Benchmarks
View scores and output across OCR models spanning many document categories.
Want to run these evals on your own documents?
Talk to Salesਦਾ ਔਫ ਟੁ ਸਕੂਲ ਟੂਲ
ਇਹ ਕੀ ਹੈ?
ਇਹ ਬੱਚੇ ਨੂੰ ਉਸਦੇ ਡੇਕੇਅਰ ਜਾਂ ਘਰੇਲੂ ਮਾਹੌਲ ਵਿੱਚ ਧਿਆਨ ਨਾਲ ਦੇਖਣ ਤੋਂ ਬਾਅਦ, ਉਸ ਦੇ ਵਿਕਾਸ ਲਈ ਇਕ ਸੰਖੇਪ ਵਿਵਰਣ ਪ੍ਰਦਾਨ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਟੂਲ ਹੈ।
ਇਸ ਸੰਖੇਪ ਵਿਵਰਣ ਵਿੱਚ ਬੱਚੇ ਦੇ ਮਜ਼ਬੂਤ ਪਹਿਲੂਆਂ ਅਤੇ ਖਾਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਸਨੈਪਸ਼ਾਟ ਸ਼ਾਮਲ ਹੁੰਦੇ ਹਨ।
ਇਸ ਟੂਲ ਨੂੰ CASIOPE ਦੀ ਟੀਮ ਦੁਆਰਾ ਤਿਆਰ ਕੀਤਾ ਗਿਆ ਸੀ।
ਇਸ ਦਾ ਉਦੇਸ਼ ਕੀ ਹੈ?
ਤੁਹਾਡੇ ਬੱਚੇ ਲਈ
ਅਜਿਹੇ ਢੰਗ ਨਾਲ ਉਸ ਦੇ ਨਵੇਂ ਮਾਹੌਲ (ਸਕੂਲ) ਵਿੱਚ ਉਸ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਜੋ ਉਸ ਦੇ ਮਜ਼ਬੂਤ ਪਹਿਲੂਆਂ ਅਤੇ ਲੋੜਾਂ ਦਾ ਸਤਿਕਾਰ ਕਰਦਾ ਹੈ।
• ਤੁਹਾਡੇ ਲਈ
ਤੁਹਾਡੇ ਬੱਚੇ ਦੇ ਟੀਚਰ ਦੇ ਨਾਲ ਤੁਹਾਡੇ ਸਬੰਧ ਅਤੇ ਸਾਂਝੇਦਾਰੀ ਨੂੰ ਸਥਾਪਿਤ ਕਰਨਾ।
• ਟੀਚਰ ਲਈ
- ਬੱਚੇ ਨੂੰ ਜਾਣਨ ਲਈ।
- ਤੁਹਾਡੇ ਬੱਚੇ ਦੀਆਂ ਲੋੜਾਂ ਅਤੇ ਮਜ਼ਬੂਤ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਗਤੀਵਿਧੀਆਂ ਦੀ ਯੋਜਨਾ ਕਰਨ ਲਈ।
ਇਸ ਨੂੰ ਕੌਣ ਭਰਦਾ ਹੈ?
ਤੁਹਾਡੇ ਬੱਚੇ ਦਾ ਸਿੱਖਿਅਕ ਜਾਂ ਕੌਂਸਲਰ ਇਸ ਨੂੰ ਭਰਦਾ ਹੈ ਅਤੇ ਤੁਹਾਨੂੰ ਇਸ ਦੀਆਂ ਦੋ ਨਕਲਾਂ ਦਿੰਦਾ ਹੈ।
1. ਤੁਸੀਂ ਇੱਕ ਨਕਲ ਨੂੰ ਆਪਣੇ ਕੋਲ ਰੱਖੋ।
2. ਤੁਸੀਂ ਮਈ ਦੇ ਅੰਤ 'ਤੇ/ਜੂਨ ਦੀ ਸ਼ੁਰੂਆਤ ਵਿੱਚ ਪੇਰੈਂਟ-ਟੀਚਰ ਮੀਟਿੰਗ ਵਿੱਚ ਆਪਣੇ ਬੱਚੇ ਦੇ ਟੀਚਰ ਨੂੰ ਇੱਕ ਨਕਲ ਵਾਪਸ ਕਰੋਗੇ।
ਜੇ ਤੁਹਾਡੇ ਕੋਈ ਸਵਾਲ ਜਾਂ ਟਿੱਪਣੀਆਂ ਹੋਣ ਤਾਂ ਕਿਰਪਾ ਕਰਕੇ ਆਪਣੇ ਬੱਚੇ ਦੇ ਡੇਕੇਅਰ ਸੈਂਟਰ ਜਾਂ ਕੌਂਸਲਰ ਦੇ ਨਾਲ ਸੰਪਰਕ ਕਰਨ ਵਿੱਚ ਨਾ ਹਿਚਕਿਚਾਓ।
OPAL-Depliant_punjabi.indd 1
2013-12-02 17:46