Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਜਿੱਥੇ ਵਾਜਬ ਤੌਰ 'ਤੇ ਵਿਹਾਰਕ ਹੈ, ਖ਼ਤਰਿਆਂ ਅਤੇ ਜ਼ੋਖਮਾਂ ਨੂੰ ਖ਼ਤਮ ਕਰਨਾ ਲਾਜ਼ਮੀ ਹੈ। ਜੇ ਸਿਹਤ ਅਤੇ ਸੁਰੱਖਿਆ ਲਈ ਜ਼ੋਖਮਾਂ ਨੂੰ ਖ਼ਤਮ ਕਰਨਾ ਵਿਹਾਰਕ ਨਹੀਂ ਹੈ, ਤਾਂ ਉਹਨਾਂ ਨੂੰ ਇੱਕ ਜਾਂ ਇੱਕ ਤੋਂ ਵੱਧ ਨਿਯੰਤਰਣ ਉਪਾਵਾਂ ਦੀ ਵਰਤੋਂ ਕਰਕੇ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ। ਜਿੱਥੋਂ ਤੱਕ ਵਾਜਬ ਤੌਰ 'ਤੇ ਵਿਵਹਾਰਕ ਹੈ, ਤੁਹਾਨੂੰ ਜ਼ੋਖਮ ਨੂੰ ਘੱਟ ਤੋਂ ਘੱਟ ਕਰਨ ਲਈ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਵੱਧ ਉਪਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ:

  • ਖ਼ਤਰੇ ਨੂੰ ਕਿਸੇ ਸੁਰੱਖਿਅਤ ਚੀਜ਼ ਨਾਲ ਬਦਲਕੇ (ਜਿਵੇਂ ਕਿ ਕਿਸੇ ਖ਼ਤਰਨਾਕ ਰਸਾਇਣ ਨੂੰ ਇਕ ਸੁਰੱਖਿਅਤ ਰਸਾਇਣ ਨਾਲ ਬਦਲਣਾ)
  • ਉਸ ਵਿਅਕਤੀ ਨੂੰ ਖ਼ਤਰੇ ਤੋਂ ਵੱਖ ਕਰੋ (ਜਿਵੇਂ ਕਿ ਰੁਕਾਵਟਾਂ ਦੀ ਵਰਤੋਂ ਕਰਕੇ)
  • ਇੰਜੀਨੀਅਰਿੰਗ ਨਿਯੰਤਰਣ, ਜਾਂ ਸਰੀਰਕ ਨਿਯੰਤਰਣ ਉਪਾਵਾਂ (ਜਿਵੇਂ ਕਿ ਮਸ਼ੀਨ ਗਾਰਡ) ਦੀ ਵਰਤੋਂ ਕਰਕੇ।

ਜੇਕਰ ਕੋਈ ਜ਼ੋਖਮ ਅਜੇ ਵੀ ਰਹਿੰਦਾ ਹੈ, ਤਾਂ ਜ਼ੋਖਮ ਨੂੰ ਘੱਟ ਕਰਨ ਲਈ ਪ੍ਰਬੰਧਕੀ ਨਿਯੰਤਰਣ (ਜਿਵੇਂ ਕਿ ਸਿਖਲਾਈ, ਚੈਕਲਿਸਟ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਿਸੇ ਵੀ ਬਾਕੀ ਬਚੇ ਖ਼ਤਰੇ ਨੂੰ ਨਿਯੰਤਰਿਤ ਕਰਨ ਲਈ, PCBU ਨੂੰ ਲਾਜ਼ਮੀ ਤੌਰ 'ਤੇ ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਉਪਕਰਨ (ਜਿਵੇਂ ਕਿ ਚਸ਼ਮਾ ਜਾਂ ਸੁਰੱਖਿਆ ਬੂਟ) ਦੇਣੇ ਚਾਹੀਦੇ ਹਨ ਅਤੇ ਕਰਮਚਾਰੀਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਵਰਤਣਾ ਹੈ।

ਸਲਾਹ-ਮਸ਼ਵਰਾ

PCBU ਨੂੰ ਉਹਨਾਂ ਕਰਮਚਾਰੀਆਂ ਨਾਲ ਲਾਜ਼ਮੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਜੋ ਕੰਮ ਦੀ ਸਿਹਤ ਅਤੇ ਸੁਰੱਖਿਆ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ।

ਕਰਮਚਾਰੀਆਂ ਨਾਲ ਗੱਲ ਕਰਨਾ ਤੁਹਾਨੂੰ ਖ਼ਤਰਿਆਂ ਦੀ ਪਛਾਣ ਕਰਨ ਅਤੇ ਜ਼ੋਖਮ ਨੂੰ ਘੱਟ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰਨ ਵਿੱਚ ਮਦਦ ਕਰ ਸਕਦਾ ਹੈ। ਜੇਕਰ ਕੰਮ ਵਾਲੀ ਥਾਂ 'ਤੇ ਕੋਈ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ ਅਤੇ ਸਿਹਤ ਅਤੇ ਸੁਰੱਖਿਆ ਕਮੇਟੀ ਹੈ ਤਾਂ ਤੁਸੀਂ ਉਨ੍ਹਾਂ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹੋ।

ਇੱਕ PCBU ਨੂੰ ਹੋਰ ਡਿਊਟੀ ਧਾਰਕਾਂ ਨਾਲ ਵੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਖ਼ਤਰਿਆਂ ਨੂੰ ਖ਼ਤਮ ਕਰਨ ਅਤੇ ਜ਼ੋਖਮਾਂ ਨੂੰ ਘਟਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਵਿੱਚ ਕੰਮ ਵਾਲੀ ਥਾਂ 'ਤੇ ਮੌਜੂਦ ਹੁੰਦਾ ਹਰ ਕੋਈ ਵਿਅਕਤੀ ਸ਼ਾਮਲ ਹੁੰਦਾ ਹੈ ਜੋ ਕੰਮ ਦੀ ਸਿਹਤ ਅਤੇ ਸੁਰੱਖਿਆ ਡਿਊਟੀ ਨੂੰ ਸਾਂਝਾ ਕਰਦੇ ਹਨ ਜਿਵੇਂ ਕਿ ਹੋਰ PCBUs, ਰਸਾਇਣਾਂ ਦੇ ਸਪਲਾਇਰ ਅਤੇ ਪਲਾਂਟ ਦੇ ਨਿਰਮਾਤਾ।

ਵਾਜਬ ਤੌਰ 'ਤੇ ਵਿਹਾਰਕ ਕੀ ਹੈ?

ਕੀ ਖ਼ਤਰੇ ਨੂੰ ਖ਼ਤਮ ਕਰਨਾ ਸੰਭਵ ਹੈ? ਜੇਕਰ ਖ਼ਤਰੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ, ਤਾਂ ਜ਼ੋਖਮ ਨੂੰ ਘੱਟ ਤੋਂ ਘੱਟ ਕਰਨ ਲਈ ਸੰਭਵ ਤੌਰ 'ਤੇ ਉੱਚ ਪੱਧਰੀ ਨਿਯੰਤਰਣ ਉਪਾਅ ਦੀ ਵਰਤੋਂ ਕਰੋ। ਜ਼ੋਖਮ ਜਿੰਨਾ ਜ਼ਿਆਦਾ ਹੋਵੇਗਾ, ਤੁਹਾਨੂੰ ਇਸ ਨੂੰ ਖ਼ਤਮ ਜਾਂ ਘੱਟ ਕਰਨ ਲਈ ਉਹਨਾਂ ਹੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਿਯੰਤਰਣ ਦੀ ਦਰਜਾਬੰਦੀ ਵੱਖ-ਵੱਖ ਕਿਸਮਾਂ ਦੇ ਨਿਯੰਤਰਣ ਉਪਾਵਾਂ ਦੀ ਪਛਾਣ ਕਰਦੀ ਹੈ ਜੋ ਵਰਤੇ ਜਾਣੇ ਚਾਹੀਦੇ ਹਨ ਅਤੇ ਹੇਠਾਂ ਦਿੱਤੇ ਚਿੱਤਰ ਵਿੱਚ ਨਿਰਧਾਰਤ ਕੀਤੇ ਗਏ ਹਨ।

ਸਭ ਤੋਂ ਉੱਚਾ ਸਿਹਤ ਅਤੇ ਸੁਰੱਖਿਆ ਦਾ ਸੁਰੱਖਿਆ ਪੱਧਰ ਪੱਧਰ 1
ਖ਼ਤਰਿਆਂ ਨੂੰ ਦੂਰ ਕਰੋ
ਨਿਯੰਤਰਣ ਉਪਾਵਾਂ ਦੀ ਉਪਯੋਗਤਾ ਜ਼ਿਆਦਾਤਰ
ਪੱਧਰ 2
ਖ਼ਤਰੇ ਨੂੰ ਕਿਸੇ ਸੁਰੱਖਿਅਤ ਚੀਜ਼ ਨਾਲ ਬਦਲ ਦਿਓ
ਇਸ ਖ਼ਤਰੇ ਨੂੰ ਲੋਕਾਂ ਤੋਂ ਬਿਲਕੁਲ ਅਲੱਗ ਕਰ ਦਿਓ ਜਾਂ ਵੱਖਰਾ ਕਰੋ
ਇੰਜੀਨੀਅਰਿੰਗ ਨਿਯੰਤਰਣ ਉਪਾਵਾਂ ਦੁਆਰਾ ਜ਼ੋਖਮਾਂ ਨੂੰ ਘਟਾਓ
ਸਭ ਤੋਂ ਘੱਟ ਪੱਧਰ 3
ਪ੍ਰਬੰਧਕੀ ਨਿਯੰਤਰਣਾਂ ਦੀ ਵਰਤੋਂ ਕਰਦੇ ਹੋਏ ਖ਼ਤਰੇ ਨਾਲ ਹੋਣ ਵਾਲੇ ਸੰਪਰਕ ਨੂੰ ਘਟਾਓ
ਨਿੱਜੀ ਸੁਰੱਖਿਆ ਉਪਕਰਨ (PPE) ਦੀ ਵਰਤੋਂ ਕਰੋ
ਘੱਟ ਤੋਂ ਘੱਟ

ਚਿੱਤਰ 1 ਨਿਯੰਤਰਣ ਦੀ ਲੜੀ

ਵਾਜਬ ਤੌਰ 'ਤੇ ਵਿਹਾਰਕ - ਜਾਣਕਾਰੀ ਸ਼ੀਟ | 2