Talk to Sales

Benchmarks

View scores and output across OCR models spanning many document categories.

Want to run these evals on your own documents?

Talk to Sales
Page 1

ਸੌਖਾ ਕਰਨ ਦਾ ਮੁੱਦਾ ਉਠਾਇਆ। ਦੋਵੇਂ ਆਗੂਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਭਾਰਤ-ਜਾਪਾਨ ਐਕਟ ਈਸਟ ਫੋਰਮ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਲਈ ਲਾਭਦਾਇਕ ਸੀ, ਅਤੇ ਸਲਾਨਾ ਸਮਿਟ ਦੌਰਾਨ ਦੋਵੇਂ ਧਿਰਾਂ ਦੁਆਰਾ ਸ਼ਨਾਖਤ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਨੂੰ ਛੇਤੀ ਲਾਗੂ ਕਰਨ ਦੀ ਉਮੀਦ ਕਰਦਾ ਹੈ।

6. ਦੋਵੇਂ ਆਗੂਆਂ ਨੇ ਹਾਲ ਹੀ ਦੇ ਵਿਸ਼ਵ ਪੱਧਰੀ ਅਤੇ ਖੇਤਰੀ ਘਟਨਾਕ੍ਰਮ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪੋ-ਆਪਣੇ ਦ੍ਰਿਸ਼ਟੀਕੋਣਾਂ ਵਿੱਚ ਇਕਸਾਰਤਾ ਨੂੰ ਨੋਟ ਕੀਤਾ ਅਤੇ ਇੱਕ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਕਵਾਡ ਦੇ ਸਮਕਾਲੀ ਅਤੇ ਉਸਾਰੂ ਏਜੰਡੇ ਵਿੱਚ ਪ੍ਰਗਤੀ ਦਾ ਸੁਆਗਤ ਕੀਤਾ ਜਿਵੇਂ ਕਿ ਟੀਕੇ, ਸਕਾਲਰਸ਼ਿਪ, ਨਾਜ਼ੁਕ ਟੈਕਨੋਲੋਜੀਆਂ ਅਤੇ ਬੁਨਿਆਦੀ ਢਾਂਚੇ।

7. ਪ੍ਰਧਾਨ ਮੰਤਰੀ ਮੋਦੀ ਨੇ ਦੌਰੇ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਨੂੰ ਦਿੱਤੇ ਨਿੱਘ ਅਤੇ ਪ੍ਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਕਿਸ਼ਿਦਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸਲਾਨਾ ਦੁਵੱਲੇ ਸਮਿਟ ਲਈ ਜਾਪਾਨ ਦਾ ਦੌਰਾ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ ਗਿਆ।

ਟੋਕੀਓ

24 ਮਈ, 2022

DISCLAIMER: This is an approximate translation. The original is available in English on MEA's website and may be referred to as the official press release.