Benchmarks
View scores and output across OCR models spanning many document categories.
Want to run these evals on your own documents?
Talk to Salesਸਕੇਪ ਪੰਜਾਬ ਈ-ਪਤ੍ਰਿਕਾ
ਸਾਡੇ ਕੋਲੋਂ ਕੁਝ ਨਾ ਕੁਝ ਝਾਕਣ ਦਾ ਯਤਨ ਕਰਦੇ ਹਨ। ਅਜੇ ਵੀ ਉਹ ਮੁਫ਼ਤ ਸਵੈਟਰ ਬਣਵਾਉਣ ਦੀ ਤਾਕ ਵਿਚ ਹਨ। ਪਰ ਸਾਡੇ ਘਰ ਤਾਂ ਪਹਿਲਾਂ ਹੀ ਰੋਟੀ ਦੇ ਲਾਲੇ ਪਏ ਹਨ। ਪਰ ਲੈਣ ਵਾਲੇ ਨੂੰ ਤਾਂ ਆਪਣੀ ਗ਼ਰਜ਼ ਨਾਲ ਮਤਲਬ ਹੁੰਦਾ ਹੈ ਕੋਈ ਕਿਹੜੇ ਹਾਲਾਤ ਵਿਚ ਹੈ ਇਸ ਨਾਲ ਉਸਨੂੰ ਕੀ ਮਤਲਬ?
ਸਾਡੇ ਘਰ ਆਇਆ ਹੋਇਆ ਗੁਰਬਤ ਨਾਂ ਦਾ ਸ਼ਖ਼ਸ ਬੜਾ ਢੀਠ ਹੈ। ਸਾਡੇ ਘਰੋਂ ਜਾਣ ਦਾ ਨਾਂ ਹੀ ਨਹੀਂ ਲੈਂਦਾ ਹੈ। ਮੇਰੀ ਮਾਂ ਹਰ ਰੋਜ਼ ਆਖਦੀ ਹੈ “ਵੇ ਰੱਬਾ, ਮੇਰੇ ਪੁੱਤ ਨੂੰ ਛੇਤੀ-ਛੇਤੀ ਵੱਡਾ ਕਰ” ਮਾਂ ਬੜੀ ਭੋਲੀ ਹੈ ਉਸਨੂੰ ਪੂਰਾ ਯਕੀਨ ਹੈ ਕਿ ਮੈਂ ਜਿਸ ਦਿਨ ਵੱਡਾ ਹੋ ਜਾਂਵਾਂਗਾ ਉਸ ਦਿਨ ਮੈਂ ਆਪਣੇ ਘਰ ਬੈਠੇ ਗੁਰਬਤ ਨਾਂ ਦੇ ਰਾਖਸ਼ ਨੂੰ ਘਰੋਂ ਭਜਾ ਦਿਆਂਗਾ। ਮੈਂ ਆਪਣੇ ਮਾਂ-ਪਿਓ ਦੀ ਇਕਲੌਤੀ ਤੇ ਦੇਰ ਨਾਲ ਪੈਦਾ ਹੋਈ ਔਲਾਦ ਹਾਂ। ਰੱਬ ਨਾਲ ਇਸ ਗੱਲ ਦਾ ਗੁੱਸਾ ਮੈਨੂੰ ਵੀ ਹੈ ਤੇ ਮੇਰੀ ਮਾਂ ਨੂੰ ਵੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਪੁੱਤ ਅਜੇ ਜਵਾਨ ਵੀ ਨਹੀਂ ਹੋਇਆ ਤੇ ਉਹ ਬੁੱਢੇ ਵੀ ਹੋ ਗਏ ਹਨ ਤੇ ਮੈਨੂੰ ਰੱਬ ਦਾ ਤਾਂ ਅਜੇ ਕੁਝ ਪਤਾ ਨਹੀਂ ਪਰ ਮੈਨੂੰ ਆਪਣੇ ਮਾਂ-ਪਿਓ ਦਾ ਬੁੱਢੇ ਹੋਣਾ ਬੜਾ ਅਖਰਦਾ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਮਾਂ-ਪਿਓ ਵੀ ਬੁੱਢੇ ਹਨ ਤੇ ਉਹਨਾਂ ਦੇ ਚਾਅ ਵੀ ਬੁੱਢੇ ਹਨ। ਮੈਨੂੰ ਕਿਸੇ ਵੇਲੇ ਆਪਣੇ-ਆਪ ਤੇ ਬੜਾ ਗੁੱਸਾ ਆਉਂਦਾ ਹੈ ਪਰ ਮੈਂ ਬੇਬਸ ਹਾਂ, ਕੀ ਕਰਾਂ? ਕੁਝ ਸਮਝ ਨਹੀਂ ਆਉਂਦਾ।
ਕੁਝ ਚਿਰ ਮਗਰੋਂ ਮੇਰੇ ਪਿਤਾ ਜੀ ਥੋੜ੍ਹੇ ਠੀਕ ਹੋਕੇ ਦੁਕਾਨ ਤੇ ਜਾਣ ਲੱਗ ਗਏ ਹਨ ਤੇ ਮੈਂ ਵੀ ਗਿਆਰਵੀਂ ਕਰਕੇ ਘਰ ਬੈਠ ਗਿਆ ਹਾਂ। ਕਦੇ-ਕਦੇ ਮੈਂ ਵੀ ਪਿਤਾਜੀ ਨਾਲ ਦੁਕਾਨ ਤੇ ਜਾਂਦਾ ਹਾਂ। ਅੱਗੇ ਪੜਣ ਲਈ ਨਾ ਹਾਲਾਤ ਹਨ ਤੇ ਨਾ ਹੀ ਜੇਬ ਵਿਚ ਪੈਸੇ। ਮਜਬੂਰਨ ਪੜਾਈ ਛੱਡਣੀ ਪੈ ਗਈ ਹੈ। ਉਮਰ ਅਜੇ ਜ਼ਿੰਮੇਵਾਰੀ ਵਾਲੀ ਨਹੀਂ ਹੈ। ਕੁਝ ਦਿਨਾਂ ਤੋਂ ਮੈਂ ਕਾਲਜ ਦੀ ਗਰਾਊਂਡ ਵਿਚ ਜਾਣਾ ਸ਼ੁਰੂ ਕੀਤਾ ਹੈ। ਓਥੇ ਕ੍ਰਿਕੇਟ ਦੇ ਮੈਚ ਚਲ ਰਹੇ ਹਨ। ਮੇਰਾ ਵੀ ਜੀਅ ਉਹਨਾਂ ਨਾਲ ਖੇਡਣ ਨੂੰ ਕਰਦਾ ਹੈ ਪਰ ਉਹ ਸਾਰੇ ਹੀ ਵੱਡੇ ਤੇ ਅਮੀਰ ਲੋਕ ਹਨ ਜਿਨ੍ਹਾਂ ਨੇ ਸਫ਼ੈਦ ਪੈਂਟਾਂ ਤੇ ਕਮੀਜ਼ਾਂ ਪਾਈਆਂ ਹੋਈਆਂ ਹਨ। ਮੈਂ ਕਿੰਨੇ ਹੀ ਦਿਨਾਂ ਤੋਂ ਇੱਥੇ ਆ ਰਿਹਾ ਹਾਂ। ਮੈਂ ਕਈ ਵਾਰ ਉਹਨਾਂ ਦੀ ਗੇਂਦ ਝਾੜੀਆਂ ਵਿਚੋਂ ਲੱਭਕੇ ਉਹਨਾਂ ਨੂੰ ਫੜਾਉਂਦਾ ਹਾਂ। ਮੇਰੇ ਪੈਰਾਂ ਵਿਚ ਅਜੇ ਵੀ ਕੈਂਚੀ-ਚੱਪਲ ਹੈ। ਮੈਂ ਰੋਜ਼ ਉਹਨਾਂ ਦੇ ਖੇਡਣ ਦੇ ਸਮੇਂ ਓਥੇ ਪਹੁੰਚ ਜਾਂਦਾ ਹਾਂ ਤੇ ਪੂਰਾ ਸਮਾਂ ਓਥੇ ਹੀ ਰਹਿੰਦਾ ਹਾਂ। ਉਹ ਟੀਮ ਵਾਲੇ ਮੇਰੇ ਤੇ ਖੁਸ਼ ਹਨ ਪਰ ਘਰੋਂ ਮੈਨੂੰ ਰੋਜ਼ ਝਿੜਕਾਂ ਪੈਂਦੀਆਂ ਹਨ ਕਿ ਮੈਂ
ਇੰਨਾ ਸਮਾਂ ਕਿੱਥੇ ਖ਼ਰਾਬ ਕਰਕੇ ਆਇਆ ਹਾਂ। ਖੇਡ ਤੋਂ ਆਉਣ ਤੋਂ ਬਾਅਦ ਮਾਂ ਰੋਜ਼ ਦੋ-ਤਿੰਨ ਥੱਪੜ ਮੇਰੀ ਧੌਣ ਤੇ ਜੜ ਹੀ ਦਿੰਦੀ ਹੈ ਤੇ ਮੈਂ ਮਾਰ ਖਾ ਵੀ ਲੈਂਦਾ ਹਾਂ ਚੁੱਪਚਾਪ ਤੇ ਉਹ ਰੋਜ਼ ਆਖ ਦਿੰਦੀ ਹੈ “ਪਿਓ ਬਿਮਾਰ ਪਿਆ ਹੈ, ਇੰਨਾ ਵੀ ਨਹੀਂ ਪਤਾ ਕਿ ਦੋ ਘੰਟੇ ਉਸਦਾ ਹੱਥ ਹੀ ਵਟਾ ਆਵੇਂ ਦੁਕਾਨ ਤੇ" ਥੱਪੜ ਉਹ ਮੈਨੂੰ ਮਾਰਦੀ ਹੈ ਤੇ ਰੋਣ ਉਸਦਾ ਆਪਣਾ ਨਿਕਲ ਆਉਂਦਾ ਹੈ ਤੇ ਰੋਂਦੀ-ਰੋਂਦੀ ਉਹ ਫਿਰ ਕਮਰੇ ਅੰਦਰ ਜਾ ਵੜਦੀ ਹੈ ਤੇ ਮਸ਼ੀਨ ਤੇ ਸਵੈਟਰ ਉਣਨ ਲੱਗ ਜਾਂਦੀ ਹੈ ਤੇ ਤੇਜ਼-ਤੇਜ਼। ਪਰ ਮੇਰੇ ਉੱਪਰ ਮੇਰੀ ਮਾਂ ਦੇ ਹੰਝੂਆਂ ਦਾ ਤੇ ਉਸਦੇ ਡੁਸਕਣ ਦਾ ਕੋਈ ਅਸਰ ਨਹੀਂ ਹੁੰਦਾ ਹੈ ਕਿਉਂਕਿ ਮੈਂ ਖੇਡ ਖੇਡਣ ਜਾਣ ਲਈ ਬਜ਼ਿੱਦ ਹਾਂ। ਮੈਂ ਧੌਣ ਤੋਂ ਹੱਥ ਹਟਾ ਲਿਆ ਹੈ ਤੇ ਧੌਣ ਨੂੰ ਝਾੜ ਲਿਆ ਹੈ। ਮੈਨੂੰ ਮਾਂ ਦੀ ਮਾਰ ਦਾ ਕੋਈ ਅਸਰ ਹੁਣ ਆਪਣੇ ਉੱਪਰ ਨਹੀਂ ਜਾਪ ਰਿਹਾ ਹੈ ਤੇ ਉਹ ਮਸ਼ੀਨ ਅੱਗੇ ਬੈਠੀ ਅਜੇ ਵੀ ਡੁਸਕ ਰਹੀ ਹੈ।
“ਕਮੀਨਾ ਕਿਸੇ ਥਾਂ ਦਾ, ਘਰ ਦੇ ਹਾਲਾਤ ਵੀ ਨਹੀਂ ਵੇਖਦਾ..............।
“ਜਾਹ................ਮੈਂ ਵੀ ਤੈਨੂੰ ਅੱਜ ਰੋਟੀ ਨਹੀਂ ਦੇਣੀ, ਭੁੱਖਾ ਮਰ ਜਾਕੇ, ਖਾ ਬਾਹਰੋਂ ਹੀ ਰੋਟੀ ਜਿੱਥੇ ਸਾਰਾ-ਸਾਰਾ ਦਿਨ ਲਾ ਆਉਣਾ” ਮਾਂ ਦੀ ਰੋਟੀ ਨਾ ਦੇਣ ਵਾਲੀ ਗੱਲ ਮੈਨੂੰ ਬੜੀ ਅਖਰਦੀ ਹੈ। ਮੈਂ ਚਿੰਤਾਤੁਰ ਹੋ ਜਾਂਦਾ ਹਾਂ ਕਿਉਂਕਿ ਮੈਨੂੰ ਭੁੱਖ ਲੱਗੀ ਹੈ ਤੇ ਮਾਂ ਇਸ ਮਾਮਲੇ ਵਿਚ ਬੜੀ ਭੈੜੀ ਹੈ ਜ਼ਿੱਦੇ ਪੈ ਗਈ ਤਾਂ ਫਿਰ ਰੋਟੀ ਨਾ ਦੇਣ ਤੇ ਵੀ ਅੜ ਜਾਂਦੀ ਹੈ। ਮੈਂ ਹੌਲੇ ਜਿਹੇ ਮਾਂ ਲਾਗੇ ਪਈ ਉੱਨ ਦੀ ਅੱਟੀ ਆਪਣੇ ਦੋਹਾਂ ਗੋਡਿਆਂ ਵਿਚ ਫਸਾਕੇ ਉਸਦੇ ਗੋਲੇ ਆਪ ਮੁਹਾਰੇ ਹੀ ਕਰਨ ਲੱਗ ਜਾਂਦਾ ਹਾਂ ਕਿਉਂਕਿ ਰਾਤ ਨੂੰ ਅਕਸਰ ਅਸੀਂ ਪਿਓ-ਪੁੱਤ ਇਹੋ ਕੰਮ ਕਰਦੇ ਹਾਂ ਤੇ ਮਾਂ ਮਸ਼ੀਨ ਤੇ ਸਵੈਟਰ ਉਣੀ ਜਾਂਦੀ ਹੈ। ਮੈਂ ਛੇਤੀ-ਛੇਤੀ ਦੋ ਉੱਨ ਦੀਆਂ ਅੱਟੀਆਂ ਦੇ ਗੋਲੇ ਕਰ ਦਿੰਦਾ ਹਾਂ। ਮਾਂ ਕਣਖੀਆਂ ਵਿਚੋਂ ਕਦੇ-ਕਦੇ ਵੇਖ ਲੈਂਦੀ ਹੈ। ਮੈਂ ਬੀਬੇ-ਬੱਚੇ ਵਾਂਗ ਉੱਨ ਦੇ ਗੋਲੇ ਕਰੀ ਜਾ ਰਿਹਾ ਹਾਂ।
“ਜਾਹ................ ਰਸੋਈ ਵਿਚ ਜਾਲੀ ਖੋਲ੍ਹ ਤੇ ਖਾ ਲੈ ਰੋਟੀ” ਉਹ ਆਪਣੇ ਮੂੰਹ ਤੇ ਮਮਤਾ-ਭਰੇ-ਬੇਬਸ ਭਾਵ ਲਿਆ ਕੇ ਮੈਨੂੰ ਆਖਦੀ ਹੈ ਤੇ ਮੈਂ ਇਹ ਗੱਲ ਸੁਣਦੇ ਹੀ ਅੱਟੀ ਤੇ ਗੋਲਾ ਓਥੇ ਹੀ ਸੁੱਟਕੇ ਰੋਟੀ ਖਾਣ ਲਈ ਰਸੋਈ ਵਿਚ ਦੌੜ ਜਾਂਦਾ ਹਾਂ ਤੇ ਭੁੱਖੇ ਕੁੱਤੇ ਵਾਂਗ ਪਤਾ ਨਹੀਂ ਕਦੋਂ ਰੋਟੀ ਵਾਲੇ ਡੱਬੇ ਨੂੰ ਖਾਲੀ ਕਰ ਦਿੰਦਾ ਹਾਂ। ਰੋਟੀ ਖਾਂਦੇ-ਖਾਂਦੇ ਮਾਂ ਮੇਰੇ ਕੋਲ ਆ ਬੈਠੀ ਹੈ ਤੇ ਮੈਨੂੰ ਰੋਟੀ ਖਾਂਦੇ ਨੂੰ ਨਿਹਾਰ ਰਹੀ ਹੈ ਕਿਉਂਕਿ ਮੈਂ ਮਾਂ ਦੀ
[ਜੁਲਾਈ 2016, ਪ੍ਰਤਿਬਿੰਬ] ਸਫ਼ਾ 15