Benchmarks
View scores and output across OCR models spanning many document categories.
Want to run these evals on your own documents?
Talk to Salesਆ ਜਾਣਗੇ। ਇੱਥੇ ਬਹੁਤ ਮਿੱਠੀ ਚਲਣ ਚਾਹੀਦੀ ਹੈ। ਜੇਕਰ ਸਮਝੋ ਸ਼ਿਵਬਾਬਾ ਨੇ ਨਹੀਂ, ਬ੍ਰਹਮਾ ਬਾਬਾ ਨੇ ਕਿਹਾ ਤਾਂ ਵੀ ਰਿਸਪੰਸੇਬਲ ਇਹ ਰਹੇਗਾ ਨਾ! ਜੇਕਰ ਕੁਝ ਨੁਕਸਾਨ ਵੀ ਹੋਇਆ ਤਾਂ ਹਰਜਾ ਨਹੀਂ। ਇਹ ਡਰਾਮੇ ਵਿੱਚ ਸੀ ਤਾਂ ਤੁਹਾਡੇ ਤੇ ਕੋਈ ਦੋਸ਼ ਨਹੀਂ। ਅਵਸਥਾ ਬਹੁਤ ਚੰਗੀ ਚਾਹੀਦੀ ਹੈ। ਭਾਵੇਂ ਤੁਸੀਂ ਇੱਥੇ ਬੈਠੇ ਹੋ, ਬੁੱਧੀ ਵਿੱਚ ਇਹ ਹੀ ਰਹੇ ਕਿ ਅਸੀਂ ਬ੍ਰਹਮੰਡ ਦੇ ਮਾਲਿਕ ਉੱਥੇ ਦੇ ਰਹਿਣ ਵਾਲੇ ਹਾਂ। ਇਸ ਤਰ੍ਹਾਂ ਘਰ ਵਿੱਚ ਰਹਿੰਦੇ, ਧੰਧਾ ਕਰਦੇ, ਉਪਰਾਮ ਹੁੰਦੇ ਜਾਵੇਗੇ। ਜਿਵੇਂ ਸੰਨਿਆਸੀ ਗ੍ਰਹਿਸਥ ਤੋਂ ਉਪਰਾਮ ਹੋ ਜਾਂਦੇ ਹਨ। ਤੁਸੀਂ ਤਾਂ ਸਾਰੀ ਪੁਰਾਣੀ ਦੁਨੀਆ ਤੋਂ ਉਪਰਾਮ ਹੁੰਦੇ ਹੋ। ਉਸ ਹਠਯੋਗ ਸੰਨਿਆਸ ਅਤੇ ਇਸ ਸੰਨਿਆਸ ਵਿੱਚ ਰਾਤ ਦਿਨ ਦਾ ਫਰਕ ਹੈ। ਇਹ ਰਾਜਯੋਗ ਬਾਪ ਸਿਖਾਉਂਦੇ ਹਨ। ਸੰਨਿਆਸੀ ਸਿਖਲਾ ਨਹੀਂ ਸਕਦੇ ਕਿਉਂਕਿ ਮੁਕਤੀ - ਜੀਵਨਮੁਕਤੀ ਦਾਤਾ ਹੈ ਹੀ ਇੱਕ। ਸਭ ਦੀ ਮੁਕਤੀ ਹੁਣ ਹੋਈ ਹੈ ਕਿਉਂਕਿ ਸਭ ਵਾਪਿਸ ਜਾਣੇ ਹਨ। ਸਾਧੂ ਲੋਕ ਸਾਧਨਾ ਕਰਦੇ ਹਨ ਕਿ ਅਸੀਂ ਵਾਪਿਸ ਜਾਈਏ। ਇੱਥੇ ਦੁਖੀ ਹਨ। ਕੋਈ ਫਿਰ ਕਹਿੰਦੇ ਹਨ ਅਸੀਂ ਜੋਤੀ ਜੋਤ ਵਿੱਚ ਸਮਾਈਏ। ਅਨੇਕ ਮੱਤਾਂ ਹਨ।
ਬਾਬਾ ਨੇ ਸਮਝਾਇਆ ਹੈ ਕਿ ਕੋਈ - ਕੋਈ ਬੱਚੇ ਹਨ ਜਿਨ੍ਹਾਂ ਨੂੰ ਪੁਰਾਣੇ ਸੰਬੰਧੀ ਵੀ ਯਾਦ ਆਉਂਦੇ ਹਨ। ਇਸ ਦੁਨੀਆਂ ਦੇ ਸੁੱਖਾਂ ਦੀ ਆਸ ਹੋਈ ਅਤੇ ਇਹ ਮਰਿਆ। ਫਿਰ ਉਸ ਦਾ ਪੈਰ ਇੱਥੇ ਠਹਿਰ ਨਾ ਸਕੇ। ਮਾਇਆ ਬਹੁਤ ਲਾਲਚ ਦਿੰਦੀ ਹੈ। ਇੱਕ ਕਹਾਵਤ ਹੈ "ਭਾਗਵਾਨ ਨੂੰ ਯਾਦ ਕਰੋ ਨਹੀਂ ਤਾਂ ਬਾਜ ਆ ਜਾਵੇਗਾ" ਇਹ ਮਾਇਆ ਵੀ ਬਾਜ ਤਰ੍ਹਾਂ ਵਾਰ ਕਰਦੀ ਹੈ। ਹੁਣ ਜਦਕਿ ਬਾਪ ਆਏ ਹਨ ਤਾਂ ਹੁਣ ਵੀ ਪੁਰਸ਼ਾਰਥ ਕਰ ਉੱਚ ਪਦਵੀ ਨਹੀਂ ਪਾਈ ਤਾਂ ਕਲਪ - ਕਲਪਤਰੁ ਵੀ ਨਹੀਂ ਪਾਓਗੇ। ਇੱਥੇ ਬਾਪ ਦੇ ਕੋਲ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੈ, ਤਾਂ ਪੁਰਾਣੀ ਦੁੱਖ ਦੀ ਦੁਨੀਆ ਨੂੰ ਭੁੱਲਣਾ ਚਾਹੀਦਾ ਹੈ ਨਾ। ਸਾਰੇ ਦਿਨ ਦਾ ਪੋਤਾਮੇਲ ਵੇਖਣਾ ਚਾਹੀਦਾ ਹੈ। ਕਿਨਾਂ ਸਮਾਂ ਬਾਪ ਨੂੰ ਯਾਦ ਕੀਤਾ? ਕਿਸ ਨੂੰ ਜੀਆਦਾਨ ਦਿੱਤਾ? ਬਾਪ ਨੇ ਤੁਹਾਨੂੰ ਵੀ ਜੀਆਦਾਨ ਦਿੱਤਾ ਹੈ ਨਾ। ਸਤਿਯੁਗ ਤ੍ਰੇਤਾ ਤੱਕ ਤੁਸੀਂ ਅਮਰ ਰਹਿੰਦੇ ਹੋ। ਇੱਥੇ ਕੋਈ ਮਰਦਾ ਹੈ ਤਾਂ ਕਿਨਾਂ ਰੋਂਦੇ ਪਿੱਟਦੇ ਹਨ। ਸਵਰਗ ਵਿੱਚ ਦੁੱਖ ਦਾ ਨਾਮ ਹੀ ਨਹੀਂ। ਸਮਝਣਗੇ ਪੁਰਾਣੀ ਖੱਲ ਛੱਡ ਨਵੀਂ ਲੈਂਦੇ ਹਾਂ। ਇਹ ਮਿਸਾਲ ਵੀ ਤੁਹਾਨੂੰ ਲਗਦਾ ਹੈ ਹੋਰ ਕੋਈ ਇਹ ਮਿਸਾਲ ਦੇ ਨਹੀਂ ਸਕਦੇ। ਉਹ ਥੋੜ੍ਹੀ ਨਾ ਪੁਰਾਣੀ ਖੱਲ ਨੂੰ ਭੁੱਲਦੇ ਹਨ। ਉਹ ਤਾਂ ਪੈਸੇ ਇੱਕਠੇ ਕਰਦੇ ਰਹਿੰਦੇ। ਇੱਥੇ ਤੁਸੀਂ ਜੋ ਬਾਪ ਨੂੰ ਦਿੰਦੇ ਹੋ ਤਾਂ ਬਾਪ ਖੁਦ ਥੋੜ੍ਹੀ ਨਾ ਖਾਂਦੇ ਹਨ ਜਾਂ ਆਪਣੇ ਕੋਲ ਰੱਖਦੇ ਹਨ। ਉਨ੍ਹਾਂ ਨਾਲ ਬੱਚਿਆਂ ਦੀ ਹੀ ਪਰਵਰਿਸ਼ ਕਰਦੇ ਹਨ ਇਸਲਈ ਇਹ ਸੱਚਾ - ਸੱਚਾ ਸ਼ਿਵਬਾਬਾ ਦਾ ਭੰਡਾਰਾ ਹੈ, ਇਸ ਭੰਡਾਰੇ ਤੋਂ ਖਾਣ ਵਾਲੇ ਇੱਥੇ ਵੀ ਸੁਖੀ ਅਤੇ ਜਨਮ - ਜਨਮੰਤਰ ਸੁਖੀ ਰਹਿੰਦੇ ਹਨ।
ਤੁਹਾਡਾ ਇਹ ਜਨਮ ਬਹੁਤ ਦੁਰਲਭ ਹੈ। ਦੇਵਤਾਈ ਜਨਮ ਤੋਂ ਵੀ ਤੁਸੀਂ ਇੱਥੇ ਸੁਖੀ ਹੋ ਕਿਉਂਕਿ ਬਾਪ ਦੀ ਸ਼ਰਨ ਵਿੱਚ ਹੋ। ਇੱਥੇ ਤੋਂ ਹੀ ਤੁਸੀਂ ਅਥਾਹ ਕਮਾਈ ਕਰਦੇ ਹੋ ਜੋ ਫਿਰ ਜਨਮ - ਜਨਮੰਤਰ ਭੋਗੋਗੇ। ਸੁਦਾਮੇ ਨੂੰ ਵੀ ਦੋ ਮੁੱਠੀ ਦੇ ਬਦਲੇ 21 ਜਨਮਾਂ ਦੇ ਲਈ ਮਹਿਲ ਮਿਲ ਗਏ। ਇਹ ਲੋਕ ਵੀ ਸੁਹੇਲਾ (ਸੁਖੀ) ਤਾਂ ਪਰਲੋਕ ਵੀ ਸੁਹੇਲਾ, ਜਨਮ - ਜਨਮੰਤਰ ਦੇ ਲਈ ਇਸਲਈ ਇਹ ਜਨਮ ਬਹੁਤ ਚੰਗਾ ਹੈ। ਕੋਈ ਕਹਿੰਦੇ ਜਲਦੀ ਵਿਨਾਸ਼ ਹੋਵੇ ਤਾਂ ਅਸੀਂ ਸਵਰਗ ਵਿੱਚ ਚੱਲੀਏ। ਪ੍ਰੰਤੂ ਹਾਲੇ ਤਾਂ ਬਹੁਤ ਖਜ਼ਾਨਾ ਬਾਪ ਤੋਂ ਲੈਣਾ ਹੈ। ਹਾਲੇ ਰਾਜਧਾਨੀ ਕਿੱਥੇ ਬਣੀ ਹੈ। ਫਿਰ ਜਲਦੀ ਵਿਨਾਸ਼ ਕਿਵੇਂ ਕਰਾਉਣਗੇ! ਬੱਚੇ ਹਾਲੇ ਲਾਇਕ ਕਿੱਥੇ ਬਣੇ ਹਨ! ਹਾਲੇ ਤਾਂ ਬਾਪ ਪੜਾਉਣ ਦੇ ਲਈ ਆਉਂਦੇ ਰਹਿੰਦੇ ਹਨ। ਬਾਬਾ ਦੀ ਸਰਵਿਸ ਤੇ ਅਪਰੰਪਾਰ ਹੈ। ਬਾਪ ਦੀ ਮਹਿਮਾ ਵੀ ਅਪਰੰਪਾਰ ਹੈ। ਜਿਨਾਂ ਉੱਚ ਹਾਂ, ਸਰਵਿਸ ਵੀ ਉਤਨੀ ਉੱਚ ਕਰਦਾ ਹਾਂ, ਤਾਂ ਤੇ ਮੇਰੀ ਯਾਦਗਾਰ ਹੈ। ਉੱਚ ਤੋਂ ਉੱਚ ਬਾਬਾ ਦੀ ਗੱਦੀ ਹੈ ਜੋ ਜਿਨਾਂ ਪੁਰਸ਼ਾਰਥ ਕਰਦੇ ਹਨ, ਉਹ ਆਪਣਾ ਭਾਗ ਬਣਾਉਂਦੇ ਹਨ। ਇਹ ਹੈ ਅਵਿਨਾਸ਼ੀ ਗਿਆਨ ਰਤਨਾਂ ਦੀ ਕਮਾਈ, ਜੋ ਉੱਥੇ ਅਥਾਹ ਧਨ ਬਣ ਜਾਂਦਾ ਹੈ। ਤਾਂ ਬੱਚਿਆਂ ਨੂੰ ਪੁਰਸ਼ਾਰਥ ਬਹੁਤ ਵਧੀਆ ਕਰਨਾ ਹੈ। ਬਾਪ ਨੂੰ ਇੱਥੇ ਵੀ ਯਾਦ ਕਰੋ ਅਤੇ ਉੱਥੇ ਵੀ ਯਾਦ ਕਰੋ। ਸੀੜੀ ਤੇ ਹੈ ਨਾ। ਦਿਲ ਦਰਪਣ ਵਿੱਚ ਵੇਖਣਾ ਹੈ ਮੈਂ ਕਿਨਾਂ ਬਾਪ ਦਾ ਸਪੂਤ ਬੱਚਾ ਹਾਂ। ਅਨਿਆਂ ਨੂੰ ਰਾਹ ਦੱਸਦਾ ਹਾਂ। ਆਪਣੇ ਨਾਲ ਗੱਲ ਕਰਨ ਤੇ ਖੁਸ਼ੀ ਹੁੰਦੀ ਹੈ। ਜਿਵੇਂ ਬਾਬਾ ਅਨੁਭਵ ਦੱਸਦੇ ਹਨ - ਸੌਂਦੇ ਹਾਂ ਤਾਂ ਵੀ ਗੱਲਾਂ ਕਰਦਾ ਹਾਂ। ਬਾਬਾ ਤੁਹਾਡੀ ਤੇ ਕਮਾਲ ਹੈ। ਭਗਤੀ ਮਾਰਗ ਵਿੱਚ ਫਿਰ ਅਸੀਂ ਤੁਹਾਨੂੰ ਭੁੱਲ ਹੀ ਜਾਵਾਂਗੇ। ਇਤਨਾ ਵਰਸਾ ਤੁਹਾਡੇ ਤੋਂ ਪਾਉਂਦੇ ਹਾਂ ਫਿਰ ਸਤਿਯੁਗ ਵਿੱਚ ਇਹ ਭੁੱਲ ਜਾਵਾਂਗੇ। ਫਿਰ ਭਗਤੀ ਮਾਰਗ ਵਿੱਚ ਤੁਹਾਡਾ ਯਾਦਗਾਰ ਬਣਾਵਾਂਗੇ। ਪ੍ਰੰਤੂ ਤੁਹਾਡਾ ਆਕੂਪੇਸ਼ਨ ਬਿਲਕੁਲ ਭੁੱਲ ਜਾਂਦੇ ਹਾਂ। ਜਿਵੇਂ ਬੁਧੂ, ਅਗਿਆਨੀ ਬਣ ਜਾਂਦੇ ਹਾਂ। ਹੁਣ ਬਾਪ ਨੇ ਕਿੰਨਾ ਗਿਆਨੀ ਬਣਾਇਆ ਹੈ। ਰਾਤ - ਦਿਨ ਦਾ ਫਰਕ ਹੈ। ਈਸ਼ਵਰ ਸਰਵਵਿਆਪੀ ਹੈ, ਇਹ ਕੋਈ ਗਿਆਨ ਥੋੜ੍ਹੀ ਨਾ ਹੈ। ਗਿਆਨ ਤਾਂ ਸ੍ਰਿਸ਼ਟੀ ਚਕ੍ਰ ਦਾ ਚਾਹੀਦਾ ਹੈ। ਹੁਣ ਅਸੀਂ 84 ਦਾ ਚਕ੍ਰ ਪੂਰਾ ਕਰ ਵਾਪਿਸ ਜਾਂਦੇ ਹਾਂ ਫਿਰ ਸਾਨੂੰ ਜੀਵਨਮੁਕਤੀ ਵਿੱਚ ਆਉਣਾ ਹੈ। ਡਰਾਮੇ ਤੋਂ ਬਾਹਰ ਥੋੜ੍ਹੀ ਨਾ ਨਿਕਲ ਸਕਦੇ ਹਾਂ। ਅਸੀਂ ਹਾਂ ਹੀ ਜੀਵਨ ਮੁਕਤੀ ਦੇ ਰਾਹੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਰਾਤ੍ਰੀ ਕਲਾਸ - 16-12-68
ਕਿਸੇ ਨੂੰ ਬਾਬਾ ਬੱਚੀ ਕਹਿੰਦੇ ਹਨ ਕਿਸੇ ਨੂੰ ਮਾਤਾ ਕਹਿੰਦੇ ਹਨ; ਜਰੂਰ ਕੁਝ ਫਰਕ ਹੈ। ਕਿਸੇ ਦੀ ਸਰਵਿਸ ਤੋਂ ਖੁਸ਼ਬੂ ਆਉਂਦੀ ਹੈ। ਕਈ ਤਾਂ ਜਿਵੇਂ ਅੱਕ ਦੇ ਫੁੱਲ ਹਨ। ਇਹ ਤਾਂ ਬਾਪ ਨੇ ਸਮਝਾਇਆ ਹੈ ਤੁਸੀਂ ਜਿਵੇਂ ਸਾਡੇ ਨਾਲ ਆਏ ਹੋ। ਉੱਪਰ ਤੋਂ ਬਾਪ ਵੀ ਆਏ ਹਨ ਵਿਸ਼ਵ ਨੂੰ ਪਾਵਨ ਬਨਾਉਣ। ਤੁਹਾਡਾ ਵੀ ਇਹ ਕਰਤਵਿਆ ਹੈ। ਉੱਥੇ ਤੋਂ ਜੋ ਪਹਿਲਾਂ ਆਉਂਦੇ ਹਨ ਉਹ ਹਨ ਪਵਿਤ੍ਰ। ਨਵੇਂ ਆਉਂਦੇ ਉਹ