Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਮਾਸਕ

ਮਾਸਕ ਇਕ ਰੁਕਾਵਟ ਵਜੋਂ ਕੰਮ ਕਰਦੇ ਹਨ ਅਤੇ ਜਦੋਂ ਤੁਸੀਂ ਗੱਲ ਕਰਦੇ ਹੋ, ਹੱਸਦੇ ਹੋ, ਗਾਉਂਦੇ ਹੋ, ਖੰਘਦੇ ਜਾਂ ਛਿੱਕਦੇ ਹੋ, ਤਾਂ ਬੂੰਦਾਂ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰਦੇ ਹਨ। ਉਪਰੋਕਤ ਰੋਕਥਾਮ ਉਪਾਵਾਂ ਦੇ ਨਾਲ ਜੋੜਕੇ ਇੱਕ ਮਾਸਕ ਦੀ ਵਰਤੋਂ ਤੁਹਾਡੇ ਆਸ ਪਾਸ ਦੇ ਲੋਕਾਂ ਦੀ ਰੱਖਿਆ ਵਿੱਚ ਸਹਾਇਤਾ ਕਰ ਸਕਦੇ ਹਨ।

ਮਾਸਕ ਪਹਿਨਣ ਅਤੇ ਮਾਸਕ ਦੀਆਂ ਕਿਸਮਾਂ ਬਾਰੇ ਵਧੇਰੇ ਜਾਣਨ ਲਈ ਬੀਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ: ਮਾਸਕ ਦੇਖੋ।

ਯਾਤਰਾ ਅਤੇ ਕੋਵਿਡ-19

ਨਵੀਨਤਮ ਯਾਤਰਾ ਸਲਾਹ ਜਾਣਕਾਰੀ ਲਈ, ਵੇਖੋ:

  • ਬ੍ਰਿਟਿਸ਼ ਕੋਲੰਬੀਆ ਸਰਕਾਰ: ਯਾਤਰਾ ਅਤੇ ਕੋਵਿਡ-19
  • ਕੈਨੇਡਾ ਸਰਕਾਰ: ਮਹਾਂਮਾਰੀ ਕੋਵਿਡ-19 ਸਾਰੇ ਦੇਸ਼: ਕੈਨੇਡਾ ਤੋਂ ਬਾਹਰ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰੋ

ਇਲਾਜ

ਕੋਵਿਡ-19 ਲਈ ਕੁਝ ਖਾਸ ਇਲਾਜ ਉਪਲਬਧ ਹਨ, ਜਿਸ ਵਿਚ ਉਹ ਵੈਕਸੀਨ ਵੀ ਸ਼ਾਮਲ ਹੈ ਜਿਸ ਨੂੰ ਕੈਨੇਡਾ ਵਿਚ ਵਰਤੋਂ ਲਈ ਮਨਜੂਰ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਬੀਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ: ਇਲਾਜ

ਕੋਵਿਡ-19 ਵਾਲੇ ਬਹੁਤ ਸਾਰੇ ਲੋਕ ਆਪਣੇ ਆਪ ਹੀ ਠੀਕ ਹੋ ਜਾਣਗੇ। ਕਿਰਪਾ ਕਰਕੇ ਬੀਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ: ਜੇ ਤੁਹਾਨੂੰ ਕੋਵਿਡ-19 ਹੈ ਪੰਨੇ ਤੇ ਕੋਵਿਡ-19 ਦਾ ਪਤਾ ਲਗਣ 'ਤੇ ਆਪਣੇ ਲੱਛਣਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਬਾਰੇ ਵਧੇਰੇ ਜਾਣਕਾਰੀ ਦੇਖੋ।

ਕੋਵਿਡ-19 ਮਹਾਂਮਾਰੀ ਦੇ ਦੌਰਾਨ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ ਸਾਖਿਆਤ ਦੇਖਭਾਲ ਮੁਹੱਈਆ ਕਰਨ ਲਈ ਉਪਲਬਧ ਹਨ। ਕਈ ਆਫਿਸ ਟੇਲੀਫੋਨ ਅਤੇ ਵੀਡਿਓ ਅਪੌਇੰਟਮੈਂਟਾਂ ਵੀ ਪੇਸ਼ ਕਰ ਸਕਦੇ ਹਨ। ਜੇ ਤੁਹਾਨੂੰ ਦੇਖਭਾਲ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਨਿਯਮਤ ਸਿਹਤ ਦੇਖਭਾਲ ਪ੍ਰਦਾਤਾ ਨਹੀਂ ਹੈ, ਤਾਂ ਤੁਸੀਂ ਆਪਣੇ ਭਾਈਚਾਰੇ ਵਿੱਚ ਸਿਹਤ ਸੰਭਾਲ ਪ੍ਰਦਾਤਾ ਲੱਭਣ ਲਈ ਹੈਲਥਲਿੰਕਬੀਸੀ ਡਾਇਰੈਕਟਰੀ ਦੀ ਵਰਤੋਂ ਕਰ ਸਕਦੇ ਹੋ।

ਜਾਂ 8-1-1 ਤੇ ਫੋਨ ਕਰੋ।

ਸਿਹਤ ਸੰਭਾਲ ਪ੍ਰਦਾਤਾ ਨਾਲ ਮੁਲਾਕਾਤ ਕਰਨ ਵੇਲੇ, ਕਿਰਪਾ ਕਰਕੇ ਉਨ੍ਹਾਂ ਨੂੰ ਦੱਸੋ:

  • ਆਪਣੇ ਲੱਛਣ
  • ਤੁਸੀਂ ਕਿਥੇ ਯਾਤਰਾ ਕਰ ਰਹੇ ਸੀ ਜਾਂ ਰਹਿ ਰਹੇ ਸੀ
  • ਜੇ ਇੱਕ ਬਿਮਾਰ ਵਿਅਕਤੀ ਦੇ ਨਾਲ ਤੁਹਾਡਾ ਨਜ਼ਦੀਕੀ ਜਾਂ ਲੰਬੇ ਸਮੇਂ ਲਈ ਸੰਪਰਕ ਹੋਇਆ ਸੀ, ਖਾਸ ਕਰਕੇ ਜੇ ਉਨ੍ਹਾਂ ਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਸੀ

ਜੇ ਤੁਹਾਨੂੰ ਲੱਛਣ ਹਨ ਤਾਂ ਤੁਸੀਂ ਕੀ ਕਰ ਸਕਦੇ ਹੋ ਬਾਰੇ ਹੋਰ ਜਾਣਕਾਰੀ ਵਾਸਤੇ, ਕੋਵਿਡ-19 ਦੇ ਲੱਛਣ ਦੇਖੋ।