Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

BRAMPTON
brampton.ca Flower City

media release

  • ਸੈਂਚੁਰੀ ਗਾਰਡਨਸ (Century Gardens) ਅਤੇ ਸਾਊਥ ਫਲੈਚਰਸ ਰੇਕ੍ਰੋਏਸ਼ਨ ਸੈਂਟਰਸ (South Fletcher's Recreation Centres) ਵਿਖੇ ਦੋ ਨਵੇਂ ਯੂਥ ਸੈਂਟਰਸ (Youth Centres) ਲਈ $2M
  • ਡਾਉਨਟਾਉਨ ਬੈਂਪਟਨ (Downtown Brampton) ਵਿੱਚ ਰਾਇਰਸਨ ਇਨੋਵੇਸ਼ਨ ਜ਼ੋਨ (Ryerson Innovation Zone) ਲਈ ਪੰਜ ਸਾਲਾਂ ਵਿੱਚ $5M
  • ਅੱਗ ਲੱਗਣ ਦੀਆਂ ਘਟਨਾਵਾਂ ਲਈ ਵੱਧ ਤੇਜ਼ ਅਤੇ ਭਰੋਸੇਯੋਗ ਪ੍ਰਤੀਕਿਰਿਆ ਲਈ ਅੱਗ ਬੁਝਾਉਣ ਦੇ ਉਪਕਰਨਾਂ ਨੂੰ ਅਤੇ ਬੈਂਪਟਨ ਫਾਇਰ (Brampton Fire) ਦੇ ਟਰੱਕਾਂ ਨੂੰ ਅੱਪਗ੍ਰੇਡ ਕਰਨ ਵਾਸਤੇ ਤਿੰਨ ਸਾਲਾਂ ਵਿੱਚ $9.8M

ਆਪਣੀ ਰਾਏ ਦਿਓ

ਸਿਟੀ ਨਿਵਾਸੀਆਂ, ਕਾਰੋਬਾਰੀਆਂ ਅਤੇ ਸਟੇਕਹੋਲਡਰਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਪ੍ਰਸਤਾਵਿਤ ਬਜਟ ਦੀ ਸਮੀਖਿਆ ਕਰਨ ਅਤੇ ਹੇਠਾਂ ਦਿੱਤੇ ਕਿਸੇ ਵੀ ਇੱਕ ਤਰੀਕੇ ਨਾਲ ਆਪਣਾ ਫੀਡਬੈਕ ਦੇਣ:

  • ਈਮੇਲ ਭੇਜੋ: budget@brampton.ca ਤੇ ਸਵਾਲ ਪੁੱਛੋ ਜਾਂ ਟਿੱਪਣੀ ਦਿਓ।
  • ਫੋਨ ਕਰੋ: ਆਪਣਾ ਸੁਝਾਅ ਦੇਣ ਲਈ 311 ਤੇ ਫੋਨ ਕਰੋ।
  • ਟੈਲੀਫੋਨ ਟਾਊਨ ਹਾਲ ਨਾਲ ਜੁੜੋ: 18 ਫਰਵਰੀ ਨੂੰ ਸ਼ਾਮ 7 ਤੋਂ 8 ਵਜੇ ਤੱਕ ਟੈਲੀਫੋਨ ਟਾਊਨ ਹਾਲ (Telephone Town Hall) ਵਿੱਚ ਹਿੱਸਾ ਲਓ, ਜਿੱਥੇ ਫੋਨ ਨੰਬਰਾਂ ਦੀ ਬੇਤਰਤੀਬ ਚੋਣ ਕਰਕੇ ਕਾਲਾਂ ਕੀਤੀਆਂ ਜਾਣਗੀਆਂ। ਕਾਲ ਸੂਚੀ ਵਿੱਚ ਆਪਣਾ ਫੋਨ ਨੰਬਰ ਸ਼ਾਮਲ ਕਰਨ ਲਈ, 17 ਫਰਵਰੀ ਤੱਕ ਸਿਟੀ ਦੀ ਵੈਬਸਾਈਟ ਤੇ ਸਾਈਨ ਅੱਪ ਕਰੋ (sign up on the City website)
  • ਖੁਦ ਆ ਕੇ ਨੁਮਾਇੰਦਗੀ ਕਰੋ: ਬਜਟ ਕਮੇਟੀ ਜਾਂ ਬਜਟ ਮਨਜ਼ੂਰੀ ਕਾਉਂਸਿਲ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਆਪਣੀ ਰਾਏ ਦੇਣ ਲਈ ਪ੍ਰਤੀਨਿਧੀ ਮੰਡਲ ਬੇਨਤੀ (delegation request) ਜਮ੍ਹਾਂ ਕਰੋ। ਪ੍ਰਤੀਨਿਧੀ ਮੰਡਲ ਫਾਰਮ, ਸਿਟੀ ਦੇ ਕਲਰਕ ਦੇ ਦਫ਼ਤਰ ਵਿੱਚ City Hall, 2 Wellington Street West ਵਿਖੇ ਖੁਦ ਆਕੇ ਵੀ ਭਰੇ ਜਾ ਸਕਦੇ ਹਨ।
  • ਮੀਟਿੰਗ ਵਿੱਚ ਸ਼ਾਮਲ ਹੋਵੋ: ਸਿਟੀ ਹਾਲ (City Hall) ਵਿੱਚ ਬਜਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਵੋ। ਬਜਟ ਕਮੇਟੀ ਦੀ ਮੀਟਿੰਗ ਦੇ ਅੰਤ ਵਿੱਚ ਜਨਤਕ ਸਵਾਲ ਮਿਆਦ ਦੇ ਹਿੱਸੇ ਵਜੋਂ ਉਸ ਦਿਨ ਦੇ ਏਜੰਡੇ ਨਾਲ ਸਬੰਧਤ ਸਵਾਲ ਪੁੱਛੋ।

ਹਵਾਲੇ

“ਬ੍ਰੈਪਟਨ ਦਾ ਪ੍ਰਸਤਾਵਿਤ 2020 ਬਜਟ, ਟਰਮ ਆਫ ਕਾਉਂਸਿਲ ਪ੍ਰਾਇਰਟੀਜ ਵੱਲੋਂ ਨਿਯੰਤਰਿਤ ਹੈ। ਇਹ ਵਧੀਆ ਕਿਸਮ ਦੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ, ਵਾਧੇ ਦੇ ਮੌਕਿਆਂ ਦਾ ਫਾਇਦਾ ਲੈਣ ਅਤੇ ਰਾਸ਼ਟਰੀ ਅਤੇ ਗਲੋਬਲ ਰੁਝਾਨਾਂ ਲਈ ਫੁਰਤੀਲਾ ਅਤੇ ਪ੍ਰਤਿਕਿਰਿਆ ਕਰਨ ਵਾਲਾ ਬਣਨ ਤੇ ਕੇਂਦਰਿਤ ਹੈ। ਸੰਚਾਲਨ ਸਬੰਧੀ ਸਮਰਥਤਾਵਾਂ ਅਤੇ ਮਾਲੀ ਆਮਦਨੀ ਵਿੱਚ ਵਾਧੇ ਨੇ, ਬਜਟ ਕਮੇਟੀ ਨੂੰ ਭੇਜੇ ਜਾਣ ਵਾਲੇ ਇਸ ਡ੍ਰਾਫਟ ਦ੍ਰਿਸ਼ਟੀਕੋਣ ਵਿੱਚ ਪ੍ਰਾਪਰਟੀ ਟੈਕਸ ਵਾਧਿਆਂ ਨੂੰ ਰੋਕਣ ਵਿੱਚ ਕਾਫੀ ਮਦਦ ਕੀਤੀ ਹੈ। ਸਿਟੀ, ਸਪਸ਼ਟ ਅਤੇ ਪਾਰਦਰਸ਼ੀ ਬਜਟ ਚਰਚਾਵਾਂ ਕਰਨ ਲਈ ਵਚਨਬੱਧ ਹੈ। ਸਿਟੀ ਵੱਲੋਂ ਤਿਆਰ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਵਿੱਚ ਸਿਟੀ, ਬੈਂਪਟਨ ਦੇ ਨਿਵਾਸੀਆਂ ਦੇ ਸੁਝਾਵਾਂ ਦਾ ਸੁਆਗਤ ਕਰਦੀ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫ਼ਸਰ

“ਬਜਟ ਪ੍ਰਸਤਾਵ, ਵਧਦੀ ਅਬਾਦੀ ਦੀਆਂ ਲੋੜਾਂ ਨੂੰ ਸੰਤੁਲਿਤ ਕਰਨ ਅਤੇ ਵੱਧ ਕੁਸ਼ਲ ਅਤੇ ਲਾਗਤ-ਪ੍ਰਭਾਵੀ ਤਰੀਕੇ ਨਾਲ, ਸਾਡੇ ਨਿਵਾਸੀਆਂ ਅਤੇ ਸੰਭਾਵੀ ਕਾਰੋਬਾਰੀਆਂ ਨੂੰ ਸਰਬੋਤਮ ਸੇਵਾਵਾਂ ਪ੍ਰਦਾਨ ਕਰਨ ਦੀ ਸਿਟੀ ਆਫ ਬ੍ਰੈਪਟਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲਗਾਤਾਰ ਇੰਫਰਾਸਟ੍ਰਕਚਰ ਅਤੇ ਟ੍ਰਾਂਜ਼ਿਟ ਨਿਵੇਸ਼, ਸੰਪਤੀ ਸੋਧ ਅਤੇ ਰਿਪਲੇਸਮੈਂਟ ਦੀਆਂ ਸਾਡੀਆਂ ਵਧਦੀਆਂ ਲੋੜਾਂ ਤੇ ਧਿਆਨ ਦੇਣ ਅਤੇ ਭਵਿੱਖ ਲਈ ਸਾਡੇ ਟ੍ਰਾਂਜ਼ਿਟ ਨੈੱਟਵਰਕ ਦੇ ਜਾਰੀ ਵਿਸਤਾਰ ਵਿੱਚ ਸਹਾਇਕ ਹੋਵੇਗਾ।”

The Corporation of The City of Brampton
2 Wellington Street West, Brampton, ON L6Y 4R2

(3-1-1)

TTY: 905.874.2130