Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ

ਪੰਜਵੀਂ ਬੋਰਡ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਵਾਲੇ ਅਧਿਆਪਕਾਂ ਸਮੇਤ ਸਮੁੱਚੇ ਅਮਲੇ ਵੱਲੋਂ ਕੀਤਾ

ਜਾ ਰਿਹਾ ਹੈ ਸਲਾਘਾਯੋਗ ਕੰਮ

ਫਾਜ਼ਿਲਕਾ 19 ਮਾਰਚ

ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੰਜਵੀਂ ਜਮਾਤ ਦੀ ਲਈ ਜਾ ਰਹੀ ਬੋਰਡ ਦੀ ਪ੍ਰੀਖਿਆ ਦੌਰਾਨ ਸਮੂਹ ਅਧਿਆਪਕ ਵਰਗ ਵੱਲੋਂ ਆਪਣੀ ਡਿਊਟੀ ਸਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ। ਹਰ ਕਲੱਸਟਰ ਦੇ ਸੀਐਚਟੀ ਵੱਲੋਂ ਆਪਣੇ ਕਲੱਸਟਰ ਦੇ ਸਕੂਲਾਂ ਦਾ ਪੇਪਰਾਂ ਸਬੰਧੀ ਸਾਰਾ ਕੰਮ ਪੇਪਰ ਵੰਡਣ ਤੋ ਮਾਰਕਿੰਗ ਤੱਕ ਦਾ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਕੰਪਿਊਟਰ ਦੀ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਦੀ ਡਿਊਟੀ ਮਾਰਕਿੰਗ ਤੋ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਦੀ ਹੈ। ਜਿਕਰਯੋਗ ਹੈ ਕਿ ਵਿਭਾਗ ਦੀਆ ਹਦਾਇਤਾਂ ਅਨੁਸਾਰ ਪੇਪਰ ਵਾਲੇ ਦਿਨ ਹੀ ਇਹ ਸਾਰਾ ਕੰਮ ਨਿਪਟਾਉਣਾ ਹੁੰਦਾ ਹੈ। ਇਸ ਲਈ ਇਹ ਅਧਿਆਪਕ ਦੇਰ ਸ਼ਾਮ ਤੱਕ ਉਕਤ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਪਟਾਉਦੇ ਹਨ।

ਕਲੱਸਟਰ ਨੰਬਰ 3 ਤੋ ਸੀਐਚਟੀ ਪੁਸ਼ਪਾ ਕੁਮਾਰੀ ਦੀ ਅਗਵਾਈ ਵਿੱਚ ਅਧਿਆਪਕ ਅਨਿਲ ਜਾਸੂਜਾ ਅਤੇ ਨੀਰਜ ਕੁਮਾਰ, ਕਲੱਸਟਰ ਨੰਬਰ 1 ਤੋ ਇੰਚਾਰਜ ਸੀਐਚਟੀ ਰਿੰਪਲ ਡੋਡਾ, ਅਧਿਆਪਕ ਸੋਨੂੰ ਬਵੇਜਾ, ਸੰਜੀਵ ਗਰੋਵਰ ਅਤੇ ਦਇਆ ਨੰਦ, ਕਲੱਸਟਰ ਨੰ 2 ਤੋ ਸੀਐਚਟੀ ਤ੍ਰਿਪਤਾ ਰਾਣੀ, ਅਧਿਆਪਕ ਰਿੰਸੂ ਜਾਸੂਜਾ ਅਤੇ ਨਵਜੋਤ ਕੌਰ, ਕਲੱਸਟਰ ਕਰਨੀ ਖੇੜਾ ਤੋਂ ਸੀਐਚਟੀ ਹਨੂੰਮਾਨ ਰਾਮ, ਅਧਿਆਪਕ ਸਾਹਿਲ ਬਾਂਸਲ, ਕਲੱਸਟਰ ਜੰਡਵਾਲਾ ਖਰਤਾ ਤੋ ਸੀਐਚਟੀ ਅੰਜੂ ਰਾਣੀ, ਅਧਿਆਪਕ ਅਸ਼ੋਕ ਮਿੱਢਾ, ਮੈਡਮ ਸ਼ਿਖਾ ਕਮਰਾ ਅਤੇ ਰੁਪਿੰਦਰ ਕੌਰ ਕਲੱਸਟਰ ਸਲੇਮਸ਼ਾਹ ਤੋਂ ਸੀਐਚਟੀ ਪ੍ਰਵੀਨ ਕੌਰ, ਅਧਿਆਪਕ ਮਨੋਜ ਕੁਮਾਰ, ਅਮਿਤ ਛਾਬੜਾ, ਸਮੂਹ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਸਮੁੱਚੇ ਨਿਗਰਾਨ ਅਮਲੇ ਵੱਲੋਂ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।

A collage of four images showing educational activities during the pandemic. Top left: Two men wearing masks reviewing documents at a desk. Top right: A woman in a pink outfit interacting with two young girls wearing masks. Bottom left: A man wearing a mask sitting at a desk with a laptop. Bottom right: A classroom setting with students seated at desks and a teacher standing at the front, all wearing masks.