Benchmarks
View scores and output across OCR models spanning many document categories.
Want to run these evals on your own documents?
Talk to Salesਵਿਆਹ ਅਤੇ ਤਲਾਕ
ਦੀ ਮੰਗ ਕਰ ਸਕਦੀ ਹੈ, ਜਾਂ ਉਹ ਅਦਾਲਤ ਨੂੰ ਉਸੀ ਸਮੇਂ ਤੇ ਬੱਚੇ ਦੀ ਸਪੁਰਦਗੀ, ਬੱਚੇ ਅਤੇ ਪਤੀ ਜਾਂ ਪਤਨੀ ਲਈ ਮਾਲੀ ਸਹਾਇਤਾ ਅਤੇ ਪਰਿਵਾਰਕ ਸੰਪਤੀ ਦੀ ਵੰਡ ਕਿਵੇਂ ਕਰਨੀ ਹੈ ਬਾਰੇ ਫੈਸਲਾ ਕਰਨ ਲਈ ਕਹਿ ਸਕਦੀ ਹੈ। ਤੁਸੀਂ ਆਪਣੀ ਐਪਲੀਕੇਸ਼ਨ ਵਕੀਲ ਦੀ ਸਹਾਇਤਾ ਦੇ ਨਾਲ ਜਾਂ ਉਸ ਤੋਂ ਬਿਨਾਂ ਦਾਖਲ ਕਰ ਸਕਦੇ ਹੋ।
ਤਲਾਕ ਪ੍ਰਾਪਤ ਕਰਨ ਲਈ, ਤੁਹਾਡੇ ਲਈ ਇਹ ਦਿਖਾਉਣਾ ਜਰੂਰੀ ਹੈ ਕਿ ਤੁਹਾਡਾ ਵਿਆਹ ਟੁੱਟ ਗਿਆ ਹੈ ਅਤੇ ਅਜਿਹਾ ਕੋਈ ਸੰਜੋਗ ਨਹੀਂ ਹੈ ਕਿ ਤੁਸੀਂ ਮੁੜ ਕੇ ਇਕੱਠੇ ਹੋਵੋਗੇ। ਅਜਿਹਾ ਕਰਨ ਦੇ ਤਿੰਨ ਢੰਗ ਹਨ:
1. "ਵੱਖਰੇ ਅਤੇ ਅਲੱਗ” ਰਹਿਣਾ: ਤੁਹਾਡਾ ਵਿਆਹ ਟੁੱਟ ਗਿਆ ਹੈ ਦਿਖਾਉਣ ਦਾ ਸਭ ਤੋਂ ਆਮ ਢੰਗ ਹੈ ਘੱਟੋ ਘੱਟ ਇੱਕ ਸਾਲ ਲਈ ਆਪਣੇ ਪਤੀ ਜਾਂ ਪਤਨੀ ਤੋਂ "ਵੱਖਰੇ ਅਤੇ ਅਲੱਗ" ਰਹਿਣਾ। ਤੁਸੀਂ ਤਾਂ ਵੀ "ਵੱਖਰੇ ਅਤੇ ਅਲੱਗ" ਰਹਿ ਰਹੇ ਹੋ ਸਕਦੇ ਹੋ ਜੇ ਤੁਸੀਂ ਇੱਕੋ ਘਰ ਵਿੱਚ ਰਹਿਣਾ ਜਾਰੀ ਰੱਖਦੇ ਹੋ, ਜਦੋਂ ਤੱਕ ਕਿ ਹੁਣ ਤੁਸੀਂ ਇੱਕ ਵਿਆਹੇ ਹੋਏ ਜੋੜੇ ਦੀ ਤਰ੍ਹਾਂ ਵਰਤਾਵ ਨਾ ਕਰਦੇ ਹੋਵੋ। ਜੇ ਤੁਸੀਂ ਤੁਹਾਡੇ ਵੱਖਰੇ ਹੋਏ ਹੋਏ ਸਾਲ ਦੇ ਦੌਰਾਨ ਆਪਣੇ ਵਿਆਹ ਤੇ ਕੰਮ ਕਰਦੇ ਹੋ, ਜਦੋਂ ਤੱਕ ਕਿ ਤੁਸੀਂ 90 ਦਿਨਾਂ ਤੋਂ ਘੱਟ ਲਈ ਰਿਸ਼ਤੇ ਵਿੱਚ ਇਕੱਠੇ ਵਾਪਸ ਸੀ, ਤੁਹਾਨੂੰ ਹਲੇ ਵੀ ਵੱਖਰਾ ਹੀ ਮੰਨਿਆ ਜਾਏਗਾ।
ਤੁਸੀਂ ਆਪਣੇ ਪਤੀ ਜਾਂ ਪਤਨੀ ਨਾਲੋਂ ਵੱਖਰੇ ਹੁੰਦੇ ਸਾਰ ਹੀ ਤਲਾਕ ਲਈ ਬੇਨਤੀ ਦੇ ਸਕਦੇ ਹੋ, ਪਰ ਅਦਾਲਤ ਉਦੋਂ ਤੱਕ ਤਲਾਕ ਪਰਵਾਨ ਨਹੀਂ ਕਰੇਗੀ ਜਦੋਂ ਤੱਕ ਕਿ ਤੁਸੀਂ ਅਤੇ ਤੁਹਾਡਾ ਪਤੀ ਜਾਂ ਪਤਨੀ ਪੂਰੇ ਇੱਕ ਸਾਲ ਲਈ ਵੱਖਰੇ ਨਹੀਂ ਹੋਏ ਹੁੰਦੇ।
2. ਬਦਕਾਰੀ: ਤਲਾਕ ਲੈਣਾ ਤਾਂ ਵੀ ਸੰਭਵ ਹੋ ਸਕਦਾ ਹੈ ਜੇ ਤੁਹਾਡੇ ਵਿੱਚੋਂ ਕਿਸੇ ਇੱਕ ਨੇ ਬਦਕਾਰੀ ਕੀਤੀ ਹੈ। ਬਦਕਾਰੀ ਹੈ ਜਦੋਂ ਇੱਕ ਸ਼ਾਦੀ ਸ਼ੁਦਾ ਪਤੀ ਜਾਂ ਪਤਨੀ ਦਾ ਕਿਸੇ ਅਜਿਹੇ ਵਿਅਕਤੀ ਨਾਲ ਨਿਕਟਵਰਤੀ ਰਿਸ਼ਤਾ ਹੁੰਦਾ ਹੈ ਜਿਸ ਨਾਲ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ।
3. ਦੁਰਵਿਹਾਰ/ਅੱਤਿਆਚਾਰ: ਤੁਸੀਂ ਤਲਾਕ ਲਈ ਤਾਂ ਵੀ ਬੇਨਤੀ ਕਰ ਸਕਦੇ ਹੋ ਜੇ ਤੁਹਾਡਾ ਪਤੀ ਸਰੀਰਕ ਜਾਂ ਮਾਨਸਿਕ ਤੌਰ ਤੇ ਇੰਨਾਂ ਅੱਤਿਆਚਾਰੀ (ਦੁਰਵਿਹਾਰ ਕਰਨ ਵਾਲਾ) ਹੈ ਕਿ ਤੁਸੀਂ ਹੁਣ ਇਕੱਠੇ ਨਹੀਂ ਰਹਿ ਸਕਦੇ।
ਬਦਕਾਰੀ ਜਾਂ ਅੱਤਿਆਚਾਰ ਦੀ ਸੂਰਤ ਵਿੱਚ, ਤੁਹਾਨੂੰ ਤਲਾਕ ਪਰਵਾਨ ਕੀਤੇ ਜਾਣ ਤੋਂ ਪਹਿਲਾਂ ਇੱਕ ਸਾਲ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਪਰ ਇੰਨ੍ਹਾਂ ਕਿਸਮਾਂ ਦੇ ਕੇਸਾਂ ਵਾਸਤੇ ਤੁਹਾਨੂੰ ਬਦਕਾਰੀ ਜਾਂ ਅੱਤਿਆਚਾਰ/ਦੁਰਵਿਹਾਰ ਦਾ ਸਬੂਤ ਦਿਖਾਉਣਾ ਪਏਗਾ, ਅਤੇ ਇਹ ਕੇਸ ਨੂੰ ਜਿਆਦਾ ਜਟਿਲ ਅਤੇ ਮਹਿੰਗਾ ਬਣਾ ਦਿੰਦਾ
8
flew— Family Law Education for Women