Benchmarks
View scores and output across OCR models spanning many document categories.
Want to run these evals on your own documents?
Talk to Salesਵਿਅਕਤੀਗਤ ਪਹਿਲਾਂ ਵੋਟਿੰਗ ਬਾਰੇ 5 ਜਾਣਨਯੋਗ ਗੱਲਾਂ
ਪ੍ਰਾਇਮਰੀ ਚੋਣਾਂ ਲਈ ਵਿਅਕਤੀਗਤ ਪਹਿਲਾਂ ਵੋਟਿੰਗ ਬਾਰੇ ਪੰਜ ਆਮ ਪ੍ਰਸ਼ਨਾਂ ਦੇ ਜਵਾਬ ਇਸ ਪ੍ਰਕਾਰ ਹਨ:
1. ਵਿਅਕਤੀਗਤ ਪਹਿਲਾਂ ਵੋਟਿੰਗ ਕੀ ਹੈ?
ਇਹ ਨਵਾਂ ਵਿਕਲਪ ਸਾਰੇ ਰਜਿਸਟਰਡ ਵੋਟਰਾਂ ਨੂੰ ਆਪਣੇ ਬੈਲੇਟ ਵਿਅਕਤੀਗਤ ਰੂਪ ਵਿੱਚ, ਵੋਟਿੰਗ ਮਸ਼ੀਨ ਦੀ ਵਰਤੋਂ ਕਰਦਿਆਂ, ਚੋਣਾਂ ਵਾਲੇ ਦਿਨ ਤੋਂ ਤਿੰਨ-ਦਿਨ ਦੀ ਮਿਆਦ ਦੌਰਾਨ ਪਾਉਣ ਦੇ ਯੋਗ ਕਰਦਾ ਹੈ। ਤੁਸੀਂ ਵੋਟ ਪਾਉਣ ਲਈ, ਵਿਅਕਤੀਗਤ ਰੂਪ ਵਿੱਚ, ਚੁਣ ਸਕਦੇ ਹੋ ਜਦੋਂ ਇਹ ਤੁਹਾਡੇ ਸਮੇਂ ਅਨੁਸਾਰ ਅਨੁਕੂਲ ਹੋਵੇ।
2. ਮੈਂ ਵਿਅਕਤੀਗਤ ਪਹਿਲਾਂ ਵੋਟਿੰਗ ਤੱਕ ਪਹੁੰਚ ਕਿੱਥੇ ਪ੍ਰਾਪਤ ਕਰ ਸਕਦਾ/ਸਕਦੀ ਹਾਂ?
- ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਕਾਉਂਟੀ ਵਿੱਚ ਕਿੱਥੇ ਰਹਿੰਦੇ ਹੋ, ਤੁਸੀਂ ਆਪਣੀ ਖਾਸ ਬੈਲੇਟ ਦੀ ਵੋਟ ਤੁਹਾਡੀ ਕਾਉਂਟੀ ਦੇ ਅਧਿਕਾਰਿਤ ਵਿਅਕਤੀਗਤ ਪਹਿਲਾਂ ਵੋਟਿੰਗ ਸਥਾਨਾਂ ਉੱਤੇ ਪਾ ਸਕਦੇ ਹੋ।
- ਆਪਣੀ ਕਾਉਂਟੀ ਦੇ ਸਥਾਨ VOTE.NJ.GOV ਉੱਤੇ ਲੱਭ ਸਕਦੇ ਹੋ।
3. ਮੈਂ ਵਿਅਕਤੀਗਤ ਪਹਿਲਾਂ ਵੋਟਿੰਗ ਤੱਕ ਪਹੁੰਚ ਕਦੋਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?
- ਵਿਅਕਤੀਗਤ ਪਹਿਲਾਂ ਵੋਟਿੰਗ ਸਥਾਨ ਸ਼ੁੱਕਰਵਾਰ, 2 ਜੂਨ ਤੋਂ ਔਤਵਾਰ, 4 ਜੂਨ ਤੱਕ ਖੁੱਲੇ ਰਹਿਣਗੇ।
- ਸਮਾਂ ਸ਼ੁੱਕਰਵਾਰ-ਸ਼ਨੀਵਾਰ, ਸਵੇਰ 10:00 ਵਜੇ - ਰਾਤ 8:00 ਵਜੇ ਅਤੇ ਐਤਵਾਰ, ਸਵੇਰੇ 10:00 ਵਜੇ-ਸ਼ਾਮ 6:00 ਵਜੇ ਹੋਵੇਗਾ। ਮੁਲਾਕਾਤ ਦੀ ਲੋੜ ਨਹੀਂ ਹੈ। ਵੋਟਰਾਂ ਅਤੇ ਅਪਾਹਜ ਲੋਕਾਂ ਲਈ ਆਵਾਸ ਬਣਾਏ ਜਾਣਗੇ।
4. ਕੀ ਹੋਵੇਗਾ ਜੇ ਮੈਂ ਹਮੇਸ਼ਾ ਡਾਕ ਦੁਆਰਾ ਵੋਟ ਕਰਦਾ/ਕਰਦੀ ਹਾਂ, ਪਰ ਹੁਣ ਇਸਦੀ ਜਗ੍ਹਾ, ਵਿਅਕਤੀਗਤ, ਪਹਿਲਾਂ ਵੋਟ ਪਾਉਣੀ ਚਾਹਾਂ?
- ਜੇ ਤੁਸੀਂ 2023 ਪ੍ਰਾਇਮਰੀ ਚੋਣਾਂ ਵਿੱਚ ਡਾਕ ਦੁਆਰਾ ਵੋਟ ਲਈ ਰਜਿਸਟਰ ਕੀਤਾ ਹੈ, ਤੁਸੀਂ ਪੂਰਵ, ਵਿਅਕਤੀਗਤ ਵੋਟਿੰਗ ਨੂੰ, ਜਾਂ ਚੋਣ ਦਿਨ ਉੱਤੇ ਪ੍ਰੋਵੀਜ਼ਨਲ ਬੈਲੇਟ ਦੁਆਰਾ ਆਪਣੀ ਬੈਲੇਟ ਪਾ ਸਕਦੇ ਹੋ ਜੋ ਕਿ ਤੁਹਾਨੂੰ ਤੁਹਾਡੇ ਪੂਰਵ ਵੋਟਿੰਗ ਸਥਾਨ ਜਾਂ ਪੋਲਿੰਗ ਜਗ੍ਹਾ ਉੱਤੇ ਪ੍ਰਦਾਨ ਕੀਤੀ ਜਾਵੇਗੀ। VOTE.NJ.GOV ਉੱਤੇ ਪ੍ਰੋਵੀਜ਼ਨਲ ਬੈਲੇਟ ਬਾਰੇ ਹੋ ਜਾਣੋ।
5. ਕੀ ਮੈਂ ਹੋਰ ਵੋਟਿੰਗ ਵਿਕਲਪਾਂ ਵਿੱਚੋਂ ਚੁਣ ਸਕਦਾ/ਸਕਦੀ ਹਾਂ?
ਹਾਂ। ਤੁਸੀਂ, ਇਸਦੀ ਜਗ੍ਹਾ, ਇਹ ਚੁਣ ਸਕਦੇ ਹੋ:
- ਚੋਣਾਂ ਵਾਲੇ ਦਿਨ, 6 ਜੂਨ ਨੂੰ ਸਵੇਰੇ 6:00 ਵਜੇ ਤੋਂ ਸ਼ਾਮ 8:00 ਵਜੇ ਤੱਕ ਆਪਣੇ ਪੋਲਿੰਗ ਸਥਾਨ 'ਤੇ ਵਿਅਕਤੀਗਤ ਰੂਪ ਵਿੱਚ ਵੋਟ ਪਾਓ। ਵੋਟਰਾਂ ਅਤੇ ਅਪਾਹਜ ਲੋਕਾਂ ਲਈ ਆਵਾਸ ਬਣਾਏ ਜਾਣਗੇ। ਆਪਣੇ ਪੋਲਿੰਗ ਸਥਾਨ ਲਈ VOTE.NJ.GOV ਉੱਤੇ ਜਾਓ, ਜੋ ਪੋਲਿੰਗ ਸਥਾਨ ਪੇਜ ਉੱਤੇ ਸੂਚੀਬੱਧ ਹੈ।
-
ਜਾਂ, ਡਾਕ-ਦੁਆਰਾ-ਵੋਟ ਬੈਲੇਟ ਲਈ ਅਪਲਾਈ ਕਰੋ ਅਤੇ ਇਸਨੂੰ ਹੇਠਾਂ ਢੰਗਾਂ ਨਾਲ ਵਾਪਿਸ ਕਰੋ...
- ਡਾਕ: 6 ਜੂਨ ਸ਼ਾਮ 8:00 ਨੂੰ ਜਾਂ ਇਸ ਤੋਂ ਪਹਿਲਾਂ ਇਸ 'ਤੇ ਡਾਕ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ ਅਤੇ ਇਹ 12 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਤੁਹਾਡੇ ਕਾਉਂਟੀ ਦੇ ਚੋਣਾਂ ਦੇ ਬੋਰਡ ਨੂੰ ਮਿਲਣਾ ਚਾਹੀਦਾ ਹੈ।
- ਸੁਰੱਖਿਅਤ ਬੈਲੇਟ ਡ੍ਰਾਪ ਬਕਸਾ: 6 ਜੂਨ ਨੂੰ ਸ਼ਾਮ 8:00 ਤੱਕ ਆਪਣਾ ਬੈਲਟ ਆਪਣੇ ਕਾਉਂਟੀ ਦੇ ਸੁਰੱਖਿਅਤ ਬੈਲੇਟ ਡ੍ਰਾਪ ਬਕਸਾਂ ਵਿੱਚੋਂ ਇੱਕ ਵਿੱਚ ਪਾਓ। ਡ੍ਰਾਪ ਬਕਸਿਆਂ ਦਾ ਸਥਾਨ VOTE.NJ.GOV ਉੱਤੇ ਲੱਭਿਆ ਜਾ ਸਕਦਾ ਹੈ।
- ਚੋਣਾਂ ਦੇ ਬੋਰਡ ਦਾ ਦਫ਼ਤਰ: 6 ਜੂਨ ਨੂੰ ਸ਼ਾਮ 8:00 ਤੱਕ ਖੁਦ ਜਾ ਕੇ ਆਪਣੇ ਕਾਉਂਟੀ ਦੇ ਚੋਣਾਂ ਦੇ ਬੋਰਡ ਦੇ ਦਫ਼ਤਰ ਦੇ ਕੇ ਆਓ। ਕਾਉਂਟੀ ਚੋਣ ਅਧਿਕਾਰੀਆਂ ਦੀ ਸੰਪਰਕ ਸੂਚਨਾ VOTE.NJ.GOV 'ਤੇ ਲੱਭੀ ਜਾ ਸਕਦੀ ਹੈ।
ਨੋਟ: ਡਾਕ-ਦੁਆਰਾ-ਵੋਟ ਬੈਲੇਟ ਤੁਹਾਡੇ ਪਹਿਲਾਂ ਵੋਟਿੰਗ ਸਥਾਨ ਜਾਂ ਪੋਲਿੰਗ ਸਥਾਨ ਉੱਤੇ ਵਾਪਿਸ ਨਹੀਂ ਕੀਤੇ ਜਾ ਸਕਦੇ।
ਗਵਰਨਰ Phil Murphy
ਰਾਜ Tahesha Way ਦੇ ਸਕੱਤਰ
1-877-NJ-VOTER (1-877-658-6837)
Vote.NJ.Gov
@NJVotes
@NJ_Votes
NJ Department of State
@NJ_Votes