Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਬਾਹਰ ਸੁਰੱਖਿਅਤ ਰਹੋ

ਸਾਨੂੰ ਸਾਰਿਆਂ ਨੂੰ ਜਿੰਨਾ ਵੱਧ ਤੋਂ ਵੱਧ ਸੰਭਵ ਹੋਵੇ, ਲਗਾਤਾਰ ਘਰ ਹੀ ਰਹਿਣਾ ਚਾਹੀਦਾ ਹੈ। ਜਦੋਂ ਤੁਸੀਂ ਬਾਹਰ ਹੁੰਦੇ ਹੋ, ਕਿਰਪਾ ਕਰਕੇ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਦੇ ਨਿਰਦੇਸ਼ ਦਾ ਪਾਲਣ ਕਰੋ।

Icon showing two people standing 2 meters apart.
Icon showing two people standing 2 meters apart.

ਦੂਜੇ ਲੋਕਾਂ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ

ਦੂਜੇ ਲੋਕਾਂ ਤੋਂ 2 ਮੀਟਰ ਦੂਰ ਰੱਖੋ। ਤੁਸੀਂ ਕਸਰਤ ਸਮੇਤ ਘਰ ਦੇ ਬਾਹਰ ਵਧੇਰੇ ਸਮਾਂ ਬਿਤਾਉਣ ਦਾ ਅਨੰਦ ਲੈ ਸਕਦੇ ਹੋ ਪਰ ਤੁਹਾਨੂੰ ਉਨ੍ਹਾਂ ਲੋਕਾਂ ਤੋਂ 2 ਮੀਟਰ ਦੀ ਦੂਰੀ 'ਤੇ ਰਹਿਣ ਦੀ ਜ਼ਰੂਰਤ ਹੈ ਜੋ ਤੁਹਾਡੇ ਪਰਿਵਾਰ ਵਿੱਚ ਨਹੀਂ ਹਨ।

Icon showing hands washing.
Icon showing hands washing.

ਆਪਣੇ ਹੱਥਾਂ ਅਤੇ ਚਹਿਰੇ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਾਫ਼ ਰੱਖੋ

ਆਪਣੇ ਹੱਥਾਂ ਨੂੰ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਦੀ ਵਰਤੋਂ ਕਰਕੇ ਧੋਵੋ ਅਤੇ ਆਪਣੇ ਚਹਿਰੇ ਨੂੰ ਹੱਥ ਲਗਾਉਣ ਤੋਂ ਬਚੋ।

Icon showing two people standing close together.
Icon showing two people standing close together.

ਲੋਕਾਂ ਦੇ ਨਾਲ ਆਮ੍ਹੋ-ਸਾਮ੍ਹਣੇ ਹੋਣ ਤੋਂ ਬਚੋ ਜੇ ਉਹ ਤੁਹਾਡੇ ਘਰ ਦੇ ਬਾਹਰ ਹਨ। ਜੇ ਤੁਸੀਂ ਕਿਸੇ ਵਿਅਕਤੀ ਵੱਲ ਮੂੰਹ ਕਰਕੇ ਖੜ੍ਹੇ ਹੋਣ ਦੀ ਬਜਾਏ ਇੱਕ ਪਾਸੇ ਰਹਿੰਦੇ ਹੋ ਤਾਂ ਤੁਸੀਂ ਸੰਕ੍ਰਮਣ ਦਾ ਜੋਖਮ ਘਟਾ ਸਕਦੇ ਹੋ।

Icon showing a group of people with a red cross over them.
Icon showing a group of people with a red cross over them.

ਭੀੜ-ਭਾੜ ਤੋਂ ਬਚੋ

ਜੇ ਕੋਈ ਇਲਾਕਾ ਬਹੁਤ ਭੀੜ-ਭਾੜ ਵਾਲਾ ਨਜ਼ਰ ਆਉਂਦਾ ਹੈ ਤਾਂ ਇੱਥੇ ਨਾ ਜਾਓ ਅਤੇ ਥੋੜ੍ਹੇ ਲੋਕਾਂ ਵਾਲੀ ਕਿਸੇ ਹੋਰ ਥਾਂ 'ਤੇ ਜਾਓ।

Icon showing a bicycle.
Icon showing a bicycle.

ਜੇ ਤੁਹਾਨੂੰ ਸਫ਼ਰ ਕਰਨਾ ਪੈਂਦਾ ਹੈ

ਜਿੱਥੇ ਸੰਭਵ ਹੋਵੇ, ਤੁਹਾਨੂੰ ਪੈਦਲ ਜਾਂ ਸਾਈਕਲ ਰਾਹੀਂ ਜਾਣਾ ਚਾਹੀਦਾ ਹੈ। ਜੇ ਤੁਹਾਨੂੰ ਸਰਕਾਰੀ ਆਵਾਜਾਈ ਸਾਧਨ ਦੀ ਵਰਤੋਂ ਕਰਨੀ ਪੈਂਦੀ ਹੈ, ਤਾਂ ਤੁਹਾਨੂੰ ਵਿਅਸਤ ਸਮੇਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਵਾਸਤੇ:

www.warwickshire.gov.uk/coronavirus

Safe outside guidance - Punjabi

Warwickshire
County Council