Benchmarks
View scores and output across OCR models spanning many document categories.
Want to run these evals on your own documents?
Talk to Sales Page 1 of 1
the bell foundation
ਪੜ੍ਹਾਈ ਵਿੱਚ ਆਪਣੇ ਬੱਚੇ ਦੀ ਮਦਦ ਕਰਨੀ
ਵਾਧੂ ਭਾਸ਼ਾ ਦੇ ਤੌਰ 'ਤੇ ਅੰਗਰੇਜ਼ੀ (EAL) ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਲਈ ਮਾਰਗਦਰਸ਼ਨ
ਇਸ ਨੂੰ ਕਿਉਂ ਪੜ੍ਹਿਆ ਜਾਵੇ?
ਇੱਥੇ ਤੁਹਾਨੂੰ ਤੁਹਾਡੇ ਵਾਸਤੇ ਹੇਠਾਂ ਦਿੱਤੇ ਬਾਰੇ ਲਈ ਵਿਹਾਰਕ ਵਿਚਾਰ ਮਿਲ ਸਕਦੇ ਹਨ:
- ਸਕੂਲੀ ਜ਼ਿੰਦਗੀ ਵਿੱਚ ਸ਼ਾਮਲ ਹੋਣਾ
- ਪੜ੍ਹਾਈ ਵਿੱਚ ਆਪਣੇ ਬੱਚੇ ਦੀ ਮਦਦ ਕਰਨੀ
1. ਸਕੂਲੀ ਜ਼ਿੰਦਗੀ ਵਿੱਚ ਸ਼ਾਮਲ ਹੋਣਾ
ਯੂਕੇ ਵਿੱਚ ਸਕੂਲ ਚਾਹੁੰਦੇ ਹਨ ਕਿ ਮਾਪੇ ਸਕੂਲੀ ਜ਼ਿੰਦਗੀ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਜੇ ਤੁਸੀਂ ਅੰਗ੍ਰੇਜ਼ੀ ਵਿੱਚ ਆਤਮ-ਵਿਸ਼ਵਾਸੀ ਨਹੀਂ ਹੋ ਜਾਂ ਤੁਹਾਡੇ ਕੰਮ ਦੇ ਰੁਝੇਵੇਂ ਹਨ ਤਾਂ ਸ਼ਾਮਲ ਹੋਣ ਵਿੱਚ ਤੁਹਾਡੀ ਮਦਦ ਕਰਨਗੇ।
ਮਦਦ ਕਰਨ ਲਈ ਇਹ ਕੁਝ ਵਿਚਾਰ ਹਨ:
Illustration of a woman looking stressed while holding a document.
- ਜੇ ਤੁਹਾਨੂੰ ਕੋਈ ਲਿਖਤ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ ਜਿਵੇਂ ਕਿ ਸਕੂਲ ਦੀਆਂ ਚਿੱਠੀਆਂ ਜਾਂ ਸਕੂਲ ਦੀ ਵੈੱਬਸਾਈਟ ਤਾਂ ਸਕੂਲ ਨੂੰ ਦੱਸੋ
-
ਜੇ ਉਹ ਬਹੁਤ ਤੇਜ਼ ਬੋਲ ਰਹੇ ਹਨ ਜਾਂ ਅਜਿਹੇ ਸ਼ਬਦ ਵਰਤਦੇ ਹਨ ਜੋ ਤੁਸੀਂ ਨਹੀਂ ਜਾਣਦੇ ਹੋ ਤਾਂ ਸਕੂਲ ਦੇ ਸਟਾਫ਼ ਨੂੰ ਦੱਸੋ। ਇਹ ਕੁਝ ਸ਼ਿਸ਼ਟਾਚਾਰ ਵਾਲੇ ਵਾਕ ਹਨ ਜੋ ਤੁਸੀਂ ਇਸ ਦੇ ਲਈ ਵਰਤ ਸਕਦੇ ਹੋ:
- Could you speak more slowly, please? (ਕਿਰਪਾ ਕਰਕੇ, ਕੀ ਤੁਸੀਂ ਬਹੁਤ ਹੌਲੀ ਬੋਲ ਸਕਦੇ ਹੋ?)
- Could you say that again? I didn't understand. (ਕੀ ਤੁਸੀਂ ਇਸ ਨੂੰ ਦੁਬਾਰਾ ਬੋਲ ਸਕਦੇ ਹੋ? ਮੈਨੂੰ ਸਮਝ ਨਹੀਂ ਆਇਆ।)
- I'm sorry, but I didn't understand you. Could you please repeat that? (ਮਾਫ਼ ਕਰਨਾ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ। ਕੀ ਤੁਸੀਂ ਕਿਰਪਾ ਕਰਕੇ ਇਸ ਨੂੰ ਦੁਹਰਾ ਸਕਦੇ ਹੋ?)
- Could you please tell me what ______ means? (ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ______ ਦਾ ਕੀ ਮਤਲਬ ਹੈ?)
- Could you repeat that word, please? I don't know what it means. (ਕਿਰਪਾ ਕਰਕੇ, ਕੀ ਤੁਸੀਂ ਉਸ ਸ਼ਬਦ ਨੂੰ ਦੁਹਰਾ ਸਕਦੇ ਹੋ? ਮੈਨੂੰ ਨਹੀਂ ਪਤਾ ਕਿ ਇਸ ਦਾ ਕੀ ਮਤਲਬ ਹੈ।)
- Could you speak louder, please? I cannot hear what you said. (ਕਿਰਪਾ ਕਰਕੇ, ਕੀ ਤੁਸੀਂ ਥੋੜਾ ਉੱਚਾ ਬੋਲ ਸਕਦੇ ਹੋ? ਮੈਨੂੰ ਸੁਣ ਨਹੀਂ ਸਕਿਆ ਕਿ ਤੁਸੀਂ ਕੀ ਕਿਹਾ ਸੀ।)
Illustration of three people talking, with speech bubbles indicating conversation.
- ਸਕੂਲ ਨੂੰ ਦੱਸੋ ਕਿ ਕਿਹੜੀ ਚੀਜ਼ ਸਕੂਲ ਦੇ ਪੱਤਰ-ਵਿਹਾਰ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਤੁਹਾਡੀ ਸਹਾਇਤਾ ਕਰੇਗੀ, ਜਿਵੇਂ ਕਿ ਬੋਲੀਆਂ ਗਈਆਂ ਗੱਲਾਂ ਦਾ ਅਨੁਵਾਦ
Illustration of a clock and a smartphone showing a call icon, symbolizing time and communication.
- ਸਕੂਲ ਨੂੰ ਦੱਸੋ ਕਿ ਤੁਹਾਡੇ ਨਾਲ ਸੰਪਰਕ ਕਰਨ ਦਾ ਸਭ ਤੋਂ ਵਧੀਆ ਸਮਾਂ ਕੀ ਹੈ, ਅਤੇ ਸਭ ਤੋਂ ਸਹੀ ਸੰਪਰਕ ਨੰਬਰ ਕੀ ਹੈ
- ਸਕੂਲ ਨੂੰ ਦੱਸੋ ਕਿ ਕੀ ਪਰਿਵਾਰ ਵਿੱਚ ਕੋਈ ਹੋਰ ਮੈਂਬਰ ਹੈ ਜਿਸਦੀ ਅੰਗਰੇਜ਼ੀ ਵਧੀਆ ਹੈ ਅਤੇ ਜੋ ਸਕੂਲ ਨਾਲ ਗੱਲਬਾਤ ਕਰਨ ਵਿੱਚ ਮਦਦ ਕਰ ਸਕਦਾ ਹੈ