Benchmarks
View scores and output across OCR models spanning many document categories.
Want to run these evals on your own documents?
Talk to Salesਕੁਟੇਸ਼ਨਾਂ ਮੰਗਵਾਉਣ ਸਬੰਧੀ ਨੋਟਿਸ
ਮਾਣਯੋਗ ਸਪੀਕਰ ਦੇ ਹੁਕਮਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ 2024 ਲਈ ਹਾਊਸ ਵਿੱਚ ਦੋ (Curved Shape Video Wall ) ਲਗਵਾਉਣ ਲਈ ਓਪਨ ਮਾਰਕੇਟ ਵਿੱਚੋਂ Online ਨਿਮਨ ਸ਼ਰਤਾਂ ਤੇ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ:
- ਆਨਲਾਈਨ ਕੁਟੇਸ਼ਨਾਂ ਸਕੱਤਰ ਜੀ ਦੀ Official Email secy-vs-punjab@nic.in ਤੇ ਭੇਜੀਆਂ ਜਾਣ।
- ਵੈਂਡਰ Curved shape video wall ਮਿਤੀ 29 ਫਰਵਰੀ 2024 ਨੂੰ ਹਰ ਹਾਲਤ ਵਿੱਚ ਹਾਊਸ ਵਿੱਚ install ਕਰਕੇ ਅਤੇ ਉਹਨਾਂ ਨੂੰ activate ਕਰਨਾ ਯਕੀਨੀ ਬਣਾਏਗਾ।
- ਸਕਰੀਨਾਂ ਨੂੰ ਵਿਧਾਨ ਸਭਾ ਪਹੁੰਚਾਉਣ ਲਈ ਟਰਾਂਸਪੋਰਟ ਚਾਰਜਸ ਵੈਂਡਰ ਦੇ ਆਪਣੇ ਹੋਣਗੇ।
- ਪੂਰੇ ਸ਼ੈਸ਼ਨ ਦੌਰਾਨ ਸਕਰੀਨਾਂ ਨੂੰ ਨਿਰਵਿਘਨ ਐਕਟੀਵੇਟ ਰੱਖਣ ਦੀ ਜ਼ਿੰਮੇਵਾਰੀ ਵੈਂਡਰ ਦੀ ਹੋਵੇਗੀ।
- ਹਰ ਰੋਜ ਸ਼ੈਸ਼ਨ ਸ਼ੁਰੂ ਹੋਣ ਤੋਂ ਘੱਟੋਂ ਘੱਟ 02 ਘੰਟੇ ਪਹਿਲਾਂ ਇਹ ਸਕਰੀਨਾਂ ਐਕਟੀਵੇਟ ਹੋ ਜਾਣੀਆਂ ਚਾਹੀਦੀਆਂ ਹਨ।
- ਵੈਂਡਰ ਦਾ ਸ਼ੈਸ਼ਨ ਦੌਰਾਨ ਘੱਟੋ ਘੱਟ ਇਕ ਐਕਸਪਰਟ ਵਿਧਾਨ ਸਭਾ ਵਿੱਚ ਮੌਜੂਦ ਰਹੇਗਾ।
- ਸਕਰੀਨਾਂ ਦਾ ਸਾਈਜ਼ 8x10 ਫੁੱਟ ਹੋਣਾ ਚਾਹੀਦਾ ਹੈ।
- ਜਿਸ ਵੈਂਡਰ ਕੋਲ ਇਸ ਸਬੰਧੀ ਕਿਸੇ ਵੀ ਵਿਧਾਨ ਸਭਾ ਵਿੱਚ ਇਹ Video Wall ਲਗਾਉਣ ਦਾ ਤਜ਼ਰਬਾ ਹੋਵੇਗਾ ਅਤੇ ਉਸ ਦੇ ਰੇਟ ਘੱਟ ਹੋਣਗੇ, ਉਸ ਨੂੰ ਪਹਿਲ ਦਿੱਤੀ ਜਾਵੇਗੀ।
ਜਿਹੜੇ ਵੈਂਡਰ ਉਕਤ ਸ਼ਰਤਾਂ ਨਾਲ ਸਹਿਮਤ ਹੋਣ, ਉਹਨਾਂ ਦੀਆਂ ਕੁਟੇਸ਼ਨਾਂ ਉਹ ਮਿਤੀ 27 ਫਰਵਰੀ 2024 ਸ਼ਾਮ 4 ਵਜੇ ਤੋਂ ਪਹਿਲਾਂ-ਪਹਿਲਾਂ ਆਨਲਾਈਨ ਸਕੱਤਰ, ਪੰਜਾਬ ਵਿਧਾਨ ਸਭਾ ਦੀ Email ID ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਸੇ ਦਿਨ ਸ਼ਾਮ ਨੂੰ 04.30 ਵਜੇ ਸਕੱਤਰ ਜੀ ਦੇ ਕਮਰੇ ਵਿੱਚ ਇਹ ਕੁਟੇਸ਼ਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਕੁਟੇਸ਼ਨਾਂ ਸਬੰਧੀ ਕੋਈ ਵੀ ਫੈਸਲਾ ਲੈਣ ਦਾ ਆਖਰੀ ਅਧਿਕਾਰ ਸਕੱਤਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਕੋਲ ਹੋਵੇਗਾ।
ਮਿਤੀ 26.02.2024
ਸਕੱਤਰ
ਪੰਜਾਬ ਵਿਧਾਨ ਸਭਾ,
ਚੰਡੀਗੜ੍ਹ।