Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਭਾਸ਼ਾ ਬਾਰੇ ਕੀ ਜਾਣਕਾਰੀ ਹੈ?

ਜੇ ਤੁਸੀਂ ਅੰਗ੍ਰੇਜੀ ਜਾਂ ਫਰੈਂਚ ਨਹੀਂ ਬੋਲਦੇ ਹੋ, ਤਾਂ ਤੁਹਾਨੂੰ ਕੁਝ ਉਪਲਬਧ ਸੇਵਾਵਾਂ ਨੂੰ ਵਰਤਨ ਵਿੱਚ ਮੁਸ਼ਕਿਲ ਹੋ ਸਕਦੀ ਹੈ।

  • ਕੁਝ ਥਾਵਾਂ 'ਤੇ ਤਰਜਮਾਕਾਰ ਮੌਜੂਦ ਹੁੰਦੇ ਹਨ, ਜਿਵੇਂ ਕਿ ਵੱਡੇ ਹਸਪਤਾਲਾਂ ਵਿੱਚ ਜਾਂ ਬਹੁ-ਸੱਭਿਆਚਾਰਕ ਕੇਂਦਰਾਂ ਵਿੱਚ। ਕਈ ਵਾਰ ਇਹ ਸੇਵਾ ਮੁਫ਼ਤ ਹੁੰਦੀ ਹੈ। ਸੰਬੰਧਤ ਸਟਾਫ਼ ਨੂੰ ਪੁੱਛੋ ਕਿ ਕੀ ਉਹ ਇਹ ਸੇਵਾ ਮੁਹੱਈਆ ਕਰਦੇ ਹਨ ਅਤੇ ਕੀ ਇਸ ਲਈ ਕੋਈ ਖਰਚਾ ਦੇਣਾ ਪੈਂਦਾ ਹੈ।
  • ਜੇਕਰ ਤੁਹਾਡੀ ਭਾਸ਼ਾ ਵਿੱਚ ਕੰਮ ਕਰਨ ਵਾਲੇ ਕੋਈ ਤਰਜਮਾਕਾਰ ਨਹੀਂ ਹਨ, ਤਾਂ ਤੁਸੀਂ ਮੁਲਾਕਾਤ 'ਤੇ ਕਿਸੇ ਅਜਿਹੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨਾਲ ਜਾਣ ਦੀ ਚੋਣ ਕਰ ਸਕਦੇ ਹੋ ਜਿਸ ਨਾਲ ਤੁਸੀਂ ਅਰਾਮਦਾਇਕ ਮਹਿਸੂਸ ਕਰਦੇ ਹੋ। ਉਹ ਤੁਹਾਡੀ ਸਿਹਤ ਦੀ ਦੇਖਭਾਲ ਮੁਹੱਈਆ ਕਰਨ ਵਾਲੇ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ/ ਸਕਦੀ ਹੈ।
  • ਜੇਕਰ ਤੁਹਾਨੂੰ ਕੋਈ ਮੈਡੀਕਲ ਸਮੱਸਿਆ ਹੈ ਜਾਂ ਫਿਰ ਤੁਸੀਂ ਬੀਮਾਰ ਹੋ, ਤਾਂ ਤੁਸੀਂ ਟੈਲੀਹੈਲਥ ਓਨਟੈਰੀਓ ਨੂੰ (1-866-797-0000) ਫ਼ੋਨ ਕਰ ਸਕਦੇ ਹੋ ਅਤੇ ਨਰਸ ਨਾਲ ਗੱਲ ਕਰਨ ਵਿੱਚ ਮਦਦ ਲਈ ਕਿਸੇ ਤਰਜਮਾਕਾਰ ਦੀ ਮੰਗ ਕਰ ਸਕਦੇ ਹੋ। ਇਸ ਸੇਵਾ ਨੂੰ ਵਰਤਣ ਲਈ ਤੁਹਾਨੂੰ ਕਿਸੇ ਓਨਟੈਰੀਓ ਹੈਲਥ ਕਾਰਡ ਜਾਂ ਬੀਮੇ ਦੀ ਲੋੜ ਨਹੀਂ ਹੁੰਦੀ। ਇਹ ਮੁਫ਼ਤ ਹੈ।
  • ਜਿਆਦਾਤਰ ਸੈਟਲਮੈਂਟ ਏਜੰਸੀਆਂ ਤਰਜਮਾਕਾਰੀ ਸੇਵਾ ਵਿੱਚ ਮਦਦ ਮੁਹੱਈਆ ਕਰਦੀਆਂ ਹਨ। ਵਧੇਰੇ ਜਾਣਕਾਰੀ ਲਈ ਅਤੇ ਸਥਾਨਕ ਸੰਪਰਕ ਲੱਭਣ ਲਈ www.settlement.org ਤੇ "ਸਰਵਿਸਿਜ਼ ਨਿਯਰ ਮੀ" ਹੇਠਾਂ ਦੇਖੋ।
A smiling female patient in a red top is talking to a smiling male doctor in a white coat holding a clipboard.
A smiling female patient in a red top is talking to a smiling male doctor in a white coat holding a clipboard.

ਨਵੇਂ ਦੇਸ਼ ਵਿੱਚ ਜਨਮ ਦੇਣਾ - ਲੋੜੀਂਦੀ ਮਦਦ ਪ੍ਰਾਪਤ ਕਰਨਾ

4