Benchmarks
View scores and output across OCR models spanning many document categories.
Want to run these evals on your own documents?
Talk to Sales
New York State
EDUCATION DEPARTMENT
Knowledge > Skill > Opportunity
ਮਾਪਿਆਂ ਲਈ ਤੱਥ ਸ਼ੀਟ
ਐਵਰੀ ਸਟੂਡੈਂਟ ਸਕਸੀਡਸ ਐਕਟ (ESSA) ਦੀ ਜਵਾਬਦੇਹੀ ਅਤੇ ਨਿਊਯਾਰਕ ਦੇ ਸਕੂਲ: ਨਵੀਆਂ ਸਕੂਲ ਰੇਟਿੰਗਾਂ ਨੂੰ ਸਮਝਣਾ
ਦ ਐਵਰੀ ਸਟੂਡੈਂਟ ਸਕਸੀਡਜ਼ ਐਕਟ, ਜਾਂ ESSA, K-12 ਜਨਤਕ ਸਿੱਖਿਆ ਲਈ ਮੁੱਖ ਸੰਘੀ ਕਾਨੂੰਨ ਦਾ ਟੀਚਾ ਸਾਰੇ ਬੱਚਿਆਂ ਲਈ ਗੁਣਵੱਤਾਪੂਰਨ ਸਿੱਖਿਆ ਸੁਨਿਸ਼ਚਿਤ ਕਰਨਾ ਹੈ। ਕਾਨੂੰਨ ਲੋੜਦਾ ਹੈ ਕਿ ਰਾਜ ਇਸ ਗੱਲ ਲਈ ਸਰਕਾਰੀ ਸਕੂਲਾਂ ਦੀ ਜਵਾਬਦੇਹੀ ਤੈਅ ਕਰਨ ਕਿ ਵਿਦਿਆਰਥੀ ਕਿਵੇਂ ਸਿੱਖਿਆ ਪ੍ਰਾਪਤ ਕਰਦੇ ਹਨ। ESSA ਰਾਜਾਂ ਨੂੰ ਲਚਕਦਾਰਤਾ ਜ਼ਰੂਰ ਦਿੰਦਾ ਹੈ – ਉਹਨਾਂ ਦੀਆਂ ਜਵਾਬਦੇਹੀ ਪ੍ਰਣਾਲੀਆਂ ਸਿਰਫ਼ ਟੈਸਟ ਸਕੋਰਾਂ ਦੀ ਬਜਾਏ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਮਾਪ ਸਕਦੀਆਂ ਹਨ।
ESSA ਵਿੱਦਿਅਕ ਸਮਾਨਤਾ ਨੂੰ ਉਤਸ਼ਾਹਤ ਕਰਦਾ ਹੈ, ਜਿਸਦਾ ਅਰਥ ਹੈ ਕਿ ਸਾਰੇ ਵਿਦਿਆਰਥੀ ਸਕੂਲ ਵਿੱਚ ਸਫ਼ਲ ਹੁੰਦੇ ਹਨ ਅਤੇ ਵਧਦੇ-ਫੁੱਲਦੇ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੌਣ ਹਨ, ਉਹ ਕਿੱਥੇ ਰਹਿੰਦੇ ਹਨ, ਜਾਂ ਉਹ ਕਿੱਥੇ ਸਕੂਲ ਜਾਂਦੇ ਹਨ। ਜਵਾਬਦੇਹੀ ਪ੍ਰਣਾਲੀਆਂ ਸਕੂਲਾਂ ਵੱਲੋਂ ਕੀਤੇ ਜਾਣ ਵਾਲੇ ਚੰਗਾਂ ਕੰਮਾਂ ਅਤੇ ਸੁਧਾਰ ਕਰਨ ਲਈ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ, ਬਾਰੇ ਈਮਾਨਦਾਰਾਨਾ ਵਾਰਤਾਲਾਪ ਨੂੰ ਉਤਸ਼ਾਹਤ ਕਰਕੇ ਇਸਨੂੰ ਸੰਭਵ ਬਣਾਉਣ ਵਿੱਚ ਮਦਦ ਕਰਦੀਆਂ ਹਨ। ਜਵਾਬਦੇਹੀ ਪ੍ਰਣਾਲੀਆਂ ਉੱਚ-ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਤੋਂ ਸਿੱਖਿਆ ਲੈਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ ਅਤੇ ਉਹਨਾਂ ਜਿਲ੍ਹਿਆਂ ਅਤੇ ਸਕੂਲਾਂ ਨੂੰ ਫੰਡ ਅਤੇ ਸਰੋਤ ਪ੍ਰਦਾਨ ਕਰਾਉਂਦੀਆਂ ਹਨ ਜਿੰਨ੍ਹਾਂ ਨੂੰ ਸੁਧਾਰ ਕਰਨ ਦੀ ਲੋੜ ਹੁੰਦੀ ਹੈ।
ਨਵੀਂ ਜਵਾਬਦੇਹੀ ਪ੍ਰਣਾਲੀ
ਨਿਊਯਾਰਕ ਸਟੇਟ ਐਜੂਕੇਸ਼ਨ ਡਿਪਾਰਟਮੈਂਟ (NYSED) ਨੇ ਸਕੂਲ ਦਾ ਪ੍ਰਦਰਸ਼ਨ ਮਾਪਣ ਲਈ ਸੂਚਕਾਂ ਦੇ ਇੱਕ ਨਵੇਂ ਸਮੂਹ ਦੀ ਸਥਾਪਨਾ ਕੀਤੀ ਹੈ। NYSED ਨੇ ਇਹ ਸੂਚਕ ਰਾਜ ਭਰ ਦੇ ਹਜ਼ਾਰਾਂ ਲੋਕਾਂ - ਮਾਪਿਆਂ, ਸਿੱਖਿਅਕਾਂ ਅਤੇ ਮਾਹਰਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਸੀ। ਨਵੇਂ ਸੂਚਕ ਅੰਗਰੇਜ਼ੀ ਭਾਸ਼ਾ ਕਲਾਵਾਂ ਅਤੇ ਗਣਿਤ ਵਿੱਚ ਪ੍ਰਾਪਤੀ ਮਾਪਣ ਉੱਤੇ ਇੱਕ ਸੌੜੇ ਫੋਕਸ ਤੋਂ ਕਿਤੇ ਅੱਗੇ ਜਾਂਦੇ ਹਨ। ਇਹਨਾਂ ਵਿੱਚ ਹੋਰ ਕੇਂਦਰੀ ਵਿਸ਼ੇ ਜਿਵੇਂ ਵਿਗਿਆਨ ਅਤੇ ਸਮਾਜਿਕ ਅਧਿਐਨ ਸ਼ਾਮਿਲ ਹਨ, ਅਤੇ ਇਹਨਾਂ ਦਾ ਵਿਦਿਆਰਥੀ ਦੇ ਵਿਕਾਸ ਅਤੇ ਸਕੂਲ ਦੀ ਤਰੱਕੀ ਉੱਤੇ ਫੋਕਸ ਬਹੁਤ ਮਜ਼ਬੂਤ ਹੈ। ਮੁਲਾਂਕਣ ਅਜੇ ਵੀ ਮਹੱਤਵਪੂਰਨ ਭਾਗ ਹਨ, ਪਰ ਨਵੀਂ ਜਵਾਬਦੇਹੀ ਪ੍ਰਣਾਲੀ ਇਸ ਚੀਜ਼ 'ਤੇ ਵਧੇਰੇ ਸੰਪੂਰਨ ਝਾਤ ਪਾਉਂਦੀ ਹੈ ਕਿ ਕੋਈ ਸਕੂਲ ਕਿਵੇਂ ਪ੍ਰਦਰਸ਼ਨ ਕਰ ਰਿਹਾ ਹੈ। ਨਵੇਂ ਪ੍ਰਣਾਲੀ ਵਿੱਚ ਸਕੂਲ ਦੇ ਪ੍ਰਦਰਸ਼ਨ ਦੀ ਗੈਰ-ਵਿੱਦਿਅਕ ਕਾਰਗੁਜ਼ਾਰੀ ਵੀ ਸ਼ਾਮਲ ਹੈ।
ਨਵੇਂ ਸੂਚਕਾਂ ਵਿੱਚ ਵਿਦਿਆਰਥੀ ਦੀ ਵਿੱਦਿਅਕ ਉਪਲਬਧੀ, ਵਿਦਿਆਰਥੀ ਦਾ ਵਿਕਾਸ ਅਤੇ ਸਕੂਲ ਵਿੱਚ ਤਰੱਕੀ, ਅੰਗਰੇਜ਼ੀ ਭਾਸ਼ਾ ਸਿੱਖਣ ਵਾਲਿਆਂ ਦੀ ਤਰੱਕੀ, ਲੰਬ ਸਮਾਂ ਗੈਰ-ਹਾਜ਼ਰੀ, ਅਤੇ ਹਾਈ ਸਕੂਲਾਂ ਵਾਸਤੇ, ਗ੍ਰੈਜੂਏਸ਼ਨ ਦੀਆਂ ਦਰਾਂ ਅਤੇ ਕਾਲਜ, ਕੈਰੀਅਰ ਅਤੇ ਨਾਗਰਿਕ ਸ਼ਮੂਲੀਅਤ ਲਈ ਤਿਆਰ ਕਰਨਾ ਸ਼ਾਮਲ ਹਨ।
ਇਹਨਾਂ ਵਿੱਚੋਂ ਹਰੇਕ ਸੂਚਕ ਲਈ, ਹਰ ਸਕੂਲ ਨੂੰ “1” ਤੋਂ “4” ਅੰਕ ਮਿਲਦੇ ਹਨ। ਇੱਕ ਸਭ ਤੋਂ ਘੱਟ ਹੈ। ਚਾਰ ਸਭ ਤੋਂ ਵੱਧ ਹੈ। ਸਕੂਲਾਂ ਨੂੰ ਸਾਰੇ ਵਿਦਿਆਰਥੀਆਂ ਵਾਸਤੇ ਅਤੇ ਵਿਦਿਆਰਥੀ ਉਪਸਮੂਹਾਂ, ਜਿਵੇਂ ਜਾਤੀ ਅਤੇ ਨਸਲੀ ਸਮੂਹਾਂ ਦੇ ਮੈਂਬਰ, ਘੱਟ-ਆਮਦਨ ਵਾਲੇ ਵਿਦਿਆਰਥੀ, ਅਪਾਹਿਜ ਵਿਦਿਆਰਥੀ, ਅਤੇ ਅੰਗਰੇਜ਼ੀ ਭਾਸ਼ਾ ਸਿਖਿਆਰਥੀਆਂ ਲਈ ਇੱਕ ਅੰਕ ਮਿਲਦਾ ਹੈ।