Benchmarks
View scores and output across OCR models spanning many document categories.
Want to run these evals on your own documents?
Talk to Salesਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਅਨਉਪਲਬਧਿ ਹੇਤੁ ਨੂੰ, ਵਿਧਿ (ਪੁਸ਼ਟੀ) ਦੇ ਰੂਪ ਵਿਚ, ਤਿੰਨ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:
- ਕਾਰਯ (ਕਾਰਜ) – “ਇਸ ਪੁਰਸ਼ ਨੂੰ ਕੋਈ ਬੀਮਾਰੀ ਹੈ, ਕਿਉਂਕਿ ਇਸ ਵਿਚ ਕੋਈ ਹਿਲਜੁਲ ਨਹੀ ਹੈ।”
- ਕਾਰਣ – “ਇਹ ਆਦਮੀ ਉਦਾਸ ਹੈ, ਕਿਉਂਕਿ ਇਸ ਨੂੰ ਆਪਣੇ ਪ੍ਰੀਤਮ ਦਾ ਵਿਛੋੜਾ ਹੈ।”
- ਸ੍ਵਭਾਵ (ਸੁਭਾਉ) – “ਇੱਥੇ ਅਨਿਸ਼ਚਿਤਤਾ ਹੈ, ਕਿਉਂਕਿ ਇੱਥੇ ਨਿਸ਼ਚਿਤਤਾ ਪ੍ਰਤੱਖ ਨਹੀ ਹੈ।” ਅਨਿਸ਼ਚਿਤਤਾ ਦਾ ਸਮਵਾਯ ਗੁਣ (ਧਰਮ) ਨਿਸ਼ਚਿਤਤਾ ਦੀ ਗੈਰਮੌਜੂਦਗੀ ਹੈ।
ਅਨਉਪਲਬਧਿ ਹੇਤੁ ਨੂੰ, ਪ੍ਰਤਿਸ਼ੇਧ (ਨਿਸ਼ੇਧ) ਦੇ ਰੂਪ ਵਿਚ, ਸੱਤ ਉਪਸ਼ਾਖਾਵਾਂ ਵਿਚ ਵੰਡਿਆ ਗਿਆ ਹੈ:
- ਸ੍ਵਭਾਵ (ਸੁਭਾਉ) – “ਇੱਥੇ ਘੜਾ ਮੌਜੂਦ ਨਹੀ ਹੈ, ਕਿਉਂਕਿ ਇਹ ਅਨਉਪਲਬਧਿ ਹੈ।”
- ਵਿਆਪਕ – “ਇੱਥੇ ਸਿੰਮਲ ਰੁੱਖ ਨਹੀ ਹੈ, ਕਿਉਂਕਿ ਇੱਥੇ ਰੁੱਖ ਹੀ ਨਹੀ ਹੈ। “
- ਕਾਰਯ (ਕਾਰਜ) – “ਇੱਥੇ ਧੁਖਦੀ ਅੱਗ ਨਹੀ ਹੈ, ਕਿਉਂਕਿ ਧੂੰਆ ਨਹੀ ਹੈ।”
- ਕਾਰਣ – “ਇੱਥੇ ਧੂੰਆ ਨਹੀ ਹੈ, ਕਿਉਂਕਿ ਅੱਗ ਨਹੀ ਹੈ।”
- ਪੂਰਵ (ਪਹਿਲਾ) – “ਰੋਹਿਨੀ ਤਾਰੇ ਛੇਤੀ ਨਹੀ ਨਿਕਲਣਗੇ, ਕਿਉਂਕਿ ਕ੍ਰਿਤਕਾ ਤਾਰੇ ਅਨਉਪਲਬਧਿ ਹਨ (ਦਿਸਦੇ ਨਹੀ ਹਨ)।”
- ਉੱਤਰ (ਬਾਅਦ) – “ਭਰਣੀ ਤਾਰੇ ਕੁਝ ਦੇਰ ਪਹਿਲਾ ਨਹੀ ਨਿਕਲੇ, ਕਿਉਂਕਿ ਕ੍ਰਿਤਕਾ ਤਾਰੇ ਅਨਉਪਲਬਧਿ ਹਨ (ਦਿਸਦੇ ਨਹੀ ਹਨ)।”
- ਸਹਚਰ (ਸਮਕਾਲੀ) – “ਇਸ ਸੰਤੁਲਨ ਤੱਕੜੀ ਵਿਚ ਪਲੜਾ ਉੱਪਰ ਨੂੰ ਨਹੀ ਹੈ, ਕਿਉਂਕਿ ਐਸਾ ਅਨਉਪਲਬਧਿ ਹੈ” (ਅਰਥਾਤ ਐਸਾ ਨਹੀ ਦਿਸਦਾ)।
ਦ੍ਰਿਸ਼ਟਾਂਤ
ਹੇਤੁ ਅਤੇ ਪੱਖ ਅਨੁਮਾਨ ਵਿਧੀ ਦੇ ਅੰਗ ਹਨ, ਪਰ ਉਦਾਹਰਣ (ਦ੍ਰਿਸ਼ਟਾਂਤ) ਇਸ ਦਾ ਹਿੱਸਾ ਨਹੀ ਹੈ। ਫਿਰ ਵੀ ਤੁੱਛ ਬੁੱਧੀ ਦੇ ਪੁਰਸ਼ਾਂ ਨੂੰ ਗੁੰਝਲਦਾਰ ਮਸਲੇ ਸਮਝਾਉਣ ਲਈ ਉਦਾਹਰਣ ਹੀ ਨਹੀ ਬਲਕਿ ਉਪਨਯ (ਪ੍ਰਯੋਗ) ਅਤੇ ਨਿਗਮਨ (ਸਿੱਟਾ) ਵੀ ਅਨੁਮਾਨ ਵਿਧੀ ਦੇ ਅੰਗ ਮੰਨੇ ਜਾਂਦੇ ਹਨ। ਦ੍ਰਿਸ਼ਟਾਂਤ ਦੋ ਪ੍ਰਕਾਰ ਦੇ ਹਨ: (1) ਅਨੂਯੰ ਜਾਂ ਸਾਧਰਮ੍ਰ (ਹਾਂ-ਵਾਚਕ ਜਾਂ ਸਕਾਰਾਤਮਕ) ਜੋ ਹੇਤੁ ਦੇ ਸਾਧ੍ਯ ਨਾਲ ਆਪਸੀ ਸੰਬੰਧ ਦਾ ਪ੍ਰਗਟਾਵਾ ਕਰਦਾ ਹੈ, ਜਿਵੇਂ: ਜਿੱਥੇ ਕਿਤੇ ਧੂੰਆ ਹੈ, ਉੱਥੇ ਉੱਥੇ ਅੱਗ ਹੈ, ਜੈਸੇ ਰਸੋਈ ਵਿਚ; ਅਤੇ (2) ਵ੍ਯਤਿਰੇਕੀਂ ਜਾਂ ਵੈਧਰਮ੍ਰ (ਨਾਂ-ਵਾਚਕ, ਨਾਕਾਰਾਤਮਕ), ਜਿਸ ਰਾਹੀਂ ਹੇਤੁ ਦੀ ਨਾਮੌਜੂਦਗੀ ਸਾਧ੍ਯ ਦੀ ਨਾਮੌਜੂਦਗੀ ਦੁਆਰਾ ਦੱਸੀ ਜਾਂਦੀ ਹੈ। ਜਿਵੇਂ, ਜਿੱਥੇ ਕਿਤੇ ਅੱਗ ਨਹੀ ਹੈ, ਉੱਥੇ ਧੂੰਆ ਨਹੀ ਹੈ, ਜੈਸੇ ਝੀਲ ਵਿਚ।
1 ਸ੍ਵਭਾਵ – ਸੁਭਾਉ, ਆਪਣਾ ਧਰਮ, ਪ੍ਰਕ੍ਰਿਤਿ । (ਮਹਾਨ ਕੋਸ਼ )
2 ਅਨੂਯ – ਲੈਜਾਣ ਦੀ ਕ੍ਰਿਯਾ , (ਤਾਰਕਿਕ) ਸੰਬੰਧ, ਸੰਯੋਗ, ਮੇਲ । (ਮਹਾਨ ਕੋਸ਼ )
3 ਵ੍ਯਤਿਰੇਕ – ਵਿਯੋਗ, ਭਿੰਨਤਾ, ਜੁਦਾਈ । (ਮਹਾਨ ਕੋਸ਼ )
ਡਾ: ਬਲਦੇਵ ਸਿੰਘ ਕੰਦੋਲਾ , ਯੂ ਕੇ
3 ਕੁੱਲ 12