Benchmarks
View scores and output across OCR models spanning many document categories.
Want to run these evals on your own documents?
Talk to Salesਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ।
3rd Floor, Mini Secretariat, Bathinda
Deose.bathinda@punjabeducation.gov.in
ਵੱਲ
ਸਮੂਹ ਸਕੂਲ ਮੁੱਖੀ,
ਸਸਸਸ, ਸਹਸ ਬਠਿੰਡਾ।
ਪੱਤਰ ਨੰ: ਲ-4/1 ( ) 2024/5448
ਮਿਤੀ: 08.10.2024
ਵਿਸ਼ਾ:- Regarding Huge Pendency of Inspection Reports and Paragraphs of Accountant General (Audit) Punjab issued up to 31-03-2023.
ਹਵਾਲਾ:- ਇਸ ਦਫਤਰ ਦੇ ਪੱਤਰ ਨੰ 5437 ਮਿਤੀ 23.09.2024 ਦੇ ਸਬੰਧ ਵਿੱਚ।
ਉਪਰੋਕਤ ਵਿਸ਼ੇ ਅਤੇ ਹਵਾਲੇ ਦੇ ਸਬੰਧ ਵਿੱਚ ਇਸ ਦਫਤਰ ਵੱਲੋਂ ਸਕੂਲਾਂ ਨੂੰ ਲਿਖਿਆ ਗਿਆ ਸੀ ਕਿ ਉਹ ਆਪਣੇ ਏ.ਜੀ. ਪੰਜਾਬ ਦੇ ਪੈਰੇ ਸੈਟਲ ਕਰਾਉਣ ਲਈ ਨਵੇਂ ਪੱਤਰ ਰਾਹੀਂ ਆਪਣਾ ਕੇਸ ਏ.ਜੀ. ਪੰਜਾਬ ਨੂੰ ਭੇਜਣਗੇ। ਗੂਗਲ ਲਿੰਕ (Google Link) ਵਿੱਚ ਦਰਸਾਏ ਗਏ ਸਕੂਲਾਂ ਦੇ ਨਾਵਾਂ ਦੇ ਅਨੁਸਾਰ ਉਹਨਾਂ ਦੇ ਏ.ਜੀ. ਪੰਜਾਬ ਦੇ ਆਡਿਟ ਪੈਰੇ ਲੰਬਿਤ ਹਨ। ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਤੀ ਹੋਈ ਗੂਗਲ ਸ਼ੀਟ ਵਿੱਚ ਦਰਸਾਏ ਗਏ ਸਕੂਲਾਂ ਦੇ ਨਾਮ ਦੇ ਸਾਹਮਣੇ ਜੋ ਵੀ ਜਾਣਕਾਰੀ ਬਣਦੀ ਹੈ ਉਸ ਨੂੰ ਆਪਣੇ ਸਕੂਲ ਦੇ ਨਾਮ ਦੇ ਸਾਹਮਣੇ ਹੀ ਭਰ ਕੇ ਭੇਜਣਗੇ, ਇਹ ਜਾਣਕਾਰੀ ਮਿਤੀ 09.10.2024 ਨੂੰ ਦੁਪਿਹਰ 1.00 ਵਜੇ ਤੋਂ ਪਹਿਲਾਂ ਦਿੱਤੀ ਗਈ ਗੂਗਲ ਸ਼ੀਟ ਵਿੱਚ ਭਰ ਕੇ ਭੇਜਣਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਦੇਰੀ ਜਾਂ ਮੰਗੀ ਗਈ ਜਾਣਕਾਰੀ ਨਾਂ ਭੇਜਣ ਤੋਂ ਆਪ ਜੀ ਦੇ ਸਕੂਲ ਦਾ ਨਾਮ ਮੁੱਖ ਦਫਤਰ ਨੂੰ ਭੇਜ ਦਿੱਤਾ ਜਾਵੇਗਾ। ਇਹ ਜੋ ਵੀ ਜਾਣਕਾਰੀ ਹੋਵੇਗੀ ਕੇਵਲ Remarks Column ਵਿੱਚ ਪੱਤਰ ਨੰ ਭਰ ਕੇ ਭੇਜਿਆ ਜਾਵੇ ਜੋ ਏ.ਜੀ. ਪੰਜਾਬ ਨੂੰ ਭੇਜੀ ਹੈ। ਜੇਕਰ ਪੰਜਾਬੀ ਵਿੱਚ ਹੈ ਤਾਂ ਉਹ ਰਾਵੀ ਫੋਂਟ(Raavi Font) ਵਿੱਚ ਭੇਜੀ ਜਾਵੇ ਤੇ ਜੇਕਰ ਕੋਈ ਸਕੂਲ ਇੰਗਲਿਸ਼ ਵਿੱਚ ਭਰ ਰਿਹਾ ਹੈ ਤਾਂ (Times New Roman) ਵਿੱਚ ਭਰ ਕੇ ਭੇਜੇਗਾ। ਜੋ ਵੀ ਜਾਣਕਾਰੀ ਹੋਵੇਗੀ ਉਸ ਨੂੰ ਲੈਟਰ ਪੈਡ ਤੇ ਲਿਖ ਕੇ ਸਬੰਧਤ ਸਕੂਲ ਹਾਰਡ ਕਾਪੀ ਇਸ ਦਫਤਰ ਨੂੰ ਭੇਜਣਾ ਯਕੀਨੀ ਬਣਾਉਣਗੇ।
ਨੱਥੀ:- 1. ਗੂਗਲ ਲਿੰਕ (Google Link)
3 - ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.)
ਬਠਿੰਡਾ।