Benchmarks
View scores and output across OCR models spanning many document categories.
Want to run these evals on your own documents?
Talk to Salesਨਮੂਨਾ, ਇਹ ਪੰਨਾ ਸਿਰਫ਼ ਸੰਦਰਭ ਲਈ ਹੈ
EDD ਦਫ਼ਤਰ ਨਾਮ
PO ਬਾਕਸ
ਸ਼ਹਿਰ, CA ਜ਼ਿਪ ਕੋਡ
EDD ਫ਼ੋਨ ਨੰਬਰ:
ਅੰਗਰੇਜ਼ੀ: 1-800-300-5616
ਸਪੈਨੀ: 1-800-326-8937
ਕੈਂਟੋਨੀਜ਼: 1-800-547-3506
ਮੈਂਡਰਿਨ: 1-866-303-0706
ਵੀਅਤਨਾਮੀ: 1-800-547-2058
TTY: 1-800-815-9387
ਦਾਅਵੇਦਾਰ ਦਾ ਨਾਮ
ਦਾਅਵੇਦਾਰ ਦਾ ਮੇਲਿੰਗ ਪਤਾ
ਦਾਅਵੇਦਾਰ ਸ਼ਹਿਰ, ਰਾਜ, ਜ਼ਿਪ ਕੋਡ
ਮੇਲ ਕਰਨ ਦੀ ਤਾਰੀਖ਼:
ਸਿਰਫ਼ ਦਫ਼ਤਰੀ ਵਰਤੋਂ ਲਈ:
ਬੇਰੁਜ਼ਗਾਰੀ ਬੀਮਾ ਲਾਭ ਯੋਗਤਾ ਇੰਟਰਵਿਊ ਦੀ ਸੂਚਨਾ
ਮੈਨੂੰ ਇਹ ਨੋਟਿਸ ਕਿਉਂ ਮਿਲ ਰਿਹਾ ਹੈ?
ਅਗਲੇ ਪੰਨੇ 'ਤੇ ਵਰਣਿਤ ਇੱਕ ਸੰਭਾਵੀ ਯੋਗਤਾ ਮੁੱਦੇ ਦੀ ਪਛਾਣ ਤੁਹਾਡੇ ਬੇਰੁਜ਼ਗਾਰੀ ਬੀਮਾ (UI) ਦਾਅਵੇ ਨਾਲ ਕੀਤੀ ਗਈ ਹੈ। ਤੁਹਾਨੂੰ ਇੱਕ EDD ਨੁਮਾਇੰਦੇ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਫ਼ੋਨ ਰਾਹੀਂ ਇੰਟਰਵਿਊ ਲਈ ਨਿਰਧਾਰਤ ਕੀਤਾ ਗਿਆ ਹੈ। ਵਿਭਾਗ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕਰੇਗਾ ਕਿ ਕੀ ਤੁਹਾਨੂੰ UI ਲਾਭਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਫ਼ੋਨ ਰਾਹੀਂ ਇੰਟਰਵਿਊ ਲਈ ਉਪਲਬਧ ਨਹੀਂ ਹੋ, ਤਾਂ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇਗਾ, ਜਿਸ ਦੇ ਨਤੀਜੇ ਵਜੋਂ ਲਾਭ ਭੁਗਤਾਨਾਂ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਤੋਂ ______ ਅਤੇ ______ ਪ੍ਰਸ਼ਾਂਤ ਸਮਾਂ ਦੇ ਵਿਚਕਾਰ
ਇੱਕ EDD ਨੁਮਾਇੰਦਾ ਤੁਹਾਨੂੰ ਹੇਠਾਂ ਦਿੱਤੇ ਨੰਬਰ 'ਤੇ ਕਾੱਲ ਕਰੇਗਾ। ਅਨੁਵਾਦ ਸੇਵਾਵਾਂ ਬਿਨਾਂ ਕਿਸੇ ਕੀਮਤ ਦੇ ਉਪਲਬਧ ਹਨ।
ਇੰਟਰਵਿਊ ਦੌਰਾਨ ਮੈਨੂੰ ਕੀ ਉਮੀਦ ਕਰਨੀ ਚਾਹੀਦੀ ਹੈ?
ਤੁਹਾਨੂੰ ਤੁਹਾਡੇ ਦਾਅਵੇ ਬਾਰੇ ਸਵਾਲ ਪੁੱਛੇ ਜਾਣਗੇ। ਇਸ ਨੋਟਿਸ ਦੇ ਪਿਛਲੇ ਪਾਸੇ ਨਮੂਨੇ ਵਾਲੇ ਸਵਾਲ ਦੇਖੇ ਜਾ ਸਕਦੇ ਹਨ। ਇੰਟਰਵਿਊ ਦੇ ਦੌਰਾਨ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ। ਤੁਹਾਡੇ ਕੋਲ ਆਪਣੇ ਖਰਚੇ 'ਤੇ ਕਿਸੇ ਵੀ ਵਿਅਕਤੀ ਦੁਆਰਾ ਪੇਸ਼ ਹੋਣ, ਗਵਾਹਾਂ ਨੂੰ ਤਿਆਰ ਕਰਨ, ਸਬੂਤ ਪੇਸ਼ ਕਰਨ, ਪੇਸ਼ ਕਰਨ ਲਈ ਹੋਰ ਸਮਾਂ ਮੰਗਣ ਦਾ ਅਧਿਕਾਰ ਹੈ। ਜੇਕਰ ਤੁਹਾਨੂੰ ਹੋਰ ਸਮੇਂ ਦੀ ਲੋੜ ਹੈ, ਤਾਂ ਤੁਹਾਨੂੰ ਇਸ ਫਾਰਮ 'ਤੇ ਸੂਚੀਬੱਧ ਸਮੇਂ ਅਤੇ ਤਾਰੀਖ਼ ਤੋਂ ਪਹਿਲਾਂ ਆਪਣੀ ਮੁਲਾਕਾਤ ਨੂੰ ਮੁੜ ਤੈਅ ਕਰਨਾ ਜ਼ਰੂਰੀ ਹੈ। ਤੁਹਾਡੇ ਇੰਟਰਵਿਊ ਨੂੰ ਮੁੜ-ਨਿਰਧਾਰਤ ਕਰਨ ਨਾਲ ਤੁਹਾਡੇ ਲਾਭ ਭੁਗਤਾਨਾਂ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਪਹਿਲਾਂ ਹੀ ਉਪਲਬਧ ਸਭ ਤੋਂ ਜਲਦੀ ਮੁਲਾਕਾਤ ਲਈ ਨਿਰਧਾਰਤ ਕੀਤਾ ਹੋਇਆ ਹੈ।
ਅਸੀਂ ਤੁਹਾਡੇ ਬਿਆਨਾਂ ਦੀ ਪੁਸ਼ਟੀ ਕਰਨ ਜਾਂ ਜਾਣਕਾਰੀ ਪ੍ਰਾਪਤ ਕਰਨ ਲਈ ਸਾਬਕਾ ਕਰਮਚਾਰੀ ਜਾਂ ਹੋਰ ਗਵਾਹਾਂ ਨਾਲ ਸੰਪਰਕ ਕਰ ਸਕਦੇ ਹਾਂ। ਤੁਸੀਂ ਉਹਨਾਂ ਦੁਆਰਾ ਪ੍ਰਦਾਨ ਕੀਤੇ ਗਏ ਕਿਸੇ ਵੀ ਬਿਆਨ ਜਾਂ ਸਬੂਤ 'ਤੇ ਵਿਵਾਦ ਕਰ ਸਕਦੇ ਹੋ।
ਇਹ ਯੋਗਤਾ ਇੰਟਰਵਿਊ ਮੇਰੇ ਲਾਭ ਭੁਗਤਾਨਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਜੇਕਰ ਤੁਸੀਂ ਕਦੇ ਵੀ ਆਪਣੇ ਦਾਅਵੇ 'ਤੇ ਕੋਈ ਭੁਗਤਾਨ ਪ੍ਰਾਪਤ ਨਹੀਂ ਕੀਤਾ ਹੈ ਅਤੇ ਇੱਕ ਸੰਭਾਵੀ ਯੋਗਤਾ ਸਮੱਸਿਆ ਹੈ, ਤਾਂ ਜਦੋਂ ਤੱਕ ਇੰਟਰਵਿਊ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਅਤੇ ਤੁਹਾਡੀ ਯੋਗਤਾ ਨਿਰਧਾਰਤ ਨਹੀਂ ਹੋ ਜਾਂਦੀ, ਵਾਧੂ ਲਾਭਾਂ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ। ਲਾਭਾਂ ਲਈ ਪ੍ਰਮਾਣਿਤ ਕਰਨਾ ਜਾਰੀ ਰੱਖੋ ਅਤੇ ਜਦੋਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਤਾਂ ਆਪਣੇ ਦੋ-ਹਫ਼ਤਾਵਾਰੀ ਪ੍ਰਮਾਣ ਪੱਤਰਾਂ ਨੂੰ ਔਨਲਾਈਨ, ਫ਼ੋਨ ਜਾਂ ਡਾਕ ਰਾਹੀਂ ਜਮ੍ਹਾਂ ਕਰੋ।
ਜੇਕਰ ਤੁਹਾਨੂੰ ਆਪਣੇ ਦਾਅਵੇ 'ਤੇ ਕੋਈ ਭੁਗਤਾਨ ਪ੍ਰਾਪਤ ਹੋਇਆ ਹੈ, ਪਰ ਯੋਗਤਾ ਦੇ ਮੁੱਦੇ ਦੇ ਕਾਰਨ ਵਾਧੂ ਭੁਗਤਾਨ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲੰਬਿਤ ਹਨ, ਤਾਂ ਅਸੀਂ ਤੁਹਾਡੇ ਸ਼ਰਤੀਆ ਭੁਗਤਾਨ 'ਤੇ ਕਾਰਵਾਈ ਕਰਾਂਗੇ। ਜੇਕਰ ਤੁਸੀਂ ਲਾਭਾਂ ਲਈ ਪ੍ਰਮਾਣਿਤ ਕਰਨਾ ਜਾਰੀ ਰੱਖਦੇ ਹੋ ਜਦੋਂ ਕਿ ਅਸੀਂ ਤੁਹਾਡੀ ਯੋਗਤਾ ਨਿਰਧਾਰਤ ਕਰ ਰਹੇ ਹਾਂ, ਜੇਕਰ ਅਸੀਂ ਬਾਅਦ ਵਿੱਚ ਤੁਹਾਨੂੰ ਉਹਨਾਂ ਲਾਭਾਂ ਲਈ ਅਯੋਗ ਪਾਉਂਦੇ ਹਾਂ ਤਾਂ ਕਿਸੇ ਵੀ ਸ਼ਰਤੀਆ ਭੁਗਤਾਨ ਨੂੰ ਇੱਕ ਵਾਧੂ ਭੁਗਤਾਨ ਮੰਨਿਆ ਜਾਵੇਗਾ।
ਆਪਣੀ ਮੁਲਾਕਾਤ ਨੂੰ ਮੁੜ-ਨਿਰਧਾਰਤ ਕਰਨ ਲਈ, ਆਪਣਾ ਫ਼ੋਨ ਨੰਬਰ ਅੱਪਡੇਟ ਕਰਨ ਲਈ, ਜਾਂ ਲਾਭਾਂ ਲਈ ਪ੍ਰਮਾਣਿਤ ਕਰਨ ਲਈ,
edd.ca.gov/UI_Online
'ਤੇ UI Online
SM
ਦੀ ਵਰਤੋਂ ਕਰੋ ਜਾਂ ਉੱਪਰ ਦਿੱਤੇ ਟੋਲ-ਫ੍ਰੀ ਨੰਬਰਾਂ ਵਿੱਚੋਂ ਕਿਸੇ ਇੱਕ 'ਤੇ ਕਾੱਲ ਕਰੋ।
ਯੋਗਤਾ ਨਿਰਧਾਰਤ ਕਰਨ ਲਈ EDD ਕਾਨੂੰਨ ਅਤੇ ਨੀਤੀ ਨੂੰ ਕਿਵੇਂ ਲਾਗੂ ਕਰਦਾ ਹੈ, ਇਸ ਬਾਰੇ ਜਾਣਕਾਰੀ ਲਈ,
edd.ca.gov/UIBDG
'ਤੇ UI ਲਾਭ ਨਿਰਧਾਰਨ ਗਾਈਡ ਨੂੰ ਦੇਖੋ।
DE 4800/P Rev. 9 (9-22) (INTERNET)
ਪੰਨਾ 1 of 2