Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

6

“ਕਿਊ?”

“ਆਪਣਾ ਜਿਸਮ ਦੇਖ, ਆਪਣੀ ਸਿਹਤ ਦੇਖ, ਆਪਣੇ ਹੱਥ ਦੇਖ, ਮੈਨੂਅਲ ਕੰਮ ਤੇਰੇ ਤੋਂ ਹੋਣਾ ਨਹੀਂ”

“ਕੋਈ ਹੋਰ ਹੋਵੇ”

“ਤੇਰੇ ਲਈ ਏਸ ਕੰਟਰੀ ਵਿਚ ਕੰਮ ਕਰਨਾ ਬਹੁਤ ਔਖਾ ਹੈ” 8

ਇਨ੍ਹਾਂ ਸਤਰਾਂ ਵਿਚ ਵਿਚ ਔਰਤ ਦੀ ਸਮਾਜਕ ਸਥਿਤੀ ਅਤੇ ਮਰਦ-ਪ੍ਰਧਾਨ ਕਦਰਾਂ-ਕੀਮਤਾਂ ਦਾ ਪ੍ਰਤੀਕਾਤਮਕ ਪ੍ਰਗਟਾਵਾ ਸਾਮ੍ਹਣੇ ਆਉਂਦਾ ਹੈ। ਸਵਰਨ ਚੰਦਨ ਭਾਵੇਂ ਇਕ ਪ੍ਰਗਤੀਵਾਦੀ ਲੇਖਕ ਸੀ ਪਰ ਵਿਹਾਰਕ ਤੌਰ ਤੇ ਉਹ ਰੂੜ੍ਹੀਵਾਦੀ ਸੋਚ ਦਾ ਧਾਰਨੀ ਸੀ। ਇਸੇ ਲਈ ਉਹ ਅਚੇਤ ਤੌਰ ਤੇ ਆਪਣੀ ਪਤਨੀ ਨੂੰ ਆਰਥਕ ਬਰਾਬਰੀ ਦਾ ਦਰਜਾ ਦੇਣ ਤੋਂ ਇਨਕਾਰੀ ਸੀ। ਇਹ ਗੱਲ ਉਸਦੇ ਅਵਚੇਤਨ ਵਿਚ ਵਸੀਆਂ ਹੋਈਆਂ ਜਾਗੀਰਦਾਰੀ ਕਦਰਾਂ-ਕੀਮਤਾਂ ਦੀ ਲਖਾਇਕ ਹੈ।

ਇਸੇ ਤਰ੍ਹਾਂ ਹੀ ਸਵਰਨ ਚੰਦਨ ਆਪਣੇ ਆਪ-ਹੁਦਰੇ ਸੁਭਾ ਕਾਰਨ ਲੇਖਕਾ ਦੇ ਮਨ ਵਸੇ ਹੋਏ ‘ਮਾਂ ਬਣਨ’ ਦੇ ਸੁਪਨੇ ਨੂੰ ਵੀ ਸਾਕਾਰ ਨਹੀਂ ਹੋਣ ਦਿੰਦਾ। ‘ਵਹੀ ਖਾਤਾ’ ਰਚਨਾ ਦੀਆਂ ਇਹ ਸਤਰਾਂ ਔਰਤ ਦੇ ਇਸ ਦਰਦ ਨੂੰ ਬਿਆਨਦੀਆਂ ਹਨ:

“ਮੈਂ ਤਾਂ ਸੋਚ ਰਹੀ ਸਾਂ ਕਿ ਉਹ ਖੁਸ਼ ਹੋਣਗੇ ਪਰ ਉਹ ਤਾਂ ਜਿਵੇਂ ਉਦਾਸੀ ਦੀ ਖਾਈ ਵਿਚ ਜਾ ਡਿੱਗੇ ਹੋਣ। . . . ਮਾਂ ਬਣਨ ਦਾ ਸੁਪਨਾ ਹਰ ਔਰਤ ਦਾ ਹੁੰਦਾ ਹੈ; ਮਾਂ ਬਣਨਾ ਤਾਂ ਕੁਦਰਤ ਦਾ ਕ੍ਰਿਸ਼ਮਾ ਹੁੰਦਾ ਹੈ, ਇਸ ਤੋਂ ਵੱਡਾ ਸੁੱਖ ਔਰਤ ਲਈ ਕੋਈ ਹੋਰ ਹੁੰਦਾ ਹੀ ਨਹੀਂ। ਚੰਦਨ ਸਾਹਿਬ ਮਸੋਸੇ ਹੋਏ ਮੂੰਹ ਨਾਲ ਬੋਲੇ, “ ਏਸ ਮੁਲਕ ਵਿਚ ਬੱਚੇ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ, ਇਹ ਤੁਹਾਡੇ ਕਦੇ ਹੁੰਦੇ ਹੀ ਨਹੀਂ . . .” 9

ਉਪਰੋਕਤ ਵਾਰਤਾਲਾਪ ਰਾਹੀਂ ਸਾਨੂੰ ਲੇਖਕਾ ਦੀ ਨਾਰੀ ਮਾਨਸਿਕਤਾ ਦੀ ਉਸ ਵਿਸ਼ੇਸ਼ ਅਵਸਥਾ ਦਾ ਪਤਾ ਚਲਦਾ ਹੈ ਜੋ ਕੁਦਰਤ ਦੇ ਨੇਮ ਅਨੁਸਾਰ ਮਾਂ ਹੋਣ ਦੇ ਅਹਿਸਾਸ ਤੋਂ ਵਾਂਝੀ ਰਹਿ ਜਾਂਦੀ ਹੈ। ਆਪਣੇ ਪਤੀ ਦੀ ਰਜ਼ਾਮੰਦੀ ਨਾ ਹੋਣ ਕਾਰਨ ਉਸਨੂੰ, ਨਾ ਚਾਹੁੰਦੇ ਹੋਏ ਵੀ, ਗਰਭਪਾਤ ਕਰਨ ਦੀ ਚੋਣ ਕਰਨੀ ਪੈਂਦੀ ਹੈ। ਪਰ ਅਧੂਰੇਪਨ ਦਾ ਡੂੰਘਾ ਅਹਿਸਾਸ ਉਸਦੇ ਜੀਵਨ ਵਿਚ ਸਦੀਵੀ ਮਨੋਸੰਤਾਪ ਬਣ ਕੇ ਰਹਿ ਜਾਂਦਾ ਹੈ। ਤਰ੍ਹਾਂ ਇਹ ਸਵੈ-ਜੀਵਨੀ ਸਾਡੀ ਵਰਤਮਾਨ ਸਾਮਾਜਿਕ ਵਿਵਸਥਾ ਅਤੇ ਉਸ ਵਿਚਲੇ ਮਨੁੱਖੀ ਰਿਸ਼ਤਿਆਂ ਦੀ ਰਾਜਨੀਤੀ ਨੂੰ ਪੇਸ਼ ਕਰਦੀ ਹੈ।

ਸਵੈ-ਜੀਵਨੀ ਦਾ ਅੰਤਿਮ ਭਾਗ ਲੇਖਕਾ ਦੇ ਸੰਘਰਸ਼ਮਈ ਜੀਵਨ ਦੀ ਨਵੀਂ ਸਥਿਤੀ ਨੂੰ ਮੂਰਤੀਮਾਨ ਕਰਦਾ ਹੈ। ਪਹਿਲੋਂ ਪਹਿਲ ਉਹ ਬਚਪਨ ਤੋਂ ਗ੍ਰਹਿਣ ਕੀਤੀ ਹੋਈ ਆਪਣੀ ਕਮਜ਼ੋਰ ਮਾਨਸਿਕਤਾ ਕਾਰਣ ਬਗ਼ਾਵਤ ਕਰਨ ਦੀ ਬਜਾਇ ਸਮਝੌਤੇ ਦਾ ਰਾਹ ਅਖ਼ਤਿਆਰ ਕਰਦੀ ਰਹੀ ਸੀ। ਪਰ ਇਸ ਨਵੇਂ ਪੜਾ ਤੇ ਅਪੜ ਕੇ ਉਹ ਹੌਲੀ ਹੌਲੀ ਆਤਮ-ਨਿਰਭਰ ਹੋਕੇ ਸਵੈ-ਮਾਣ ਵਾਲੀ ਆਪਣੀ ਨਵੀਂ ਪਹਿਚਾਣ ਸਥਾਪਿਤ ਕਰਨ ਦੇ ਆਹਰ ਵਿਚ ਜੁਟਦੀ ਹੈ। ਇਸਦੇ ਬਿਰਤਾਂਤ ਵਿਚ ਇਕ ਅਜਿਹੀ ਸੂਝਵਾਨ ਨਾਰੀ