Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1
Canadian Food Inspection Agency logo
Canadian Food Inspection Agency logo

Canadian Food
Inspection Agency

Agence canadienne
d'inspection des aliments

  • ਤਸਦੀਕ ਕਰੋ ਕਿ ਤੁਹਾਡੇ ਵੱਲੋਂ ਭੇਜਿਆ ਜਾਣ ਵਾਲਾ ਭੋਜਨ ਉਤਪਾਦ ਬਰਾਮਦਕਾਰੀ ਦੇ ਸਰਟੀਫਿਕੇਟ ਅਤੇ ਸਾਮਾਨ ਭੇਜਣ ਦੇ ਹੋਰਨਾਂ ਦਸਤਾਵੇਜ਼ਾਂ ਵਿੱਚ ਦਿੱਤੀ ਗਈ ਜਾਣਕਾਰੀ ਨਾਲ ਮੇਲ ਖਾਂਦਾ ਹੋਵੇ
  • ਤੁਹਾਡੇ ਕੋਲ ਉਨ੍ਹਾਂ ਵਿਅਕਤੀਆਂ ਦੀ ਸੰਪਰਕ ਜਾਣਕਾਰੀ ਹੋਵੇ ਜਿਨ੍ਹਾਂ ਨੇ ਭੋਜਨ ਤਿਆਰ ਕੀਤਾ ਹੈ, ਅਤੇ ਜੋ ਤੁਹਾਡੇ ਭੋਜਨ ਉਤਪਾਦਾਂ ਨੂੰ ਦਰਾਮਦ ਕਰ ਰਹੇ ਹਨ

ਆਪਣੀ ਵਿਦੇਸ਼ੀ ਮੰਡੀ ਬਾਰੇ ਜਾਣਨਾ

  • ਬਰਾਮਦ ਕਰਨ ਵਾਲੇ ਦੇਸ਼ ਦੀਆਂ ਸ਼ਰਤਾਂ ਬਾਰੇ ਪਤਾ ਰੱਖੋ
  • ਯਕੀਨੀ ਬਣਾਓ ਕਿ ਤੁਸੀਂ ਖਾਸ ਮੰਡੀਆਂ ਦੇ ਪਾਤਰ ਹੋਵੋਂ ਅਤੇ ਤੁਹਾਡੇ ਭੋਜਨ ਦੇ ਹਾਲੇ ਕੈਨੇਡਾ ਵਿੱਚ ਮੌਜੂਦ ਹੋਣ ਦੌਰਾਨ ਤੁਸੀਂ ਸੀ.ਐੱਫ.ਆਈ.ਏ. (CFIA) ਤੋਂ ਮੁਆਇਨੇ ਅਤੇ ਪ੍ਰਮਾਣੀਕਰਨ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹੋਣ

ਇਸ ਦੇ ਨਾਲ-ਨਾਲ ਤੁਹਾਨੂੰ ਹੇਠ ਲਿਖੇ ਤਰੀਕਿਆਂ ਨਾਲ ਭੋਜਨ ਸੁਰੱਖਿਅਤ ਰੱਖਣਾ ਪੈ ਸਕਦਾ ਹੈ:

ਹਿਫ਼ਾਜ਼ਤੀ ਕਦਮਾਂ ਦੀ ਇੱਕ ਯੋਜਨਾ ਲਿਖਣਾ - ਲਿਖ ਲਵੋ ਅਤੇ ਬਾਕਾਇਦਗੀ ਨਾਲ ਪੜ੍ਹਚੋਲਦੇ ਰਹੋ ਕਿ:

  • ਸਾਰੇ ਸਰਟੀਫਿਕੇਟ ਅਤੇ ਭੋਜਨ ਬਾਹਰ ਭੇਜਣ ਵਾਲੇ ਦਸਤਾਵੇਜ਼ ਤੁਹਾਡੇ ਕੋਲ ਹੋਣ
  • ਭੋਜਨ ਦੀ ਹਿਫ਼ਾਜ਼ਤ ਦੇ ਕਦਮ ਲਾਗੂ ਕੀਤੇ ਹੋਣ
  • ਸ਼ਿਕਾਇਤਾਂ ਦੇ ਨਿਪਟਾਰੇ ਅਤੇ ਭੋਜਨ ਵਾਪਸ ਮੰਗਵਾਉਣ ਦੇ ਜ਼ਾਬਤੇ ਤੈਅ ਹੋਣ
  • ਤੁਸੀਂ ਇਹ ਗੱਲ ਪੱਕੀ ਕਰ ਲਈ ਹੈ ਕਿ ਤੁਹਾਡੀ ਯੋਜਨਾ ਮਿੱਥੇ ਅਨੁਸਾਰ ਚੱਲ ਰਹੀ ਹੈ

ਹਿਫ਼ਾਜ਼ਤੀ ਕਦਮਾਂ ਦੀ ਇੱਕ ਯੋਜਨਾ ਜਾਂ ਪੀ.ਸੀ.ਪੀ. ਦੱਸਦੀ ਹੈ ਕਿ ਬਰਾਮਦਕਾਰ ਵਜੋਂ ਤੁਸੀਂ ਆਪਣੇ ਵੱਲੋਂ ਬਰਾਮਦ ਕੀਤੇ ਜਾਣ ਵਾਲੇ ਭੋਜਨ ਨਾਲ ਸੰਬੰਧਤ ਜ਼ੋਖਮਾਂ ਨੂੰ ਸਮਝਦੇ ਹੋ। ਇਸ ਵਿੱਚ ਤੁਹਾਡੇ ਵੱਲੋਂ ਬਰਾਮਦ ਕੀਤੇ ਜਾਣ ਵਾਲੇ ਭੋਜਨ 'ਤੇ ਲਾਗੂ ਹਿਫ਼ਾਜ਼ਤੀ ਕਦਮ ਤੈਅ ਕੀਤੇ ਅਤੇ ਉਨ੍ਹਾਂ ਕਦਮਾਂ ਬਾਰੇ ਦੱਸਿਆ ਹੁੰਦਾ ਹੈ ਜੋ ਤੁਸੀਂ ਇਨ੍ਹਾਂ ਜ਼ੋਖਮਾਂ ਨੂੰ ਕਾਬੂ ਵਿੱਚ ਰੱਖਣ ਲਈ ਚੁੱਕ ਰਹੇ ਹੁੰਦੇ ਹੋ। ਐੱਸ.ਐੱਫ.ਸੀ.ਆਰ. ਦੀਆਂ ਸ਼ਰਤਾਂ ਮੁਤਾਬਕ ਬਰਾਮਦ ਕੀਤਾ ਜਾਣ ਵਾਲਾ ਭੋਜਨ ਕਿਸੇ ਲਸੰਸ-ਧਾਰਕ ਵੱਲੋਂ ਤਿਆਰ ਕੀਤਾ ਜਾਵੇ। ਜੇ ਤੁਹਾਨੂੰ ਸੀ.ਐੱਫ.ਆਈ.ਏ. ਤੋਂ ਬਰਾਮਦ ਦਾ ਸਰਟੀਫਿਕੇਟ ਲੈਣਾ ਪਵੇ ਤਾਂ ਤੁਹਾਨੂੰ ਲਸੰਸ ਦੇ ਨਾਲ-ਨਾਲ ਇੱਕ ਲਿਖਤੀ ਪੀ.ਸੀ.ਪੀ. ਦੀ ਲੋੜ ਵੀ ਪਵੇਗੀ।

ਸ੍ਰੋਤ ਪਤਾ ਲਾਉਣ ਦੀ ਯੋਗਤਾ ਦਾ ਸਜੀਵ ਸਾਧਨ ਵਰਤਦਿਆਂ ਪਤਾ ਲਾਉ ਕਿ ਤੁਹਾਡੇ 'ਤੇ ਸ੍ਰੋਤ ਪਤਾ ਲਾਉਣ ਦੀਆਂ ਕਿਹੜੀਆਂ ਸ਼ਰਤਾਂ ਕਦੋਂ ਲਾਗੂ ਹੁੰਦੀਆਂ ਹਨ। ਇਸ ਨੂੰ ਸਿਰਫ 5 ਮਿੰਟ ਲੱਗਣਗੇ।

3. ਸ੍ਰੋਤ ਪਤਾ ਲਾਉਣ ਦੀ ਕਾਬਲੀਅਤ

ਐੱਸ.ਐੱਫ.ਸੀ.ਆਰ. ਤਹਿਤ ਤੁਹਾਨੂੰ ਇਸ ਬਾਰੇ ਸਪਸ਼ਟ ਅਤੇ ਪੜ੍ਹੇ ਜਾ ਸਕਣ ਵਾਲੇ ਰਿਕਾਰਡ ਰੱਖਣੇ ਪੈਂਦੇ ਹਨ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਤੁਸੀਂ ਭੋਜਨ ਕਿਸ ਤੋਂ ਲਿਆ ਅਤੇ ਕਿਸ ਨੂੰ ਦਿੱਤਾ। ਇਸ ਨਾਲ ਕਿਸੇ ਉਤਪਾਦ ਨੂੰ ਵਾਪਸ ਮੰਗਵਾਏ ਜਾਣ ਦੀ ਸੂਰਤ ਵਿੱਚ ਵਿਦੇਸ਼ੀ ਹਮਰੁਤਬਾਵਾਂ ਨੂੰ ਇਤਲਾਹ ਦੇਣ ਵਿੱਚ ਲੱਗਣ ਵਾਲੇ ਸਮੇਂ ਵਿੱਚ ਨਿੱਗਰ ਕਮੀ ਆ ਸਕਦੀ ਹੈ।

ਹਿਫ਼ਾਜ਼ਤੀ ਕਦਮਾਂ ਦੀ ਯੋਜਨਾ ਦਾ ਸਜੀਵ ਸਾਧਨ ਵਰਤਦਿਆਂ ਪਤਾ ਲਾਉ ਕਿ ਜੇ ਤੁਹਾਨੂੰ ਹਿਫ਼ਾਜ਼ਤੀ ਕਦਮਾਂ ਦੀ ਯੋਜਨਾ ਦੀ ਲੋੜ ਪਈ ਤਾਂ ਕਦੋਂ ਪਵੇਗੀ। ਇਸ ਨੂੰ ਸਿਰਫ 5 ਮਿੰਟ ਲੱਗਣਗੇ।

Canadā