Benchmarks
View scores and output across OCR models spanning many document categories.
Want to run these evals on your own documents?
Talk to Sales
BRAMPTON
brampton.ca
Flower City
Service and Information Update
8 ਫਰਵਰੀ, 2019
ਗੋਰ ਮੇਡੋਜ ਕਵਰਡ ਆਊਟਡੋਰ ਆਈਸ ਰਿੰਕ ਵਿੱਚ ਮੁਫ਼ਤ ਪਬਲਿਕ ਸਕੇਟਿੰਗ
ਬ੍ਰੈਂਪਟਨ, ਓਨਟੈਰੀਓ – ਗੋਰ ਮੇਡੋਜ ਕਮਿਉਨਿਟੀ ਸੈਂਟਰ (Gore Meadows Community Centre) ਵਿੱਚ ਨਵੀਂ ਕਵਰਡ ਆਊਟਡੋਰ ਆਈਸ ਰਿੰਕ ਅਧਿਕਾਰਕ ਤੌਰ ਤੇ ਇਸ ਸਾਲ ਸਰਦੀ ਵਿੱਚ ਜਨਤਾ ਲਈ ਡ੍ਰੌਪ-ਇਨ (ਬਿਨਾਂ ਕਿਸੇ ਬੁਕਿੰਗ ਦੇ) ਸਕੇਟਿੰਗ ਦੀ ਪੇਸ਼ਕਸ਼ ਕਰ ਰਹੀ ਹੈ।
ਨਿਵਾਸੀ ਖਾਸ ਥੀਮ ਵਾਲੀ ਪ੍ਰੋਗਰਾਮਿੰਗ ਵਿੱਚ ਹਿੱਸਾ ਲੈ ਸਕਦੇ ਹਨ, ਜਿਵੇਂ ਪੇ-ਪਰ-ਯੂਜ (ਜਿੰਨਾ ਵਰਤੋ-ਓਨੇ ਦਾ ਭੁਗਤਾਨ ਕਰੋ) ਆਧਾਰ ਤੇ ਸਲੈਜ ਹਾਕੀ (Sledge Hockey) ਅਤੇ ਸ਼ੂਟ ਅਰਾਉਂਡ (Shoot Around) ਡ੍ਰੌਪ-ਇਨਸ।
10150 ਦ ਗੋਰ ਰੋਡ (ਦ ਗੋਰ ਰੋਡ ਤੇ ਕਾਸਲਮੋਰ ਰੋਡ ਦੇ ਉੱਤਰ ਵੱਲ) (10150 The Gore Road (north of Castlemore Road on The Gore Road)) ਵਿਖੇ ਸਥਿਤ ਆਊਟਡੋਰ ਰਿੰਕ ਦੀ ਬੇਜੋੜ ਛੱਤ ਕਵਰਿੰਗ ਅਤੇ ਡਿਜ਼ਾਈਨ, ਸੂਰਜ ਜਿਹੇ ਤੱਤਾਂ ਤੋਂ ਬਣਾਉਟੀ ਬਰਫ ਦੀ ਰੱਖਿਆ ਕਰਦਾ ਹੈ, ਜੋ ਸਰਦੀ ਵਿੱਚ ਬਰਫ ਨੂੰ ਪਿਘਲਾ ਸਕਦੇ ਹਨ।
ਸਥਾਨ ਵਿਖੇ ਮੌਜੂਦ ਸਹੂਲਤਾਂ ਵਿੱਚ ਸ਼ਾਮਲ ਹਨ, ਦੋ ਪਹੁੰਚਯੋਗ ਵਾਸ਼ਰੂਮ ਅਤੇ ਕੱਪੜੇ ਬਦਲਣ ਲਈ ਲਾਕਰਾਂ ਵਾਲਾ ਇੱਕ ਯੂਨੀਵਰਸਲ ਕਮਰਾ। ਸੁਣਨ ਸਬੰਧੀ ਵਿਗਾੜ ਵਾਲੇ ਲੋਕਾਂ ਲਈ ਸਕੇਟਿੰਗ ਕਰਦੇ ਸਮੇਂ ਧੁਨੀ ਵਧਾਉਣ ਵਾਲੀਆਂ ਡਿਵਾਈਸਾਂ ਅਤੇ ਸੁਣਨ ਸਬੰਧੀ ਵਿਗਾੜ ਦੇ ਅਨੁਕੂਲ ਈਅਰਫੋਨ ਵੀ ਉਪਲਬਧ ਹਨ।
ਪ੍ਰੋਗਰਾਮਾਂ ਦੀ ਸਮਾਂ ਸੂਚੀ ਅਤੇ ਲਾਗੂ ਫੀਸ ਲਈ, ਇੱਥੇ ਕਲਿੱਕ ਕਰੋ (click here) । ਰਿੰਕ ਕਿਰਾਇਆਂ ਬਾਰੇ ਜਾਣਕਾਰੀ ਲਈ, goremeadows@brampton.ca ਤੇ ਈਮੇਲ ਕਰੋ।
ਸਿਟੀ ਇਸ ਵੇਲੇ ਤਿੰਨ ਹੋਰ ਮੁਫ਼ਤ ਆਊਟਡੋਰ ਆਈਸ ਸਕੇਟਿੰਗ ਰਿੰਕਸ (three other free outdoor ice skating rinks) ਦਾ ਸੰਚਾਲਨ ਕਰ ਰਹੀ ਹੈ: ਚਿੰਗਕੂਜ਼ੀ ਪਾਰਕ ਸਕੇਟ ਟ੍ਰੇਲ (Chinguacousy Park Skate Trail), ਮਾਊਂਟ ਪਲੈਜ਼ੈਂਟ ਆਊਟਡੋਰ ਸਕੇਟਿੰਗ ਰਿੰਕ (Mount Pleasant Outdoor Skating Rink) ਅਤੇ ਗੇਜ ਪਾਰਕ ਆਊਟਡੋਰ ਸਕੇਟਿੰਗ ਟ੍ਰੇਲ (Gage Park Outdoor Skating Trail)।
-30-
ਮੀਡੀਆ ਸੰਪਰਕ
ਮੋਨਿਕਾ ਦੁੱਗਲ (Monika Duggal)
ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ
ਸਟ੍ਰੈਟਜਿਕ ਕਮਿਉਨਿਕੇਸ਼ਨ
ਸਿਟੀ ਆਫ ਬ੍ਰੈਂਪਟਨ
905-874-3426 | Monika.Duggal@brampton.ca
The Corporation of The City of Brampton
2 Wellington Street West, Brampton, ON L6Y 4R2
(3-1-1)
TTY: 905.874.2130