Benchmarks
View scores and output across OCR models spanning many document categories.
Want to run these evals on your own documents?
Talk to Salesਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਵਕਤਾ: ਇਸ ਲੜਕੇ ਪਾਸ ਨਵ-ਕੰਬਲ (ਨਵਾਂ ਕੰਬਲ) ਹੈ।
ਛਲੀਆ: ਇਸ ਲੜਕੇ ਪਾਸ ਨੌ ਕੰਬਲ ਨਹੀਂ ਬਲਕਿ ਇਕ ਹੀ ਕੰਬਲ ਹੈ।
ਇੱਥੇ ‘ਨਵ’ ਦੀ ਵਰਤੋਂ ਵਕਤਾ ਦੁਆਰਾ ‘ਨਵਾਂ’ ਦੇ ਅਰਥਾਂ ਵਿਚ ਕੀਤੀ ਗਈ ਹੈ ਜਦਕਿ ਛਲੀਆ ਉਸ ਦੀ ਵਰਤੋਂ, ਜਾਣ ਬੁੱਝ ਕੇ, ਸੰਖਿਆ ‘ਨੌ’ ਦੇ ਅਰਥਾਂ ਵਿਚ ਕਰਦਾ ਹੈ।
ਸਾਮਾਨ੍ਯ ਛਲ: ਸਾਮਾਨ੍ਯ ਛਲ ਵਿਚ ਕਿਸੇ ਚੀਜ਼ ਨੂੰ ਅਸੰਭਵ ਸਮਝਿਆ ਜਾਂਦਾ ਹੈ ਜਦ ਕਿ ਅਸਲ ਵਿਚ ਇਹ ਸੰਭਵ ਹੁੰਦੀ ਹੈ ਜੇਕਰ ਇਸ ਨੂੰ ਕਿਸੇ ਵਿਸ਼ਾਲ ਜਾਤਿ (ਸਾਮਾਨ੍ਯ) ਦੇ ਇਕ ਹਿੱਸੇ ਦੇ ਆਧਾਰ ‘ਤੇ ਲਿਆ ਜਾਵੇ। ਜਿਵੇਂ,
ਵਾਦੀ: ਇਹ ਬ੍ਰਾਹਮਣ ਬੜਾ ਵਿਦਵਾਨ ਹੈ।
ਵਿਵਾਦੀ: ਇਕੱਲੇ ਬ੍ਰਾਹਮਣ ਹੋਣ ਦਾ ਭਾਵ ਵਿਦਵਾਨ ਨਹੀਂ ਹੋ ਸਕਦਾ ਕਿਉਂਕਿ ਬਹੁਤ ਸਾਰੇ ਬ੍ਰਾਹਮਣ ਐਸੇ ਵੀ ਹਨ ਜੋ ਵਿਦਵਾਨ ਨਹੀਂ ਹਨ।
ਇੱਥੇ ਵਿਵਾਦੀ ਨੂੰ ਛਲੀਆ ਕਿਹਾ ਜਾਏਗਾ ਕਿਉਂਕਿ ਉਹ ਪੂਰੀ ਤਰ੍ਹਾਂ ਜਾਣਦਾ ਹੈ ਕਿ ਵਿਦਵਾਨ ਹੋਣ ਦਾ ਭਾਵ ਸਮੁੱਚੀ ਬ੍ਰਾਹਮਣ ਜਾਤਿ ਦਾ ਵਿਦਵਾਨ ਹੋਣਾ ਨਹੀਂ ਹੈ, ਪ੍ਰੰਤੂ ਇਕ ਵਿਸ਼ੇਸ਼ “ਇਹ” ਬ੍ਰਾਹਮਣ ਨੂੰ ਵਿਦਵਾਨ ਕਿਹਾ ਗਿਆ ਹੈ।
ਉਪਚਾਰ ਛਲ: ਉਪਚਾਰ ਛਲ ਉਹ ਹੈ ਜਿਸ ਵਿਚ ਕਿਸੇ ਸ਼ਬਦ ਦੇ ਸਾਬਦਿਕ ਅਰਥਾਂ ਨੂੰ ਲੈ ਕੇ ਉਸ ਸ਼ਬਦ ਦੇ ਸਹੀ ਅਰਥਾਂ ਨੂੰ ਅਸਵੀਕਾਰ ਕੀਤਾ ਜਾਵੇ ਜਦ ਕਿ ਉਸ ਦੀ ਵਰਤੋਂ ਇਕ ‘ਰੂਪਕ’ ਤੌਰ ‘ਤੇ ਕੀਤੀ ਗਈ ਹੋਵੇ। ਜਿਵੇਂ,
ਵਾਦੀ: “(ਮਕਾਨ) ਦੀ ਪੈੜ ਤੋਂ ਚੀਕ ਆਈ।”
ਵਿਵਾਦੀ: “ਪੈੜ ਤੋਂ ਚੀਕ ਆ ਹੀ ਨਹੀਂ ਸਕਦੀ ਕਿਉਂਕਿ ਉਹ ਤਾਂ ਬੇਜਾਨ ਹੈ।”
ਇੱਥੇ ਵਿਵਾਦੀ ਨੂੰ ਛਲੀਆ ਸਮਝਿਆ ਜਾਏਗਾ ਕਿਉਂਕਿ ਉਹ ਪੂਰੀ ਤਰ੍ਹਾਂ ਜਾਣਦਾ ਹੈ ਕਿ ਇਸ ਸੰਦਰਭ ਵਿਚ ਪੈੜ ਦਾ ਅਰਥ ਕੀ ਹੈ, ਅਤੇ ਪੈੜ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜੋ ਪੈੜ ਉੱਪਰ ਖੜ੍ਹੇ ਹਨ ਨਾ ਕਿ ਪੈੜ ਚੀਕ ਰਹੀ ਹੈ।
ਜਾਤਿ
ਵਾਦ-ਵਿਵਾਦ ਵਿਚ ਕਿਸੇ ਪ੍ਰਸ਼ਨ ਦਾ ਗਲਤ ਜਾਂ ਮਿਥਿਆ (ਝੂਠਾ) ਉੱਤਰ (ਮਿਥਿਆ-ਉੱਤਰ ਜਾਂ ਮਿਥੀਓਤਰ) ਪੇਸ਼ ਕਰਨ ਨੂੰ ਜਾਤਿ ਕਿਹਾ ਜਾਂਦਾ ਹੈ। ਕਈ ਸੰਪ੍ਰਦਾਇਆਂ ਦਾ ਮਤ ਹੈ ਕਿ ਕਿਸੇ ਬਹਿਸ ਵਿਚ, ਪ੍ਰਸਤਾਵ ਦਾ ਖੰਡਨ ਕਰਨ ਲਈ ਬੇਅੰਤ ਕਿਸਮ ਦੀਆਂ ਜਾਤੀਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਪਰ ਨਿਆਇ-ਸੂਤਰ ਵਿਚ ਚੌਵੀ ਕਿਸਮ ਦੀਆਂ ਜਾਤੀਆਂ (ਮਿਥੀਓਤਰ) ‘ਤੇ ਚਰਚਾ ਕੀਤੀ ਗਈ ਹੈ। ਜਾਤਿ ਦਾ ਸੰਬੰਧ ਉਸ ਤੁਲਰੂਪੀ ਪ੍ਰਤਿਉੱਤਰ (ਮੋੜਵੇਂ ਉੱਤਰ) ਵਿਰੋਧਤਾ ਨਾਲ ਹੈ ਜੋ ਕੇਵਲ ਸਮਰੂਪਤਾ ਜਾਂ ਅਸਮਰੂਪਤਾ ‘ਤੇ ਹੀ ਆਧਾਰਤ ਹੋਵੇ। ਜਿਵੇਂ,
ਵਾਦੀ: “ਆਤਮਾ ਕ੍ਰਿਆਰਹਿਤ ਹੈ ਕਿਉਂਕਿ ਇਹ ਆਕਾਸ਼ ਵਾਂਗ ਸਰਵ-ਵਿਆਪਕ ਹੈ।”
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
10 ਕੁੱਲ 11