Benchmarks
View scores and output across OCR models spanning many document categories.
Want to run these evals on your own documents?
Talk to SalesBRAMPTON
Media Release
ਹਵਾਲੇ
“ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ, 29 ਮਈ ਤੋਂ 4 ਜੂਨ ਤੱਕ ਬ੍ਰੈਪਟਨ ਵਿੱਚ, ਨੈਸ਼ਨਲ ਐਕਸੈਸੀਬਿਲਿਟੀ ਵੀਕ ਅਤੇ ਐਕਸੈਸੀਬਲ ਸਪੋਰਟਸ ਵੀਕ ਮਨਾਉਣ ਵਿੱਚ ਸਾਡੇ ਨਾਲ ਜੁੜੋ। ਬ੍ਰੈਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ, ਜਿੱਥੇ ਸਾਰੇ ਨਿਵਾਸੀਆਂ ਦੀ, ਉਹਨਾਂ ਦੀ ਤੰਦਰੁਸਤੀ ਵਾਸਤੇ ਮੌਜੂਦ ਰੇਕ੍ਰੋਏਸ਼ਨ ਸੇਵਾਵਾਂ ਤੱਕ ਪਹੁੰਚ ਹੈ।”
- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਪਟਨ
“ਸਿਟੀ ਦਾ, 2022 ਤੋਂ 2026 ਤੱਕ ਲਈ, ਮਲਟੀ-ਯੀਅਰ ਐਕਸੈਸੀਬਿਲਿਟੀ ਪਲਾਨ ਸਾਡੇ ਪ੍ਰੋਗਰਾਮਾਂ ਅਤੇ ਬ੍ਰੈਪਟਨ ਵਿੱਚ ਐਕਸੈਸੀਬਲ ਸਪੋਰਟਸ ਵੀਕ ਵਰਗੀਆਂ ਪਹਿਲਕਦਮੀਆਂ, ਸੇਵਾਵਾਂ ਅਤੇ ਫੈਸਿਲਿਟੀਜ ਲਈ, ਪਹੁੰਚਯੋਗਤਾ ਦੀ ਹਿਮਾਇਤ ਕਰੇਗਾ। ਡ੍ਰਾਫਟ ਪਲਾਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਥੋੜ੍ਹਾ ਸਮਾਂ ਕੱਢੋ, ਜੋ ਸਾਡੇ ਸ਼ਹਿਰ ਵਿੱਚ – ਹਰ ਕਿਸੇ ਲਈ ਵਾਧਾ ਕਰਨ ਵਿੱਚ ਮਦਦ ਕਰੇਗਾ।”
- ਰੋਏਨਾ ਸੈਨਟੋਸ (Rowena Santos), ਰੀਜਨਲ ਕਾਊਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਪਟਨ
“ਇਸ ਐਕਸੈਸੀਬਲ ਸਪੋਰਟਸ ਵੀਕ ਦੇ ਮੌਕੇ ਤੇ, ਬ੍ਰੈਪਟਨਵਾਸੀ ਆਪਣੀਆਂ ਲੋੜਾਂ ਦੇ ਮੁਤਾਬਕ, ਵਿਆਪਕ ਰੇਂਜ ਵਾਲੀ ਸਪੋਰਟ ਅਤੇ ਫਿਟਨੈਸ ਪ੍ਰੋਗਰਾਮਿੰਗ ਲਈ ਰਜਿਸਟਰ ਕਰ ਸਕਦੇ ਹਨ। ਅਸੀਂ ਗ੍ਰਹਿਣ ਕੀਤੀਆਂ ਸਪੋਰਟਸ ਦੀ ਮੇਜਬਾਨੀ ਕਰਕੇ ਇਹਨਾਂ ਵਿੱਚ ਹਿੱਸਾ ਲੈਣ ਸਬੰਧੀ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ, ਤਾਂ ਜੋ ਹਰ ਕੋਈ ਸਿਹਤਮੰਦ ਅਤੇ ਸਰਗਰਮ ਰਹਿ ਸਕੇ।”
- ਪੈਟ ਫੋਰਟਿਨੀ (Pat Fortini), ਰੀਜਨਲ ਕਾਊਂਸਲਰ, ਵਾਰਡਸ 7 ਅਤੇ 8, ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ ਕਾਉਂਸਿਲ ਮੈਂਬਰ, ਸਿਟੀ ਆਫ ਬ੍ਰੈਪਟਨ, ਮੈਂਬਰ, ਰੀਜਨ ਆਫ ਪੀਲ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ
“ਸਿਟੀ ਦਾ ਸਟਾਫ, ਸ਼ਮੂਲੀਅਤ ਵਾਲੀ ਰੇਕ੍ਰੀਏਸ਼ਨ ਪ੍ਰੋਗਰਾਮਿੰਗ ਪ੍ਰਦਾਨ ਕਰਨ ਲਈ ਸਮਰਪਿਤ ਹੈ। ਕਾਰਜਕਰਮਾਂ ਵਿੱਚ ਸ਼ਾਮਲ ਹੋ ਕੇ, ਐਕਸੈਸੀਬਲ ਸਪੋਰਟਸ ਵੀਕ ਦਾ ਜਸ਼ਨ ਮਨਾਓ ਅਤੇ ਬ੍ਰੈਪਟਨ ਦੇ ਨਵੇਂ ਮਲਟੀ-ਯੀਅਰ ਐਕਸੈਸੀਬਿਲਿਟੀ ਪਲਾਨ ਬਾਰੇ ਆਪਣਾ ਫੀਡਬੈਕ ਪ੍ਰਦਾਨ ਕਰੋ।”
- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਪਟਨ
-30-
ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ
Twitter , Facebook , ਅਤੇ Instagram ਤੇ ਜੁੜੋ। www.brampton.ca ਤੇ ਹੋਰ ਜਾਣੋ।
ਮੀਡੀਆ ਸੰਪਰਕ
ਸਿਟੀ ਆਫ ਬ੍ਰੈਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca
The Corporation of The City of Brampton
2 Wellington Street West, Brampton, ON L6Y 4R2
(3-1-1)
TTY: 905.874.2130