ ਕੇਂਦਰ ਦੀਆਂ ਸਿਹਤ ਅਤੇ ਸੁਰੱਖਿਆ ਦੀਆਂ ਸਾਰੀਆਂ ਲੋੜਾਂ ਦੀ ਪਾਲਣਾ ਕਰਨਗੇ, ਜਿਸ ਵਿੱਚ ਨਿੱਜੀ ਸੁਰੱਖਿਆਤਮਕ ਉਪਕਰਨ (Personal Protective Equipment - PPE) ਪਾਏ ਜਾਣੇ ਸ਼ਾਮਿਲ ਹਨ।

ਤੁਸੀਂ ਜਾਂਚ ਸੰਬੰਧੀ ਸੂਚਨਾ ਕਿਵੇਂ ਦੇ ਸਕਦੇ ਹੋ

ਪ੍ਰਬੰਧਿਤ ਆਈਸੋਲੇਸ਼ਨ (ਇਕਾਂਤਵਾਸ) ਅਤੇ ਕੁਆਰੰਟੀਨ ਕੇਂਦਰ ਵਿੱਚ ਬੰਦੀ ਬਣਾਏ ਲੋਕਾਂ ਤੋਂ ਉਨ੍ਹਾਂ ਦੁਆਰਾ ਤਜਰਬੇ ਕੀਤੇ ਜਾ ਰਹੇ ਹਾਲਾਤਾਂ ਅਤੇ ਵਤੀਰੇ ਬਾਰੇ ਜਾਣਨਾ ਚੀਫ਼ ਓਮਬਡਸਮੈਨ ਦੀ ਜਾਂਚ ਦਾ ਇੱਕ ਮਹਤਵਪੂਰਣ ਭਾਗ ਹੈ।

ਜਾਂਚ ਦੇ ਤੁਰੰਤ ਬਾਅਦ, ਜਾਂਚ ਦੌਰਾਨ ਕੇਂਦਰ ਵਿੱਚ ਬੰਦੀ ਬਣਾਏ ਲੋਕਾਂ ਨੂੰ ਉਨ੍ਹਾਂ ਦੇ ਤਜਰਬੇ ਬਾਰੇ ਇੱਕ ਆਨਲਾਇਨ ਸਰਵੇਖਣ ਵਿੱਚ ਭਾਗ ਲੈਣ ਦੇ ਸੱਦੇ ਲਈ ਇੱਕ ਟੈਕਸਟ ਅਤੇ/ਜਾਂ ਈਮੇਲ ਭੇਜੀ ਜਾਵੇਗੀ। ਜੇ ਜਾਂਚ ਦੌਰਾਨ ਕੇਂਦਰ ਵਿੱਚ ਰਹਿ ਰਹੇ ਕਿਸੇ ਵਿਅਕਤੀ ਨੂੰ ਸੱਦਾ ਨਹੀਂ ਮਿਲਿਆ ਹੈ ਅਤੇ ਉਹ ਸਰਵੇਖਣ ਵਿੱਚ ਭਾਗ ਲੈਣਾ ਚਾਹੁੰਦੇ ਹਨ, ਤਾਂ ਉਹ

MIQ@ombudsman.parliament.nz ਤੇ ਈਮੇਲ ਭੇਜ ਕੇ ਲਿੰਕ ਭੇਜੇ ਜਾਣ ਦੀ ਬਿਨਤੀ ਕਰ ਸਕਦੇ ਹਨ। ਕ੍ਰਿਪਾ ਕਰਕੇ ਸਬਜੈਕਟ ਲਾਇਨ 'MIQ survey' ਦੀ ਵਰਤੋਂ ਕਰੋ।

ਇੰਸਪੈਕਟਰ ਜਾਂਚ ਦੌਰਾਨ ਕੇਂਦਰ ਵਿੱਚ ਰਹਿ ਰਹੇ ਲੋਕਾਂ ਨਾਲ ਥੌੜੀਆਂ ਇੰਟਰਵਿਊਆਂ ਵੀ ਕਰਨਗੇ, ਬਾਅਦ ਦੀ ਕਿਸੇ ਤਰੀਕ ਤੇ ਟੈਲੀਫੋਨ ਜਾਂ Zoom ਰਾਹੀਂ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੰਟਰਵਿਊ ਲਈ ਜਾਵੇ ਤਾਂ ਕ੍ਰਿਪਾ ਕਰਕੇ

MIQ@ombudsman.parliament.nz 'ਤੇ ਈਮੇਲ ਭੇਜੋ ਜਾਂ 0800 802 602 'ਤੇ ਫੋਨ ਕਰੋ। ਕ੍ਰਿਪਾ ਕਰਕੇ ਸਬਜੈਕਟ ਲਾਇਨ 'MIQ interview' ਦੀ ਵਰਤੋਂ ਕਰੋ। ਇੰਸਪੈਕਟਰ ਸੰਪਰਕ ਕਰਨ ਵਾਲੇ ਸਾਰੇ ਲੋਕਾਂ ਨਾਲ ਇੰਟਰਵਿਊ ਦਾ ਪ੍ਰਬੰਦ ਕਰਨ ਦੀ ਕੋਸ਼ਿਸ਼ ਕਰਨਗੇ।

OPCAT: ਪ੍ਰਬੰਧਿਤ ਆਈਸੋਲੇਸ਼ਨ (ਇਕਾਂਤਵਾਸ) ਅਤੇ ਕੁਆਰੰਟੀਨ ਜਾਂਚਾਂ ਸਫਾ 1