Benchmarks
View scores and output across OCR models spanning many document categories.
Want to run these evals on your own documents?
Talk to Sales-
ਐਲਬਰਟਾ ਨਿਵਾਸੀ ਸਾਡੇ ਵੱਡ-ਆਧਾਰੀ ਅਤੇ ਸੇਧਿਤ ਪੁੱਜਤਯੋਗਤਾ ਰਾਹਤ ਪ੍ਰੋਗਰਾਮਾਂ ਬਾਰੇ ਆਨਲਾਈਨ ਵਧੇਰੇ ਜਾਣ ਸਕਦੇ ਹਨ।
ਬੱਚਿਆਂ, ਸੀਨੀਅਰਾਂ ਅਤੇ ਸੌਖਿਆਂ ਲਪੇਟ 'ਚ ਆ ਸਕਣ ਵਾਲੇ ਐਲਬਰਟਾ ਨਿਵਾਸੀਆਂ ਦੀ ਸਹਾਇਤਾ ਕਰਨਾਂ
-
8 ਫਰਵਰੀ ਤੱਕ 950,000 ਐਲਬਰਟਾ ਨਿਵਾਸੀਆਂ ਨੇ ਜਾਂ ਉਨ੍ਹਾਂ ਵਾਸਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੇ ਛੇ ਤੱਕ ਦੇ ਆਪਣੇ 100 ਡਾਲਰ ਦੇ ਭੁਗਤਾਨਾਂ 'ਚੋਂ ਪਹਿਲੇ ਭੁਗਤਾਨ ਪ੍ਰਾਪਤ ਕੀਤੇ।
-
ਇਨ੍ਹਾਂ 'ਚ 469,000 ਬੱਚੇ, 380,000 ਸੀਨੀਅਰ ਅਤੇ 118,000 ਸੌਖਿਆਂ ਲਪੇਟ 'ਚ ਆਉਣ ਵਾਲੇ ਐਲਬਰਟਾ ਨਿਵਾਸੀ ਸ਼ਾਮਲ ਸਨ ਜਿਹੜੇ ਮੂਲ ਸਹਾਇਤਾ ਪ੍ਰੋਗਰਾਮਾਂ ਜਿਵੇਂ AISH, ਇਨਕਮ ਸੁਪੋਰਟ ਅਤੇ ਪ੍ਰਸਨਜ਼ ਵਿਦ ਡਿਵੈਲਪਮੈਂਟਲ ਡਿਸਏਬਿਲਿਟੀ (PDD) ਪ੍ਰੋਗਰਾਮ ਉੱਪਰ ਹਨ।
-
ਹੁਣ ਤੱਕ, ਐਲਬਰਟਾ ਨਿਵਾਸੀਆਂ ਨੂੰ 96 ਮਿਲੀਅਨ ਡਾਲਰ ਪੁੱਜਤਯੋਗਤਾ ਭੁਗਤਾਨਾਂ 'ਚ ਪ੍ਰਾਪਤ ਹੋ ਚੁੱਕਿਆ ਹੈ। ਇਹ ਅਨੁਮਾਨ ਹੈ ਕਿ ਪੂਰੇ ਛੇ ਮਹੀਨਿਆਂ ਦੌਰਾਨ ਕੁੱਲ ਤਕਰੀਬਨ 500 ਮਿਲੀਅਨ ਡਾਲਰ ਇਸ ਰਾਹੀਂ ਦਿੱਤਾ ਗਿਆ ਹੋਵੇਗਾ।
-
-
ਉਨ੍ਹਾਂ ਸਾਰੇ ਐਲਬਰਟਾ ਨਿਵਾਸੀਆਂ ਨੂੰ ਸਿੱਧੇ ਡਿਪਾਜ਼ਿਟਾਂ ਜਾਂ ਚੈੱਕਾਂ ਰਾਹੀਂ ਭੁਗਤਾਨ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਨੇ ਸਫਲ ਰੂਪ 'ਚ 27 ਜਨਵਰੀ ਤੋਂ ਪਹਿਲਾਂ ਨਾ ਦਾਖਲ ਕਰ ਲਏ ਸਨ। ਜਿਹੜੇ ਐਲਬਰਟਾ ਨਿਵਾਸੀ 27 ਜਨਵਰੀ ਤੋਂ ਮਗਰੋਂ ਐਨਰੋਲ ਹੋਏ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਅਰਜ਼ੀਆਂ ਭਰਨ ਦੇ 10 ਦਿਨਾਂ ਦੇ ਅੰਦਰ ਅੰਦਰ ਭੁਗਤਾਨ ਹੋ ਜਾਣਗੇ।
-
ਆਪਣੀਆਂ ਅਰਜ਼ੀਆਂ ਦੇ ਸਬੰਧ 'ਚ ਮਦਦ ਲਈ ਐਲਬਰਟਾ ਨਿਵਾਸੀ ਇਹ ਕਰ ਸਕਦੇ ਹਨ::
-
ਵੇਰੀਫਾਈਡ ਅਕਾਊਂਟ ਸਹਾਇਤਾ ਲਾਈਨ ਨੂੰ 1-844-643-2789 'ਤੇ ਫੋਨ ਕਰ ਸਕਦੇ ਹਨ।
-
ਅਫੋਰਡੇਬਿਲਿਟੀ ਐਕਸ਼ਨ ਪਲੈਨ ਦੀ ਜਾਣਕਾਰੀ ਲਾਈਨ 1-844-644-9955 'ਤੇ ਫੋਨ ਕਰ ਸਕਦੇ ਹਨ।
-
ਕਿਸੇ ਰਜਿਸਟਰੀ ਏਜੰਟ ਜਾਂ ਐਲਬਰਟਾ ਸੁਪੋਰਟਸ ਸੈਂਟਰ 'ਤੇ 50 ਲੁਕੇਸ਼ਨਾਂ 'ਤੇ ਅਤੇ 100 ਤੋਂ ਵਧੇਰੇ ਭਾਸ਼ਾਵਾਂ 'ਚ ਮੁਫਤ ਸਹਾਇਤਾ ਲਈ ਖੁਦ ਹਾਜ਼ਰ ਹੋ ਸਕਦੇ ਹਨ।
-
ਸਾਰੇ ਐਲਬਰਟਾ ਨਿਵਾਸੀਆਂ ਲਈ ਮਹਿੰਗਾਈ ਰਾਹਤ
-
ਰਾਹਤ ਪ੍ਰਦਾਨ ਕਰਦੀਆਂ ਹੋਰ ਪੁੱਜਤਯੋਗਤਾ ਸਹਾਇਤਾ 'ਚ ਸ਼ਾਮਲ ਹਨ:
-
ਬਿਜਲੀ ਰਿਬੇਟਾਂ 'ਚ ਕੁੱਲ 500 ਡਾਲਰ।
-
ਅੰਦਾਜ਼ਨ ਫਿਊਲ ਟੈਕਸ ਰਾਹਤਾਂ 'ਚ ਡਰਾਈਵਰਾਂ ਲਈ ਸੈਂਕੜੇ ਡਾਲਰ।
-
ਮੂਲ ਸਹਾਇਤਾ ਪ੍ਰੋਗਰਾਮਾਂ ਜਿਵੇਂ AISH, ਇਨਕਮ ਸੁਪੋਰਟ, ਸੀਨੀਅਰਜ਼ ਬੈਨੇਫਿਟ ਅਤੇ ਐਲਬਰਟਾ ਚਾਈਲਡ ਐਂਡ ਫੈਮਿਲੀ ਬੈਨੇਫਿਟਾਂ 'ਚ ਛੇ ਪ੍ਰਤਿਸ਼ਤ ਸੂਚੀਕਰਨ ਵਾਧੇ।
-
ਕੁਦਰਤੀ ਗੈਸ ਅਤੇ ਬਿਜਲੀ ਦੀ ਕੀਮਤ ਦੀ ਸੁਰੱਖਿਆ।
-
ਨਿੱਜੀ ਆਮਦਨੀ ਟੈਕਸ ਤਬਦੀਲੀਆਂ, ਜਿਹੜੀਆਂ ਇਕੱਲੇ ਵਿਅਕਤੀਆਂ ਅਤੇ ਪਰਿਵਾਰਾਂ ਦੀਆਂ ਜੇਬਾਂ 'ਚ ਵਧੇਰੇ ਪੈਸਾ ਰੱਖ ਸਕਣ 'ਚ ਮਦਦ ਕਰਨਗੀਆਂ।
-
-
ਐਲਬਰਟਾ ਦੀ ਤਿੰਨ-ਸਾਲਾ 2.8 ਮਿਲੀਅਨ ਡਾਲਰ ਦੀ ਅਫੋਰਡੇਬਿਲਿਟੀ ਐਕਸ਼ਨ ਪਲੈਨ ਦੇ ਕਈ ਭਾਗ ਐਲਬਰਟਾ ਨਿਵਾਸੀਆਂ ਨੂੰ ਭਵਿੱਖ ਵਿਚ ਵੀ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।
Classification: Public