Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

Shikshan Sanshodhan: Journal of Arts, Humanities and Social Sciences
Monthly, Peer-Reviewed, Refereed, Indexed Journal
Volume - 6, Issue - 8, August - 2023

ISSN(o): 2581-6241
Impact Factor: 6.471
Publication Date: 15/08/2023

शिक्षण संशोधन

  • ਪਰੇਤ
  • ਸਾੜ੍ਹ-ਸਤੀ
  • ਪਾਤਸ਼ਾਹ
  • ਬਾਬਾ ਜਲਦੇਵ
  • ਨਿਰੱਲਜ
  • ਸਵਾਮੀ
  • ਰੱਬ ਜੀ ਥੱਲੇ ਆ ਜਾਓ

ਸਲਾਨਾ ਵੱਡੇ-ਵੱਡੇ ਸਮਾਗਮਾਂ ਵਿੱਚ ਪੂਰੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੁੰਦੀਆਂ, ਜਿਸ ਵਿੱਚ 10 ਤੋਂ 18 ਤੱਕ ਕਲਾਕਾਰ ਨਾਟਕਾਂ ਵਿੱਚ ਭਾਗ ਲੈਂਦੇ। ਇਹਨਾਂ ਤਰਕਸ਼ੀਲ ਮੇਲਿਆਂ ਨੇ ਨਵੀਆਂ ਸਕ੍ਰਿਪਟਾਂ ਤੇ ਨਵੇਂ ਨਿਰਦੇਸ਼ਕਾਂ ਨੂੰ ਜਨਮ ਦਿੱਤਾ।

(ਅ) ਲਘੂ ਨਾਟਕ

ਪੂਰੇ ਨਾਟਕ ਨੂੰ ਲਿਖਣ ਲਈ ਅਤੇ ਮੰਚਣ ਲਈ ਸਮੇਂ ਤੇ ਸਥਾਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਕਰਕੇ ਲਘੂ ਨਾਟਕ ਲਿਖਣ ਦੀ ਪਿਰਤ ਵਧੀ, ਜਿਸ ਨੂੰ ਸਮੇਟਣ ਵਿੱਚ ਘੱਟ ਸਮੇਂ ਤੇ ਘੱਟ ਕਲਾਕਾਰਾਂ ਨਾਲ ਸਿਰ ਜਾਂਦਾ ਹੈ ਜਿਸ ਪ੍ਰਵਿਰਤੀ ਅਧੀਨ ਨਿਮਨ ਲਿਖਤ ਤਰਕਸ਼ੀਲ ਨਾਟਕਾਂ ਦੀ ਸਿਰਜਣਾ ਹੋਈ;

  • ਦੇਵ ਪੁਰਸ਼ ਹਾਰ ਗਏ
  • ਬਾਂਝ
  • ਜਦੋਂ ਰੋਸ਼ਨੀ ਹੁੰਦੀ ਹੈ
  • ਸੋਨੇ ਦਾ ਹਿਰਨ
  • ਬੋਦੀ ਵਾਲਾ ਤਾਰਾ
  • ਵਿਆਹ ਦਾ ਭੂਤ
  • ਸੱਚ ਦਾ ਕਤਲ
  • ਆਦਮਖੋਰ
  • ਤਰਕ ਦੀ ਸਾਣ 'ਤੇ
  • ਰੱਬ ਇਕ ਗੋਰਖ ਧੰਦਾ

ਇਹਨਾਂ ਛੋਟੇ ਨਾਟਕਾਂ ਨੇ ਰੰਗਮੰਚ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ। ਪਿੰਡਾਂ ਦੇ ਥੜ੍ਹਿਆਂ, ਚੌਂਤਰਿਆਂ ਨੂੰ ਰੰਗਮੰਚ ਵਜੋਂ ਵਰਤਿਆ ਗਿਆ। ਪਿੰਡਾਂ ਵਿੱਚ ਛੋਟੀਆਂ-ਛੋਟੀਆਂ ਨਾਟਕ ਟੀਮਾਂ ਬਣਨ ਲੱਗੀਆਂ।

(ੲ) ਇਕਾਂਗੀ ਨਾਟਕ

ਤਰਕਸ਼ੀਲ ਇਕਾਈਆਂ ਦੇ ਵਾਧੇ ਨਾਲ ਪ੍ਰੋਗਰਾਮਾਂ ਦੀ ਗਿਣਤੀ ਵਧ ਗਈ, ਤਰਕਸ਼ੀਲ ਮੇਲਿਆਂ ਦੀ ਗਿਣਤੀ ਵਧਣ ਨਾਲ ਤਰਕਸ਼ੀਲ ਨਾਟਕਾਂ ਦੀ ਮੰਗ ਵੀ ਵਧੀ। ਜਿਸ ਲਈ ਇਕਾਂਗੀ ਨਾਟ ਰੂਪ ਵਧੇਰੇ ਸੌਖਾ ਸੀ ਕਿਉਂਕਿ ਇਕਾਂਗੀ ਨਾਟਕ ਲਿਖਣਾ, ਤਿਆਰ ਕਰਨਾ, ਘੱਟ ਪਾਤਰਾਂ ਦੀ ਮੰਗ ਆਦਿ ਸਾਰੀਆਂ ਸਮੱਸਿਆਵਾਂ-ਘਾਟਾਂ ਨੂੰ ਪੂਰੀਆਂ ਕਰਦਾ ਸੀ, ਇਸ ਕਰਕੇ ਲਗਭਗ ਬਹੁਤੇ ਨਾਟਕਕਾਰ ਇਕਾਂਗੀ ਰਚਣ ਵਿੱਚ ਸੌਖ ਮਹਿਸੂਸ ਕਰਦੇ ਸਨ। ਨਿਰਦੇਸ਼ਕ ਘੱਟ ਸਮੇਂ ਵਿੱਚ ਤਰਕਸ਼ੀਲ ਇਕਾਂਗੀ ਤਿਆਰ ਕਰਕੇ ਬਹੁਤੇ ਸ਼ੋਅ ਕਰ ਲੈਂਦੇ ਸਨ। ਕਲਾਕਾਰਾਂ ਦੀ ਸਮੱਸਿਆ, ਰਿਹਸਲ ਦੀ ਸਮੱਸਿਆ, ਵੱਡੇ ਨਾਟਕ ਦੇ ਸੈੱਟ ਆਦਿ ਦੀਆਂ ਸਮੱਸਿਆਵਾਂ ਦੇ ਝੰਜਟ ਤੋਂ ਮੁਕਤੀ ਇਹ ਸਭ ਕੁੱਝ ਛੋਟੇ ਨਾਟਕ ਲਿਖਣ ਵੱਲ ਪ੍ਰੇਰਿਤ ਕਰਦੀ ਸੀ।

ਤਰਕਸ਼ੀਲ ਇਕਾਂਗੀ:

  • ਸੁੱਕੀ ਕੁੱਖ
  • ਖੱਪਰ ਖਾਲੀ ਹੈ
  • ਓਪਰੀ ਸ਼ੈਅ
  • ਠੱਗ ਠੱਗੇ ਗਏ
  • ਸਮਾਂ ਮੰਗ ਕਰਦਾ ਹੈ
  • ਹਨੇਰੇ ਤੋਂ ਚਾਨਣ ਵੱਲ
  • ਛਲੇਡੇ
  • ਦੋਸ਼ੀ
  • ਬੰਦੇ ਖਾਣੀ
  • ਚੌਰਾ
  • ਮੈਂ ਨਾਸਤਿਕ ਕਿਉਂ ਹਾਂ
  • ਡੈਣ
  • ਸੁੰਨਾ ਵਿਹੜਾ

(ਸ) ਨੁੱਕੜ ਨਾਟਕ

ਲੋਕਾਂ ਦੀ ਗੱਲ ਲੋਕਾਂ ਤੱਕ ਸਿੱਧੇ ਤੇ ਸਰਲ ਰੂਪ ਵਿੱਚ ਪਹੁੰਚਾਉਣ ਦਾ ਅਮਲ ਨੁੱਕੜ ਨਾਟਕ ਹੈ।

ਤਤਕਾਲੀ ਘਟਨਾਵਾਂ ਨੂੰ ਇਕ ਸੂਤਰ ਵਿੱਚ ਪਰੋ ਕੇ ਤਟਫਟ ਲੋਕਾਂ ਸਾਹਮਣੇ ਪੇਸ਼ ਕਰਨਾ ਨੁੱਕੜ ਨਾਟਕ ਦਾ ਸੁਭਾਅ ਹੈ। ਤਰਕਸ਼ੀਲ ਲਹਿਰ ਵਿੱਚ ਵੀ ਨੁੱਕੜ ਨਾਟਕ ਲਿਖੇ ਗਏ ਅਤੇ ਖੇਡੇ ਗਏ। ਬਿਨਾਂ ਕਿਸੇ ਸਾਜੋ ਸਮਾਨ ਦੇ ਪਿੰਡ, ਸ਼ਹਿਰ, ਪਾਰਕ, ਬੱਸ ਸਟੈਂਡ, ਰੇਲਵੇ ਸਟੇਸ਼ਨ, ਚੌਕ, ਚੌਰਾਹੇ ਵਿੱਚ ਡਫ ਦੀ ਥਾਂ 'ਤੇ ਲੋਕਾਂ ਨੂੰ ਇਕੱਠੇ ਕਰਕੇ ਜਾਂ ਕਿਸੇ ਸਾਧ ਵੱਲੋਂ ਚੈਲੰਜ ਕੀਤੇ ਜਾਣ 'ਤੇ ਉਸ ਦੇ ਪਿੰਡ, ਡੇਰੇ ਲੋਕਾਂ ਦੇ ਇਕੱਠ ਵਿੱਚ 'ਖੱਪਰ ਖਾਲੀ ਹੈ', 'ਕੁਦਰਤ ਦੇ ਸਭ ਬੰਦੇ', 'ਟੋਆ', 'ਨਾਸਤਿਕ ਕਿਉਂ ਹਾਂ' ਤੇ 'ਝੱਲੀ ਕਿੱਥੇ ਜਾਵੇ' ਆਦਿ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਹਨ। ਇਸ ਲਹਿਰ ਵਿੱਚ ਗੁਰਸ਼ਰਨ ਸਿੰਘ ਨੇ ਆਪਣੀ ਨਾਟਕ ਟੀਮ ਦੁਆਰਾ ਲਗਭਗ ਪੰਜਾਬ ਦੇ ਹਰ ਸ਼ਹਿਰ ਪਿੰਡ ਨੁੱਕੜ ਨਾਟਕ ਖੇਡੇ। ਸਿਰਜਣਾ ਆਰਟ ਗਰੁੱਪ ਰਾਏਕੋਟ, ਲੋਕ ਕਲਾ ਮੰਚ ਮੰਡੀ ਮੁਲਾਂਪੁਰ, ਲੋਕ ਕਲਾ ਮੰਚ ਜੀਰਾ, ਚੇਤਨਾ ਕਲਾ ਮੰਚ

Available online on – https://shikshansanshodhan.researchculturesociety.org/

Page 19