Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਪੰਚਾਇਤ ਸੰਮਤੀ ਦੀਆਂ ਸਥਾਈ ਕਮੇਟੀਆਂ

( ਧਾਰਾ 134)
  1. ਹਰ ਪੰਚਾਇਤ ਸੰਮਤੀ ਆਪਣੇ ਵਿਚੋਂ ਹੇਠ ਲਿਖੀਆਂ ਸਥਾਈ ਕਮੇਟੀਆਂ ਨੂੰ ਚੁਣੇਗੀ ਜਿਵੇਂ: -
    • (ੳ) ਜਨਰਲ ਕਮੇਟੀ
    • (ਅ) ਵਿੱਤ, ਆਡਿਟ ਅਤੇ ਯੋਜਨਾ ਕਮੇਟੀ;
    • (ੲ) ਸਮਾਜਕ-ਨਿਆਂ ਕਮੇਟੀ
  2. ਹਰ ਸਥਾਈ ਕਮੇਟੀ ਪੰਚਾਇਤ ਸੰਮਤੀ ਦੇ ਚੁਣੇ ਹੋਏ ਮੈਂਬਰਾਂ ਵਿੱਚੋਂ ਚੁਣੀ ਜਾਵੇਗੀ। ਸਥਾਈ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਚੇਅਰਮੈਨ ਸਮੇਤ 6 ਮੈਂਬਰਾਂ ਤੋਂ ਵੱਧ ਨਹੀਂ ਹੋਵੇਗੀ
  3. ਚੇਅਰਮੈਨ ਆਪਣੇ ਆਹੁਦੇ ਕਾਰਨ ਜਨਰਲ ਸਥਾਈ ਕਮੇਟੀ ਅਤੇ ਵਿੱਤ, ਆਡਿਟ ਅਤੇ ਯੋਜਨਾ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਹੋਵੇਗਾ ਅਤੇ ਉਪ ਚੇਅਰਮੈਨ ਆਪਣੇ ਆਹੁਦੇ ਕਾਰਨ ਸਮਾਜਿਕ ਨਿਆਂ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਹੋਵੇਗਾ
  4. ਚੇਅਰਮੈਨ ਤੋਂ ਇਲਾਵਾ ਪੰਚਾਇਤ ਸੰਮਤੀ ਦਾ ਕੋਈ ਚੁਣਿਆ ਮੈਂਬਰ ਇਕ ਤੋਂ ਵੱਧ ਸਥਾਈ ਕਮੇਟੀ ਦਾ ਮੈਂਬਰ ਨਹੀਂ ਹੋਵੇਗਾ।
  5. ਕਾਰਜਕਾਰੀ ਅਧਿਕਾਰੀ ਹਰ ਸਥਾਈ ਕਮੇਟੀ ਦਾ ਸਕੱਤਰ ਹੋਵੇਗਾ

ਪੰਚਾਇਤ ਸੰਮਤੀ ਦੀ ਜਨਰਲ ਸਥਾਈ ਕਮੇਟੀ ਦੇ ਕੰਮ

( ਧਾਰਾ 135)
  1. ਜਨਰਲ ਸਥਾਈ ਕਮੇਟੀ ਸੰਸਥਾ ਸਬੰਧੀ ਮਾਮਲਿਆਂ, ਸੰਚਾਰ, ਇਮਾਰਤ, ਪੇਂਡੂ ਮਕਾਨ ਉਸਾਰੀ, ਪਿੰਡਾਂ ਦੀ ਐਕਸਟੈਂਸ਼ਨ, ਕੁਦਰਤੀ ਆਫਤਾਂ, ਪਾਣੀ ਸਪਲਾਈ ਅਤੇ ਸਾਰੇ ਫੁਟਕਲ ਵਿਸਥਾਰ ਮਾਮਲਿਆਂ ਤੋਂ ਰਾਹਤ ਨਾਲ ਸਬੰਧਤ ਕੰਮ ਕਰੇਗੀ।
  2. ਵਿੱਤ, ਆਡਿਟ ਅਤੇ ਯੋਜਨਾ ਕਮੇਟੀ ਬਜਟ ਬਣਾਉਣ, ਪੰਚਾਇਤ ਸੰਮਤੀ ਦੇ ਵਿੱਤ ਨਾਲ ਸੰਬੰਧਿਤ ਕਾਰਜਾਂ, ਮਾਲੀਏ ਦੇ ਵਾਧੇ, ਰਸੀਦਾਂ ਦੀ ਪ੍ਰੀਖਿਆ ਅਤੇ ਖਰਚਿਆਂ ਦੇ ਬਿਆਨ ਦੀ ਪੜਤਾਲ, ਪੰਚਾਇਤ ਦੀ ਵਿੱਤ ਨੂੰ ਪ੍ਰਭਾਵਤ ਕਰਨ ਵਾਲੇ ਸਾਰੇ ਪ੍ਰਸਤਾਵ ਤੇ ਵਿਚਾਰ ਕਰੇਗੀ। ਪੰਚਾਇਤ ਸੰਮਤੀ ਅਤੇ ਸਹਿਕਾਰੀ ਛੋਟੇ ਬੱਚਤ ਯੋਜਨਾ ਅਤੇ ਪੰਚਾਇਤ ਸੰਮਤੀ ਖੇਤਰ ਦੇ ਵਿਕਾਸ ਨਾਲ ਜੁੜੇ ਕਿਸੇ ਵੀ ਹੋਰ ਕਾਰਜ ਦੇ ਆਮਦਨ ਅਤੇ ਖਰਚੇ ਦੀ ਆਮ ਨਿਗਰਾਨੀ ਅਤੇ ਨਿਰੀਖਣ ਕਰੇਗੀ।
  3. ਸਮਾਜਕ ਨਿਆਂ ਕਮੇਟੀ, ਹੇਠ ਲਿਖੇ ਕੰਮ ਕਰੇਗੀ: -
    • (ੳ) ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੇ ਸਿੱਖਿਆ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਹੋਰ ਹਿੱਤਾਂ ਦੀ ਤਰੱਕੀ ਕਰਨਾ

16